ਜਲੰਧਰ ਵਿੱਚ ਲੋਕਸਭਾ ਚੋਣਾਂ ਦਾ ਮਾਹੌਲ ਪੂਰਾ ਭੱਖ ਚੁਕਿਆ ਹੈ। ਸਾਰੀ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਤੇ ਸ਼ਬਦੀ ਵਾਰ ਕਰਦੇ ਦਿਖਾਈ ਦੇ ਰਹੇ ਨੇ। ਭਾਜਪਾ ਵਲੋਂ ਵੀ ਆਪ ਕਨਵੀਨਰ ਅਤੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਤੇ ਪ੍ਰੈਸ ਕਾਨਫਰੰਸ ਕਰ ਤਿੱਖਾ ਨਿਸ਼ਾਨਾ ਸਾਧਿਆ ਗਿਆ। ਗੱਲਬਾਤ ਦੌਰਾਨ ਸੀਨੀਅਰ ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋਂ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੀ ਹੈ ਪਰ ਉਹ ਇਸ ਸਮੇਂ ਭਾਰਤ ਦੀ ਕੱਟਰ ਬੇਈਮਾਨ ਪਾਰਟੀ ਹੈ।
ਉਥੇ ਹੀ ਉਹਨਾਂ ਕਿਹਾ ਕਿ ਇਹ ਓਹ ਪਾਰਟੀ ਹੈ ਜੋਂ ਸੱਭ ਤੋ ਵੱਧ ਇਲੈਕਟੋਰਲ ਬੋਂਡਸ ਦੀ ਗੱਲ ਕਰਦੀ ਹੈ ਪਰ ਅਸਲ ‘ਚ ਸਭ ਤੋਂ ਵੱਧ ਪੈਸੇ ਆਪ ਨੂੰ ਹੀ ਇਲੈਕਟੋਰਲ ਬੋਂਡਸ ਰਾਹੀਂ ਆਇਆ ਹੈ। ਉਥੇ ਹੀ ਉਹਨਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਜੋਂ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਸਨ ਉਹ ਕੱਟਰ ਬੇਈਮਾਨ ਨਇਕਲੇ ਜਿਸ ਕਾਰਨ ਉਹ ਅੱਜ ਜੇਲ ‘ਚ ਕੈਦ ਨੇ.