ਭਾਜਪਾ ਦੇ ਸੂਬਾ ਮਹਾਂ ਮੰਤਰੀ ਅਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਮੰਡਲ ਨੰਬਰ ਚਾਰ ਦੇ ਪ੍ਰਧਾਨ ਆਸ਼ੀਸ਼ ਸਹਿਗਲ ਦੀ ਪ੍ਰਧਾਨਗੀ ਵਿੱਚ ਭਾਰਤੀ ਜਨਤਾ ਪਾਰਟੀ ਜਲੰਧਰ ਲੋਕ ਸਭਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਚੌਣ ਸਭਾ ਵਿੱਚ ਚੁਣਾਵ ਪ੍ਰਚਾਰ ਕਰਦੇ ਹੋਏ ਬੈਠਕਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਰਾਕੇਸ਼ ਰਾਠੌਰ ਨੇ ਕਿਹਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਵਿਕਾਸਵਾਦੀ ਸੋਚ ਨੂੰ ਲੈ ਕੇ ਅੱਜ ਸਮਾਜ ਦਾ ਹਰ ਵਰਗ ਭਾਜਪਾ ਨਾਲ ਜੁੜਨ ਲਈ ਉਤਸਾਹਿਤ ਹੋ ਰਿਹਾ। ਰਠੌਰ ਨੇ ਕਿਹਾ ਕਿ ਕੇਵਲ ਭਾਜਪਾ ਹੀ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਸੁਰੱਖਿਆ ਦੀ ਸੁਵਿਧਾ ਦੇ ਸਕਦੀ ਹੈ ਅਤੇ ਸਾਡੇ ਸਾਰਿਆਂ ਦੇ ਰੌਸ਼ਨਮਈ ਭਵਿੱਖ ਨੂੰ ਸਮਾਜਿਕ ਪੱਧਰ ਤੇ ਲਾਗੂ ਕਰ ਸਕਦੀ ਹੈ। ਰਠੌਰ ਨੇ ਕਿਹਾ ਕਿ ਆਉਣ ਵਾਲੀ ਲੋਕ ਸਭਾ ਚੋਣ ਵਿੱਚ ਭਾਜਪਾ ਸਭ ਤੋਂ ਮਜਬੂਤ ਪਾਰਟੀ ਬਣ ਕੇ ਪੰਜਾਬ ‘ਚ ਉਭਰੇਗੀ ਅਤੇ ਆਗਾਮੀ ਚੋਣਾਂ ਵਿੱਚ ਵੀ ਇਸ ਵਾਰ ਭਾਜਪਾ ਨੂੰ ਜੇਤੂ ਪਰਚਮ ਲਹਿਰਾਉਣ ਤੋਂ ਕੋਈ ਨਹੀਂ ਰੋਕ ਸਕਦਾ। ਰਠੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਘਟੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਵੀ ਹੁਣ ਕੇਵਲ ਭਾਜਪਾ ਨਾਲ ਹੀ ਆਪਣਾ ਸੁਰੱਖਿਤ ਭਵਿੱਖ ਵੇਖਦੇ ਨੇ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਅਰਾਜਕਤਾ ਪੂਰੇ ਜ਼ੋਰਾਂ ਤੇ ਹੈ ਅਤੇ ਹਰ ਪੰਜਾਬੀ ਆਪਣੀ ਸੁਰੱਖਿਆ ਲਈ ਪੂਰੀ ਤਰਹਾਂ ਚਿੰਤਾ ਵਿੱਚ ਡੁਬਿਆ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਡਰੇ ਹੋਏ ਨੇ ਅਤੇ ਸਹਿਮੇ ਹੋਏ ਨੇ। ਰਾਠੌਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਹੁਣ ਇੱਕ ਮਾਤਰ ਅਜਿਹੀ ਪਾਰਟੀ ਹੈ ਜੋ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਬਹਾਲ ਕਰ ਸਕਦੀ ਹੈ। ਇਸ ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲਾ ਮੀਤ ਪ੍ਰਧਾਨ ਮਨੀਸ਼ ਵਿਜ, ਜ਼ਿਲਾ ਸਚਿਵ ਅਮਿਤ ਭਾਟੀਆ, ਮੰਡਲ ਮਹਾ ਮੰਤਰੀ ਅਨੁਜ ਸ਼ਾਰਦਾ, ਹਸਨ ਸੋਨੀ, ਸਤਪਾਲ ਬਠਲਾ, ਦਿਨੇਸ਼ ਖੰਨਾ ਘੁੰਗਰੂ, ਰਾਕੇਸ਼ ਗੁਪਤਾ, ਅਨੂਪਮ ਸ਼ਰਮਾ ਅਤੇ ਹੋਰ ਵਰਕਰ ਹਾਜ਼ਰ ਸਨ।