ਦੇਸ਼ ‘ਚ ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ‘ਚ ਅੱਜ 7 ਮਈ ਨੂੰ 11 ਸੂਬਿਆਂ ਦੀਆਂ 93 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਗੇੜ ਵਿੱਚ ਕੁੱਲ 1331 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਿੰਗ ਦਾ ਸਮਾਂ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੈ, ਹਾਲਾਂਕਿ, ਕੁਝ ਲੋਕ ਸਭਾ ਸੀਟਾਂ ‘ਤੇ ਵੋਟਿੰਗ ਸ਼ਾਮ 4 ਵਜੇ ਖਤਮ ਹੋਵੇਗੀ।
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ ਉੱਤਰ ਪ੍ਰਦੇਸ਼ ਤੋਂ 10, ਗੁਜਰਾਤ ਤੋਂ 25, ਕਰਨਾਟਕ ਤੋਂ 14, ਮਹਾਰਾਸ਼ਟਰ ਤੋਂ 11, ਮੱਧ ਪ੍ਰਦੇਸ਼ ਤੋਂ 9, ਅਸਾਮ ਤੋਂ ਚਾਰ, ਬਿਹਾਰ ਤੋਂ ਪੰਜ, ਛੱਤੀਸਗੜ੍ਹ ਤੋਂ ਸੱਤ, ਪੱਛਮੀ ਬੰਗਾਲ ਤੋਂ ਚਾਰ, ਦਮਨ ਅਤੇ ਦਾਦਰਾ ਅਤੇ ਨਗਰ ਮਹਿਲ ਦੀਆਂ ਦੋ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਤੀਜੇ ਪੜਾਅ ਦੀ ਵੋਟਿੰਗ ਬਹੁਤ ਦਿਲਚਸਪ ਹੈ ਕਿਉਂਕਿ 10 ਕੇਂਦਰੀ ਮੰਤਰੀਆਂ ਅਤੇ ਚਾਰ ਸਾਬਕਾ ਮੁੱਖ ਮੰਤਰੀਆਂ ਸਮੇਤ ਕਈ ਦਿੱਗਜਾਂ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਨਿਸ਼ਾਨ ਹਾਇਰ ਸੈਕੰਡਰੀ ਸਕੂਲ ਵਿੱਚ ਆਪਣੀ ਵੋਟ ਪਾਈ। ਅਮਿਤ ਸ਼ਾਹ ਇੱਥੇ ਗਾਂਧੀਨਗਰ ਲੋਕ ਸਭਾ ਸੀਟ ਤੋਂ ਦੂਜੀ ਵਾਰ ਚੋਣ ਲੜ ਰਹੇ ਹਨ।