Holiday’s: ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ, ਜਿਆਦਾ ਗਰਮੀ ਪੈਣ ਕਾਰਨ ਲਿਆ ਗਿਆ ਫੈਸਲਾ, ਪੜ੍ਹੋ…👇

ਚੰਡੀਗੜ੍ਹ ( Disha Sethi ) : ਦੇਸ਼ ਭਰ ਵਿੱਚ ਗਰਮੀ ਦਾ ਤਾਪਮਾਨ ਲਗਭਗ 40 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਇਨੀ ਜਿਆਦਾ ਗਰਮੀ ਦੇ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਹੈ। ਵੱਧ ਦੀ ਗਰਮੀ ਨੂੰ ਦੇਖਦੇ ਹੋਏ ਹਰਿਆਣਾ ਤੋਂ ਬਾਅਦ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

ਸ਼ਹਿਰ ਦੇ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਚੰਡੀਗੜ੍ਹ ਸਿੱਖਿਆ ਵਿਭਾਗ ਨੇ 23 ਮਈ ਤੋਂ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ। ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ 21 ਮਈ ਦਾ ਦਿਨ ਲਾਸਟ ਵਰਕਿੰਗ ਡੇ ਹੋਵੇਗਾ। ਇਸ ਵਾਰ ਛੁੱਟੀਆਂ 40 ਦਿਨਾਂ ਦੀਆਂ ਰਹਿਣਗੀਆਂ। 1 ਜੁਲਾਈ ਤੋਂ ਰੈਗੂਲਰ ਸਕੂਲ ਖੁੱਲਣਗੇ।

ਇਹ ਫੈਸਲਾ ਸ਼ਹਿਰ ਦੇ ਵੱਧ ਦੇ ਤਾਪਮਾਨ ਨੂੰ ਦੇਖਦੇ ਹੋਏ ਲਿਆ ਗਿਆ ਹੈ। ਦੱਸ ਦਈਏ ਇਹਨਾਂ ਦਿਨਾਂ ਦੇ ਵਿੱਚ ਜੋ ਤਾਪਮਾਨ ਚੱਲ ਰਿਹਾ ਉਹ 40 ਡਿਗਰੀ ਤੋਂ ਪਾਰ ਚੱਲ ਰਿਹਾ ਹੈ। ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਹ ਫੈਸਲਾ ਬੱਚਿਆਂ ਦੀ ਸਿਹਤ ਦੇਖਦੇ ਹੋਏ ਲਿਆ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਹੀਟ ਵੇਵ ਦਾ ਅਸਰ 15 ਜੂਨ ਤੱਕ ਰਹੇਗਾ ।

Share This
0
About Author

Social Disha Today

Leave a Reply

Your email address will not be published. Required fields are marked *