
ਜਲੰਧਰ ਦੇ ਅਰਬਨ ਐਸਟੇਟ ਇਲਾਕੇ ਦੀ ਮਸ਼ਹੂਰ ਚਾਰਟ ਦੀ ਦੁਕਾਨ ਬਿੱਟੂ ਪਰਦੇਸੀ ਵਿਖੇ ਬੀਤੇ ਦਿਨ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ। ਦਰਅਸਲ, ਦੁਕਾਨ ਤੋਂ ਪਾਪੜੀ ਚਾਟ ਲੈਣ ਵਾਲੇ ਗ੍ਰਾਹਕ ਨੇ ਸਨਸਨੀਖੇਜ਼ ਆਰੋਪ ਲਗਾਉਣ ਦਾ ਮਾਮਲਾ ਸਾਮਣੇ ਆਇਆ ਹੈ। ਸ਼ਿਵ ਨਗਰ ਇਲਾਕੇ ਦੇ ਵਸਨੀਕ ਸ਼ਾਂਤ ਮਲਿਕ ਨੇ ਕਿਹਾ ਕਿ ਉਸ ਵੱਲੋਂ 10 ਬਜੇ ਦੇ ਕਰੀਬ ਬਿੱਟੂ ਪਰਦੇਸੀ ਤੋਂ ਪਾਪੜੀ ਚਾਰਟ ਪੈਕ ਕਰਵਾ ਕੇ ਘਰ ਲੈ ਗਿਆ ਸੀ।
ਉਨ੍ਹਾਂ ਕਿਹਾ ਕਿ ਜਿਵੇਂ ਹੀ ਘਰ ਜਾ ਕੇ ਪਾਪੜੀ ਚਾਰਟ ਵਾਲਾ ਲਿਫ਼ਾਫ਼ਾ ਖੋਲਕੇ ਸਮਾਨ ਬਰਤਨ ਵਿੱਚ ਪਾਇਆ ਤਾਂ ਉਸ ਵਿਚੋਂ ਇੱਕ ਵੱਡੀ ਛਿਪਕਲੀ ਨਿਕਲੀ। ਇਸਤੋਂ ਬਾਅਦ ਉਹ ਤੁਰੰਤ ਮਾਮਲੇ ਦੀ ਸ਼ਿਕਾਇਤ ਲੈ ਕੇ ਬਿੱਟੂ ਪਰਦੇਸੀ ਦੀ ਦੁਕਾਨ ਤੇ ਪਹੁੰਚੇ। ਗ੍ਰਾਹਕ ਦਾ ਆਰੋਪ ਹੈ ਕਿ ਦੁਕਾਨਦਾਰ ਵੱਲੋਂ ਸ਼ਿਕਾਇਤ ਤੇ ਗੌਰ ਕਰਨਾ ਤਾਂ ਦੂਰ ਬਿੱਟੂ ਪਰਦੇਸੀ ਦੇ ਹੱਕ ‘ਚ ਆਏ ਮਾਰਕੀਟ ਦੇ ਪ੍ਰਧਾਨ ਨੇ ਗ੍ਰਾਹਕ ਨਾਲ ਹੀ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਪਰ ਮੀਡਿਆ ਦੇ ਦਖ਼ਲਅੰਦਾਜ਼ੀ ਤੋਂ ਬਾਅਦ ਪ੍ਰਧਾਨ ਆਪਣੀ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਚਲਾ ਗਿਆ। ਇਸਤੋਂ ਬਾਅਦ ਵੀ ਗ੍ਰਾਹਕ ਦੀ ਸ਼ਿਕਾਇਤ ਦਾ ਕੋਈ ਹੱਲ ਤਾਂ ਨਹੀਂ ਹੋਇਆ ਪਰ ਆਪਣਾ ਬਚਾਅ ਕਰਨ ਲਈ ਬਿੱਟੂ ਪਰਦੇਸੀ ਦੀ ਦੁਕਾਨ ਸੰਚਾਲਕ ਦੁਕਾਨ ਦਾ ਸ਼ਟਰ ਬੰਦ ਕਰਕੇ ਓਥੋਂ ਚਲੇ ਗਏ।