ਆਮ ਆਦਮੀ ਪਾਰਟੀ ‘ਪ੍ਰਾਪਤੀਆਂ’ ਦੀ ਸਿਆਸਤ ਕਰਦੀ ਹੈ ਨਾ ਕਿ ਕੋਈ ਹੋਰ : ਪਵਨ ਟੀਨੂੰ

* ਮਾਨ ਸਰਕਾਰ ਦੀ ਬਿਜਲੀ ਨੀਤੀ ਨੇ ਲੋਕਾਂ ਦੀ ਕੀਤੀ ਵੱਡੀ ਬਚਤ

* ਆਪ ਸਰਕਾਰ ਦਾ ‘ਇੱਕ ਵਿਧਾਇਕ-ਇਕ ਪੈਨਸ਼ਨ’ ਦਾ ਫੈਸਲਾ ਵਿਰੋਧੀਆਂ ਨੂੰ ਚੁੱਬ ਰਿਹੈ

* 4 ਜੂਨ ਤੋਂ ਬਾਅਦ ਲੋਕ ਭਲਾਈ ਕਾਰਜਾਂ ਦੀ ਫੇਰ ਝੁਲੇਗੀ ਹਨੇਰੀ

ਜਲੰਧਰ: ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਜੁਝਾਰੂ ਉਮੀਦਵਾਰ ਪਵਨ ਟੀਨੂੰ ਵੱਲੋਂ ਜਲੰਧਰ ਉਤਰੀ ਹਲਕੇ ਦੇ 73 ਨੰਬਰ ਵਾਰਡ ਦੀਆਂ ਵੱਖ-ਵੱਖ ਥਾਵਾਂ ਸਮੇਤ ਕਾਲੀਆ ਕਾਲੋਨੀ ਦੇ ਫੇਜ਼-2 ਵਿੱਚ ਵੀ ਭਰਵੀਆਂ ਰੈਲੀਆਂ ਕੀਤੀਆਂ ਗਈਆਂ| ਚੋਣਾਂ ਦੀ ਇਸ ਭਖਵੀਂ ਮੁਹਿੰਮ ਦੌਰਾਨ ਪਵਨ ਟੀਨੂੰ ਨੇ ਵੋਟਰਾਂ ਨੂੰ ਬਿਆਨਬਾਜੀ ਦੇ ਆਦੀ ਵਿਰੋਧੀਆਂ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਪ੍ਰਾਪਤੀਆਂ ਦੀ ਸਿਆਸਤ ਕਰਦੀ ਹੈ| ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਿਰਫ 2 ਸਾਲਾਂ ਵਿੱਚ ਹੀ ਬਿਜਲੀ ਦੇ ਜੀਰੋ ਬਿੱਲ ਨੀਤੀ ਨੇ ਖਪਤਾਕਾਰਾਂ ਦੇ ਹਜ਼ਾਰਾਂ ਰੁਪਏ ਦੀ ਬਚਤ ਕਰਵਾਈ ਹੈ| ਪਵਨ ਟੀਨੂੰ ਨੇ ਅੱਗੇ ਦਸਿਆ ਕਿ 43 ਹਜ਼ਾਰ ਤੋਂ ਵਧੇਰੇ ਸਰਕਾਰੀ ਨੌਕਰੀਆਂ ਯੋਗਤਾ ਦੇ ਅਧਾਰ ‘ਤੇ ਦੇ ਕੇ ਜਿਥੇ ਸ਼ਿਫਾਰਸ਼ੀ ਤੇ ਭਿ੍ਸ਼ਟ ਰੁਝਾਨ ਨੂੰ ਖਤਮ ਕੀਤਾ ਗਿਆ ਹੈ ਉਥੇ ਹਮਾਤੜ ਪਰਿਵਾਰਾਂ ਦੇ ਯੋਗਤਾਵਾਨ ਬੱਚਿਆਂ ਦੇ ਸੁਫਨੇ ਸਾਕਾਰ ਕੀਤੇ ਗਏ|

ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਤਸ਼ਾਹ ਨਾਲ ਸੁਣ ਰਹੇ ਸਰੋਤਿਆਂ ਨੂੰ ਪਵਨ ਟੀਨੂੰ ਨੇ ਅੱਗੇ ਦਸਿਆ ਕਿ ਮਾਨ ਸਰਕਾਰ ਵੱਲੋਂ ਇਕ ਵਿਧਾਇਕ ਇਕ ਪੈਨਸ਼ਨ ਬਾਰੇ ਅਸੰਬਲੀ ਵਿੱਚ ਪਾਸ ਕੀਤਾ ਗਿਆ ਮਤਾ ਵਿਰੋਧੀ ਲੀਡਰਾਂ ਨੂੰ ਹਾਲੇ ਵੀ ਕਿਤੇ ਨਾ ਕਿਤੇ ਟੀਸ ਦੇ ਰਿਹਾ ਹੈ ਤਾਂ ਹੀ ਵਿਰੋਧੀ ਆਗੂ ਬਿਆਨਬਾਜ਼ੀ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ ਪਰ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਹਮੇਸ਼ਾਂ ਆਪਣੀਆਂ ਪ੍ਰਾਪਤੀਆਂ ਦੇ ਅਧਾਰ ‘ਤੇ ਹੀ ਸਿਆਸਤ ਕਰਦੀ ਰਹੇਗੀ| ਪਵਨ ਟੀਨੂੰ ਨੇ ਕਿਹਾ ਕਿ 4 ਜੂਨ ਤੋਂ ਬਾਅਦ ਜਦੋਂ ਚੋਣਾ ਦੀ ਦੌੜ-ਭੱਜ ਖਤਮ ਹੋ ਜਾਏਗੀ ਤਾਂ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਫੇਰ ਤੋਂ ਆਪਣੇ ਲੋਕ ਹਿਤੂ ਕਾਰਜਾਂ ਦੀ ਹਨੇਰੀ ਲਿਆਏਗੀ| ਇਹ ਸਭ ਤਾਂ ਹੀ ਸੰਭਵ ਹੋ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਜਾਨੇ ਦੀਆਂ ਪਿਛਲੀਆਂ ਸਰਕਾਰਾਂ ਵੇਲੇ ਦੀਆਂ ਲੱਗੀਆਂ ਚੋਰ ਮੋਰੀਆਂ ਹੁਣ ਖਤਮ ਕਰ ਦਿਤੀਆਂ ਗਈਆਂ ਹਨ ਤੇ ਖਜਾਨਾ ਲਗਾਤਾਰ ਵੱਧ ਰਿਹਾ ਹੈ|

ਪਵਨ ਟੀਨੂੰ ਦਾ ਜਲੰਧਰ ਉਤਰੀ ਹਲਕੇ ਵਿੱਚ ਪੈਂਦੇ ਲੰਬਾ ਪਿੰਡ ਤੇ ਵਾਰਡ 73 ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਰਨਾਂ ਤੋਂ ਇਲਾਵਾ ਬਲਦੇਵ ਬੌਬੀ, ਕੇਵਲ ਕ੍ਰਿਸ਼ਨ ਕਾਲਾ, ਬਲਦੇਵ ਰਾਜ, ਅੰਮਿ੍ਤ ਸੰਧੂ, ਬਿੰਨੀ ਜੱਜ, ਸੋਨੂ, ਅਮਰੀਕ, ਰਾਮਸਰਨ, ਜਗੀਰ ਸਿੰਘ, ਜਗਤਾਰ ਸਿੰਘ ਹੈਪੀ, ਰਾਜਾ, ਜੋਗਾ ਸਿੰਘ, ਮਹਿੰਦਰ ਸਿੰਘ, ਹਰਜਿੰਦਰ ਸਿੰਘ, ਗਿਆਨ ਸਿੰਘ, ਕੁਲਦੀਪ ਸਿੰਘ, ਮਨਮੋਹਨ ਸਿੰਘ, ਦਵਿੰਦਰ ਸਿੰਘ, ਬਲਬੀਰ ਸਿੰਘ, ਮੋਹਨ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ ਤੇ ਹੋਰ ਬਹੁਤ ਸਾਰੇ ਆਗੂਆਂ ਨੇ ਸਵਾਗਤ ਕੀਤਾ |

Share This
0
About Author

Social Disha Today

Leave a Reply

Your email address will not be published. Required fields are marked *