ਜਲੰਧਰ (SDT) ਸ਼ਹਿਰੀ ਹਵਾਬਾਜ਼ੀ ਮੰਤਰਾਲੇ , ਵੱਲੋਂ ਜੋ ਸਰਕੁਲਰ ਹਵਾਈ ਅੱਡਿਆਂ ਤੇ ਤਾਇਨਾਤ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਾਉਣ ਤੇ ਲਗਾਈ ਗਈ ਪਾਬੰਦੀ ਬਾਰੇ ਕੱਢਿਆ ਗਿਆ ਹੈ ਉਸ ਬਾਰੇ ਸ਼ਹਿਰ ਦੀ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਜ਼ੋਰਦਾਰ ਨਿੰਦਿਆ ਕਰਦਿਆਂ ਇਸ ਨੂੰ ਸਿੱਖਾਂ ਨੂੰ ਸੰਵਿਧਾਨ ਮੁਤਾਬਿਕ ਮਿਲੀ ਆਜ਼ਾਦੀ ਤੇ ਜ਼ੋਰਦਾਰ ਹਮਲਾ ਕਰਾਰ ਗਿਆ ਹੈ। ਵੱਖ-ਵੱਖ ਜਥੇਬੰਦੀਆਂ ਜਿਨਾਂ ਵਿੱਚ ਜਲੰਧਰ ਦੀ ਸਿਰਮੌਰ ਸੰਸਥਾ ਸਿੱਖ ਤਾਲਮੇਲ ਕਮੇਟੀ, ਗੁਰਦੁਆਰਾ ਨੌਵੀਂ ਪਾਤਸ਼ਾਹੀ, ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ, ਗੁਰਦੁਆਰਾ ਕ੍ਰਿਸ਼ਨਾ ਨਗਰ, ਗੁਰਦੁਆਰਾ ਗੁਰਦੇਵ ਨਗਰ, ਗੁਰਦੁਆਰਾ ਏਕਤਾ ਵਿਹਾਰ, ਗੁਰਦੁਆਰਾ ਅਜੀਤ ਨਗਰ, ਗੁਰਦੁਆਰਾ ਸਿੰਘ ਸਭਾ ਸੰਤ ਨਗਰ, ਦਸ਼ਮੇਸ਼ ਫੁਲਵਾੜੀ ,ਸ਼ਹੀਦ ਭਗਤ ਸਿੰਘ ਯੂਥ ਕਲੱਬ, ਸਰਬ ਧਰਮ ਸੇਵਾ ਸੋਸਾਇਟੀ ਲੰਬਾ ਪਿੰਡ, ਗੁਰਦੁਆਰਾ ਬਾਬਾ ਬਚਿੱਤਰ ਸਿੰਘ, ਮਾਈ ਭਾਗੋ ਜੀ ਸੇਵਾ ਦਲ , ਗੁਰੂ ਘਰ ਮੁਹੱਲਾ ਕਰਾਰ ਖਾਂ ਦੇ ਮੈਂਬਰ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ) ਰਜਿੰਦਰ ਸਿੰਘ ਮਗਲਾਨੀ, ਤਰਲੋਚਨ ਸਿੰਘ ਪ੍ਰਧਾਨ ਗੁਰਦੁਆਰਾ ਸੰਤ ਨਗਰ, ਇੰਦਰਪਾਲ ਸਿੰਘ ਬਸਤੀ ਸ਼ੇਖ, ਭੁਪਿੰਦਰ ਸਿੰਘ ਖਾਲਸਾ, ਸਤਪਾਲ ਸਿੰਘ ਸਿਦਕੀ ,ਹਰਜੋਤ ਸਿੰਘ ਲੱਕੀ, ਜਸਵੀਰ ਸਿੰਘ ਬੱਗਾ, ਪਰਮਜੀਤ ਸਿੰਘ ਮਿੱਠੂ, ਕਰਮਜੀਤ ਸਿੰਘ ਨੂਰ, ਗੁਰਦੀਪ ਸਿੰਘ ਸਿੱਧੂ ,ਪ੍ਰਭਜੋਤ ਸਿੰਘ ਸਾਹਿਬ, ਜਤਿੰਦਰ ਸਿੰਘ ਕੋਹਲੀ, ਗੁਰਦੀਪ ਸਿੰਘ ਕਾਲੀਆ ਕਲੋਨੀ, ਪ੍ਰਭਜੋਤ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ, ਕਿ ਮੌਜੂਦਾ ਸਰਕਾਰ ਵੱਖ-ਵੱਖ ਤਰੀਕੇ ਨਾਲ ਸਿੱਖਾਂ ਦੇ ਧਾਰਮਿਕ ਚਿੰਨਾਂ ਤੇ ਪਾਬੰਦੀ ਲਾਉਣ ਦੇ ਯਤਨ ਕਰਦੀ ਰਹਿੰਦੀ ਹੈ। ਕਦੀ ਸਿੱਖ ਵਿਦਿਆਰਥੀਆਂ ਨੂੰ ਕਕਾਰ ਪਾ ਕੇ ਪੇਪਰ ਦੇਣ ਤੋਂ ਰੋਕਣਾ, ਕਦੀ ਸਿੱਖਾਂ ਦੇ ਦਸਤਾਰ ਦੀ ਨਿਰਾਦਰ ਕਰਨਾ, ਤੇ ਹੁਣ ਹਵਾਈ ਅੱਡਿਆਂ ਤੇ ਸਿੱਖ ਮੁਲਾਜ਼ਮਾਂ ਤੇ ਕਿਰਪਾਨ ਪਾਉਣ ਦੀ ਪਾਬੰਦੀ, ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਲੋਕਾਂ ਨੂੰ ਸਿੱਖਾਂ ਦੀ ਆਜ਼ਾਦ ਹਸਤੀ, ਨਿਆਰਾਪਨ ਚੰਗਾ ਨਹੀਂ ਲੱਗਦਾ। ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਸਿੱਖ ਆਗੂਆਂ ਉਹ ਭਾਵੇਂ ਕਿਸੇ ਵੀ ਪਾਰਟੀ ਵਿੱਚ ਹਨ, ਨੂੰ ਇਸ ਸਬੰਧ ਵਿੱਚ ਸਖਤ ਤੋਂ ਸਖਤ ਸਟੈਂਡ ਲੈਣਾ ਚਾਹੀਦਾ ਹੈ। ਇਹ ਦੇਸ਼ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਤੇ ਸਰਾਸਰ ਪੱਕਾ ਅਤੇ ਅਧਿਕਾਰਾਂ ਦੀ ਉਲੰਘਣਾ ਹੈ। ਅਸੀਂ ਭਾਰਤ ਸਰਕਾਰ ਅਤੇ ਕੇਂਦਰ ਹਵਾਬਾਜੀ ਮੰਤਰੀ ਨੂੰ ਬੇਨਤੀ ਕਰਦੇ ਹਾਂ ਕੀ ਉਹ ਇਸ ਸਰਕੁਲਰ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਕੇ ਸਿੱਖਾਂ ਦੇ ਵਲੂੰਦਰੇ ਹਿਰਦਿਆਂ ਨੂੰ ਸ਼ਾਂਤ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ), ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ, ਪਲਵਿੰਦਰ ਸਿੰਘ ਬਾਬਾ, ਚੰਨੀ ਕਾਲੜਾ, ਮਨਵਿੰਦਰ ਸਿੰਘ ਭਾਟੀਆ, ਜਤਿੰਦਰ ਸਿੰਘ ਸੋਨੂ, ਬਬਜੋਤ ਸਿੰਘ ਗੁਰਨਾਮ ਸਿੰਘ, ਪਰਮਵੀਰ ਸਿੰਘ ਆਦੀ ਹਾਜ਼ਰ ਸਨ

Share This
0
About Author

Social Disha Today

Leave a Reply

Your email address will not be published. Required fields are marked *