ਆਦਮਪੁਰ ਦੇ ਅਲਾਵਲਪੁਰ ‘ਚ ਹੋਏ ਕਤਲ ਨੂੰ ਜਲੰਧਰ ਦਿਹਾਤ ਪੁਲੀਸ ਨੇ 2 ਘੰਟਿਆ ਚ ਸੁਲਝਾ ਮਿਲੀ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਜਲੰਧਰ ਅੰਕੁਰ ਗੁਪਤਾ ਨੇ ਕਿਹਾ ਕਿ ਅੱਜ ਸਵੇਰੇ ਹੋਏ ਕਤਲ ਨੂੰ ਜਲੰਧਰ ਦਿਹਾਤ ਪੁਲੀਸ ਵੱਲੋਂ 2 ਘੰਟਿਆ ‘ਚ ਸੁਲਝਾਇਆ ਹੈ। ਉਹਨਾਂ ਕਿਹਾ ਕਿ ਇਹ ਕਤਲ ਪੁਰਾਣੀ ਰੰਜਿਸ਼ ਤਹਿਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਿਸ ਕੁਲਵਿੰਦਰ ਕੁਮਾਰ ਦਾ ਕਤਲ ਹੋਇਆ ਸੀ ਅਤੇ ਸੋਨੂੰ ਜਿਸਨੇ ਕਤਲ ਕੀਤਾ ਹੈ,
ਉਹ ਦੋਨੋਂ ਇਕੱਠੇ ਵਾਰਦਾਤਾਂ ਕਰਦੇ ਸੀ ਜਿਸ ‘ਚ ਸੋਨੂੰ ਨੂੰ ਜੇਲ ਹੋ ਗਈ ਤੇ ਦੂਸਰਾ ਬਾਹਰ ਰਿਹ ਰਿਹਾ ਸੀ। ਪਰ ਜਦੋਂ ਸੋਨੂੰ ਜੇਲ ‘ਚੋਂ ਬਾਹਰ ਆਇਆ ਤੇ ਉਸ ਨੇ ਗੁੱਸੇ ਚ ਆਕੇ ਕੁਲਵਿੰਦਰ ਕੁਮਾਰ ਦਾ ਕਤਲ ਕਰ ਦਿੱਤਾ। ਸੋਨੂੰ ਵੱਲੋਂ ਕਤਲ ਕਰਨ ਤੋਂ ਬਾਅਦ ਕੁਲਵਿੰਦਰ ਦੀ ਬਾਡੀ ਨੂੰ ਨਾਲੀ ਵਿੱਚ ਸੁੱਟ ਹੀ ਰਿਹਾ ਸੀ ਕਿ ਲੋਕਾਂ ਨੇ ਉਸ ਨੂੰ ਦੇਖ ਲਿਆ ਤੇ ਓਹ ਉਥੇ ਫਰਾਰ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਅਤੇ ਜਿਸ ਨੂੰ ਜਲੰਧਰ ਦਿਹਾਤ ਪੁਲੀਸ ਵਲੋਂ 2 ਘੰਟਿਆ ‘ਚ ਕਾਬੂ ਕਰ ਇਸ ਵਾਰਦਾਤ ਨੂੰ ਸੁਲਝਾ ਲਿਆ ਹੈ।