ਕੇਰਲ ਤੋਂ ਇੱਕ ਬੇਹਦ ਮੰਦਭਾਗੀ ਖ਼ਬਰ ਸਾਮਣੇ ਆਈ ਹੈ ਜਿੱਥੇ ਕੰਨੂਰ ਇਲਾਕੇ ‘ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਕੰਨਪੁਰਮ ਇਲਾਕੇ ਵਿੱਚ ਵਾਪਰੀ। ਮਰਨ ਵਾਲਿਆਂ ‘ ਇੱਕ ਬੱਚਾ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ 59 ਸਾਲਾ ਕੇਐਨ ਪਦਮਾਕੁਮਾਰ, ਕਾਲੀਚੰਦੁਕਮ ਵਾਸੀ ਚੂਰੀਕਟ ਸੁਧਾਕਰਨ, 35 ਸਾਲਾ ਅਜੀਤਾ, 65 ਸਾਲਾ ਕੋਝੂਮਲ ਕ੍ਰਿਸ਼ਨਨ ਅਤੇ ਨੌਂ ਸਾਲਾ ਆਕਾਸ਼ ਵਾਸੀ ਭੀਮਾਨਦੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਘਟਨਾ ਕੰਨਪੁਰਮ ਇਲਾਕੇ ਵਿੱਚ ਸੋਮਵਾਰ ਰਾਤ 10:15 ਵਜੇ ਵਾਪਰੀ। ਇੱਕ ਹੀ ਪਰਿਵਾਰ ਦੇ ਪੰਜ ਮੈਂਬਰ ਥਲਾਸੇਰੀ ਤੋਂ ਕਾਸਰਗੋਡ ਵੱਲ ਇੱਕ ਕਾਰ ਵਿੱਚ ਜਾ ਰਹੇ ਸਨ। ਦੂਜੇ ਪਾਸੇ ਮੰਗਲੁਰੂ ਤੋਂ ਗੈਸ ਸਿਲੰਡਰ ਲੈ ਕੇ ਇਕ ਲਾਰੀ ਆ ਰਹੀ ਸੀ। ਪੁਲਿਸ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ 9 ਸਾਲਾ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਵਿੱਚ ਟਰੱਕ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਆਪਣੇ ਬੇਟੇ ਸੌਰਭ ਨੂੰ ਹੋਸਟਲ ਵਿੱਚ ਛੱਡ ਕੇ ਘਰ ਪਰਤ ਰਿਹਾ ਸੀ। ਮੌਕੇ ‘ਤੇ ਪੁੱਜੀ ਪੁਲਿਸ ਨੇ ਕਾਰ ‘ਚੋਂ ਲਾਸ਼ ਨੂੰ ਬਾਹਰ ਕੱਢਿਆ। ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ ‘ਚ ਲੈ ਲਿਆ ਹੈ।

Share This
0
About Author

Social Disha Today

Leave a Reply

Your email address will not be published. Required fields are marked *