ਜਲੰਧਰ ਲੋਕ ਸਭਾ ਦੀ ਸੀਟ ਇਸ ਸਮੇਂ ਪੰਜਾਬ ਦੀ ਸਬ ਤੋਂ ਵੱਧ ਹਾਟ ਸੀਟ ਮੰਨੀ ਜਾ ਰਹੀ। ਇੱਕ ਪਾਸੇ ਜਿੱਥੇ ਸਾਰੀ ਮੁੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਲੋਕਾਂ ਵਿੱਚ ਆਪਣੀ ਪੈਠ ਜਮਾਉਣ ਲਈ ਵਿਚਰ ਰਹੇ ਨੇ। ਦੂਜੇ ਪਾਸੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ। ਚਰਨਜੀਤ ਸਿੰਘ ਚੰਨੀ ਵੱਲੋਂ ਡਿਜੀਟਲ ਲਿੰਕ ਜਾਰੀ ਕੀਤਾ ਗਿਆ ਹੈ ਜਿਸ ਤੇ ਲੋਕਾ ਨੂੰ ਸੁਝਾਅ ਦੇਣ ਦੀ ਅਪੀਲ ਕੀਤੀ ਗਈ ਹੈ।ਚਰਨਜੀਤ ਚੰਨੀ ਨੇ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਖਰੜ ਤੇ ਫਿਰ ਸ਼੍ਰੀ ਚਮਕੋਰ ਸਾਹਿਬ ਵਿੱਚ ਵਿਕਾਸ ਕਰਕੇ ਦਿਖਾਇਆ ਹੈ ਜਦ ਕਿ ਹੁਣ ਜਲੰਧਰ ਹਲਕੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਨ ਲਈ ਉੱਨਾਂ ਵੱਲੋਂ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ।ਚੰਨੀ ਨੇ ਕਿਹਾ ਕਿ ਜਲੰਧਰ ਦੇ ਲੋਕਾ ਦੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਨੂੰ ਇਸ ਚੋਣ ਮਨੋਰਥ ਪੱਤਰ ਵਿੱਚ ਖਾਸ ਤਰਜੀਹ ਦਿੱਤੀ ਜਾਵੇਗੀ ਤੇ ਲੋਕਾਂ ਦੇ ਸੁਝਾਅ ਨਾਲ ਤਿਆਰ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਤੇ ਕੰਮ ਵੀ ਕਰਕੇ ਦਿਖਾਇਆ ਜਾਵੇਗਾ। ਚੰਨੀ ਨੇ ਕਿਹਾ ਕਿ ਮੁੱਖ ਮੰਤਰ ਰਹਿੰਦਿਆਂ ਉੱਨਾਂ ਵੱਲੋਂ ਜਲੰਧਰ ਲੋਕ ਸਭਾ ਹਲਕੇ ਦੇ ਵੱਖ-ਵੱਖ ਹਲਕਿਆਂ ਨੂੰ ਉੱਨਾਂ ਵੱਲੋਂ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦਿੱਤੀਆਂ ਗਈਆਂ ਤੇ ਹੁਣ ਵੀ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉੱਨਾਂ ਕਿਹਾ ਕਿ ਜਲੰਧਰ ਨੂੰ ਪੰਜਾਬ ਦੀ ਦੂਜੀ ਰਾਜਧਾਨੀ ਬਣਾਉਣਾ ਉੱਨਾਂ ਦੀ ਪਹਿਲਕਦਮੀ ਰਹੇਗੀ। ਉੱਨਾਂ ਕਿਹਾ ਕਿ ਜਲੰਧਰ ਦੇ ਵਿਕਾਸ ਵਿੱਚ ਪ੍ਰਵਾਸੀ ਭਾਰਤੀਆਂ (NRI) ਦਾ ਵੀ ਵੱਡਾ ਯੋਗਦਾਨ ਹੈ ਜਿਸਦੇ ਚੱਲਦਿਆਂ ਉੱਨਾਂ ਦੀਆਂ ਸਮੱਸਿਆ ਨੂੰ ਵੀ ਇਸ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ। ਚੰਨੀ ਨੇ ਪ੍ਰਵਾਸੀ ਭਾਰਤੀਆਂ (NRI) ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੀਆਂ ਸਮੱਸਿਆ ਤੇ ਜਲੰਧਰ ਦੀ ਤਰੱਕੀ ਦੇ ਲਈ ਆਪਣੇ ਸੁਝਾਅ ਜ਼ਰੂਰ ਦੇਣ।
Recent Posts
- Jalandhar News: ਕਾਂਗਰਸ ਭਵਨ ਜਲੰਧਰ ਵਿਖੇ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਦੇ ਜਨਮ ਦਿਵਸ ਮੌਕੇ ਕਾਂਗਰਸੀ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਕੀਤੇ ਗਏ ਭੇਂਟ
- Sports News: 18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ, ਰਾਊਂਡ ਗਲਾਸ ਅਕੈਡਮੀ ਕਵਾਰਟਰ ਫਾਇਨਲ ਵਿੱਚ
- Sports News: 18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ
- Sports News: ਰਾਊਂਡ ਗਲਾਸ ਹਾਕੀ ਅਕੈਡਮੀ ਨੇ ਆਰਮੀ ਬੁਆਏਜ਼ ਬੈਂਗਲੁਰੂ ਨੂੰ 5-4 ਨਾਲ ਹਰਾਇਆ
- Big News: ਪੰਜਾਬੀ ਗਾਇਕ Gary Sandhu ‘ਤੇ ਆਸਟ੍ਰੇਲੀਆ ‘ਚ ਸ਼ੋਅ ਦੌਰਾਨ ਹਮਲਾ
- ਸਾਬਕਾ ਸਾਂਸਦ ਸੁਸ਼ੀਲ ਰਿੰਕੂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਦੇ ਘਰ ਵਿਆਹ ਦੇ ਪ੍ਰੋਗਰਾਮ ਵਿੱਚ ਪਹੁੰਚੇ, ਲਾੜਾ-ਲਾੜੀ ਨੂੰ ਦਿੱਤਾ ਅਸ਼ੀਰਵਾਦ
- Jalandhar News: ਕਿਨਾਰੀ ਮਾਰਕੀਟ ਸ਼ੇਖਾ ਬਾਜ਼ਾਰ ਵੱਲੋਂ ਪ੍ਰਕਾਸ਼ ਪੁਰਬ ਤੇ ਲਗਾਏ ਗਏ ਲੰਗਰ
- ਕੇਂਦਰ ਵਿੱਚ ਰਹੀਆਂ ਸਰਕਾਰਾਂ ਅੱਜ ਤੱਕ ਪੰਜਾਬ ਨੂੰ ਉਸਦੀ ਰਾਜਧਾਨੀ ਨਹੀਂ ਦੇ ਸਕੀਆਂ : ਡਾ. ਅਵਤਾਰ ਸਿੰਘ ਕਰੀਮਪੁਰੀ
Recent Comments
No comments to show.