ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਤੇ ਡੀ ਆਈ ਜੀ ( ਪੀ ਏ ਪੀ ) ਰਾਜਪਾਲ ਸਿੰਘ ਸੰਧੂ ਵੱਲੋਂ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੀ ਏ ਪੀ ਚੌਂਕ ਵਿਖੇ ਜਲੰਧਰ ਸ਼ਹਿਰ ਤੋਂ ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸੋਧਿਆ ਹੋਇਆ ਪ੍ਰਸਤਾਵ 3 ਮਈ ਤੱਕ ਦੇਣ ਦੇ ਹੁਕਮ ਦਿੱਤੇ ਗਏ ਹਨ ।
ਡਿਪਟੀ ਕਮਿਸ਼ਨਰ ਜਿਨ੍ਹਾਂ ਕੁਝ ਦਿਨ ਪਹਿਲਾਂ ਹੀ ਪੀ ਏ ਪੀ ਚੌਂਕ ਦਾ ਦੌਰਾ ਕਰਕੇ ਲੋਕਾਂ ਨੂੰ ਆਵਾਜਾਈ ਵਿੱਚ ਪੇਸ਼ ਦਿੱਕਤ ਦਾ ਜਾਇਜ਼ਾ ਲੈਂਦਿਆਂ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਸੁਖਾਲੀ ਆਵਾਜਾਈ ਲਈ ਅਡੀਸ਼ਨਲ ਅਟੈਚਮੈਂਟ ਉਸਾਰਨ ਸਬੰਧੀ ਪ੍ਰਸਤਾਵ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਜਿਸ ਉੱਪਰ ਅੱਜ ਵਿਚਾਰ ਚਰਚਾ ਕੀਤੀ ।
ਡਿਪਟੀ ਕਮਿਸ਼ਨਰ ਤੇ ਡੀ ਆਈ ਜੀ ਨੇ ਅਧਿਕਾਰੀਆਂ ਨੇ ਕਿਹਾ ਕਿ ਪੀ ਏ ਪੀ ਤੇ ਰਾਮਾਮੰਡੀ ਚੌਕ ਵਿਖੇ ਰੋਜ਼ਾਨਾ ਗੁਜ਼ਰਨ ਵਾਲੇ ਵਾਹਨਾਂ ਬਾਰੇ ਵਿਸਥਾਰਤ ਸਰਵੇ ਕੀਤਾ ਜਾਵੇ ਤਾਂ ਜੋ ਆਵਾਜਾਈ ਵਿੱਚ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕੇ ।
ਇਸ ਤੋਂ ਇਲਾਵਾ ਹਾਈਵੇ ਉੱਪਰ ਸਹੀ ਸਾਈਨੇਜ ਲਗਵਾਉਣ ਦੇ ਵੀ ਹੁਕਮ ਦਿੱਤੇ ਗਏ ਤਾਂ ਜੋ ਲੋਕਾਂ ਨੂੰ ਆਉਣ -ਜਾਣ ਵਿੱਚ ਸੌਖ ਹੋ ਸਕੇ । ਉਨਾਂ ਇਹ ਵੀ ਕਿਹਾ ਕਿ ਇੰਜੀਨੀਅਰਿੰਗ ਦੇ ਡਿਜ਼ਾਇਨ ਕੇ ਕੰਮ ਦੀ ਗੁਣਵੱਤਾ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।