ਜਲੰਧਰ : ਇਕਬਾਲ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਨਵ ਨਿਯੁਕਤ ਸਰਕਲ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ


ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪੰਥ ਦੀ ਇਕ ਵੱਡੀ ਸਿਆਸੀ ਤਾਕਤ ਹੈ – ਢੀਂਡਸਾ

ਜਲੰਧਰ 21 ਫਰਵਰੀ ( ‌‌ਦਿਸ਼ਾ ਸੇਠੀ ) : ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਉੱਤਰੀ,ਹਲਕਾ ਸੈਂਟਰਲ, ਹਲਕਾ ਪੱਛਮੀ ਤੇ ਹਲਕਾ ਕੈਂਟ ਦੇ ਸਰਕਲਾਂ ਦੇ ਨਵ ਨਿਯੁਕਤ ਪ੍ਰਧਾਨ ਸਾਹਿਬਾਨ ਨੂੰ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਪ੍ਰੋ ਮਨਜੀਤ ਸਿੰਘ ਅਤੇ ਹਰਜਾਪ ਸਿੰਘ ਸੰਘਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਸਰਕਲ ਪ੍ਰਧਾਨ ਸਹਿਬਾਨ ਵਿੱਚ ਸਰਕਲ ਮੋਤੀ ਨਗਰ ਸੁਖਦੀਪ ਸਿੰਘ ਸੁੱਖ ਗੁਰਾਇਆ, ਸਰਕਲ ਮਕਸੁਦਾਂ ਹਰਪਾਲ ਸਿੰਘ ਸੋਢੀ, ਸਰਕਲ ਸੋਡਲ ਗੁਰਜੀਤ ਸਿੰਘ ਮਰਵਾਹਾ, ਸਰਕਲ ਕਿਸ਼ਨਪੁਰਾ ਸੁਰਜੀਤ ਸਿੰਘ ਰਾਠੌਰ, ਸਰਕਲ ਪ੍ਰਤਾਪਬਾਗ ਗੁਰਮੀਤ ਸਿੰਘ ਬਾਵਾ, ਸਰਕਲ ਗੋਪਾਲ ਨਗਰ ਰਘਬੀਰ ਸਿੰਘ, ਸਰਕਲ ਗੁਰੂ ਨਾਨਕ ਪੁਰਾ- ਜਸਬੀਰ ਸਿੰਘ ਲਾਡੀ, ਸਰਕਲ ਗੁਰੂ ਨਾਨਕ ਪੁਰਾ- 2 ਸ਼ਮਸ਼ੇਰ ਸਿੰਘ ਢੀਂਡਸਾ, ਸਰਕਲ ਦਕੋਹਾ-1 ਹਰਦੀਪ ਸਿੰਘ ਰਿੰਪੀ, ਸਰਕਲ ਦਕੋਹਾ -2 ਪਵਨ ਪ੍ਰਾਸ਼ਰ,ਸਰਕਲ ਧੰਨੋਵਾਲੀ ਸੁਖਦੀਪ ਸਿੰਘ, ਸਰਕਲ ਰਾਮਾਂਮੰਡੀ ਹਰਜਿੰਦਰ ਸਿੰਘ ਢੀਂਡਸਾ, ਸਰਕਲ ਲੱਧੇਵਾਲੀ ਪ੍ਰਮਜੀਤ ਸਿੰਘ ਪੰਮਾ, ਜੁਝਾਰ ਸਿੰਘ,ਸਰਕਲ ਲਾਡੋਵਾਲੀ ਪ੍ਰਮਿੰਦਰ ਸਿੰਘ, ਸਰਕਲ ਪਟੇਲ ਚੌਕ ਚਰਨਜੀਤ ਸਿੰਘ ਮਿੰਟਾਂ, ਸਰਕਲ ਪੱਕਾ ਬਾਗ਼ ਕੁਲਦੀਪ ਸਿੰਘ ਉਬਰਾਏ, ਸਰਕਲ ਆਦਰਸ਼ ਨਗਰ ਅਮਰਜੀਤ ਸਿੰਘ ਬਸਰਾ, ਸਰਕਲ ਵਿਜੇ ਨਗਰ ਕੁਲਜੀਤ ਸਿੰਘ ਚਾਵਲਾ, ਸਰਕਲ ਊਧਮ ਸਿੰਘ ਨਗਰ ਪਵਨ ਕੁਮਾਰ, ਸਰਕਲ ਬਸਤੀ ਬਾਵਾ ਖੇਲ ਸੁਖਦੇਵ ਸਿੰਘ, ਸਰਕਲ ਮਿੱਠੂ ਬਸਤੀ -1ਜਥੇਦਾਰ ਵਰਿਆਮ ਸਿੰਘ, ਸਰਕਲ ਬਸਤੀ ਮਿੱਠੂ-2 ਕੁਲਬੀਰ ਸਿੰਘ, ਸਰਕਲ ਬਸਤੀ ਗੁਜਾਂ ਅਮਨਦੀਪ ਸਿੰਘ ਬਾਜਵਾ, ਸਰਕਲ ਭਾਰਗੋ ਕੈਂਪ ਰਾਹੁਲ ਭਗਤ, ਸਰਕਲ ਮਾਡਲ ਹਾਊਸ ਸਰਬਜੀਤ ਸਿੰਘ ਰਿੱਪੀ, ਸਰਕਲ ਬਸਤੀ ਸ਼ੇਖ ਮਨਬੀਰ ਸਿੰਘ ਅਕਾਲੀ, ਸਰਕਲ ਅਵਤਾਰ ਨਗਰ ਗੁਰਬਿੰਦਰ ਸਿੰਘ ਜੱਜ, ਸਰਕਲ ਘਈ ਨਗਰ ਤਜਿੰਦਰ ਸਿੰਘ, ਸਰਕਲ ਪ੍ਰਤਾਪ ਪੁਰਾ ਜਥੇਦਾਰ ਸੁਖਦੇਵ ਸਿੰਘ ਫਤਿਹਪੁਰ, ਸਰਕਲ ਜੰਡਿਆਲਾ ਜਥੇਦਾਰ ਬਲਰਾਜ ਸਿੰਘ ਜੋਹਲ, ਸਰਕਲ ਜਮਸ਼ੇਰ ਜਥੇਦਾਰ ਰਣਧੀਰ ਸਿੰਘ ਬਾਹੀਆ, ਸਰਕਲ ਕੈਂਟ ਸੁਮੀਤ ਧੀਰ, ਸਰਕਲ ਗੜ੍ਹਾ -1 ਰਾਮ ਸਰੂਪ, ਸਰਕਲ ਗੜ੍ਹਾ-2 ਕੰਵਲਜੀਤ ਸਿੰਘ ਲੱਕੀ, ਸਰਕਲ ਅਰਬਨ ਅਸਟੇਟ ਹਰਪ੍ਰੀਤ ਸਿੰਘ ਸਚਦੇਵਾ, ਸਰਕਲ ਸੁਭਾਨਾ ਕੁਲਬੀਰ ਸਿੰਘ ਢਿੱਲੋਂ, ਸਰਕਲ ਦੀਪ ਨਗਰ ਗੁਰਨਾਮ ਸਿੰਘ,ਸਰਕਲ ਬੂਟਾ ਮੰਡੀ ਰਮਿਤ ਕੌਲ, ਸਰਕਲ ਖੁਰਲਾ ਕਿੰਗਰਾ ਹਰਵਿੰਦਰ ਸਿੰਘ ਬੱਬੀ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਨਵ ਨਿਯੁਕਤ ਸਰਕਲ ਪ੍ਰਧਾਨ ਸਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵਲੋਂ ਮਿਲੀਆਂ ਸੇਵਾਵਾਂ ਨੂੰ ਤਹਿ ਦਿਲੋਂ ਨਿਭਾਈਆਂ ਜਾਣਗੀਆਂ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।

ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਨਵ ਨਿਯੁਕਤ ਸਰਕਲ ਪ੍ਰਧਾਨ ਸਹਿਬਾਨ ਸਨਮਾਨਿਤ ਕੀਤਾ ਤੇ ਵਧਾਈ ਦਿੱਤੀ ਤੇ ਇਨ੍ਹਾਂ ਦੀ ਨਿਯੁਕਤੀ ਲਈ ਪ੍ਰਵਾਨਗੀ ਦੇਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ।

ਢੀਂਡਸਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਚਲਾ ਰਹੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਨਿਜੀ ਨਰਾਜ਼ਗੀਆਂ ਨੂੰ ਭੁਲਾ ਕੇ ਇਕਜੁੱਟ ਹੋ ਕੇ ਚੱਲਣ ਦੀ ਜ਼ਰੂਰਤ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਥ ਦੀ ਇਕ ਵੱਡੀ ਸਿਆਸੀ ਤਾਕਤ ਹੈ।ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਰਾਜਬੀਰ ਸਿੰਘ ਸ਼ੰਟੀ ਵਲੋਂ ਬਾਖੁਬੀ ਨਿਭਾਈ ਗਈ।

ਇਸ ਮੌਕੇ ਪ੍ਰੋ ਮਨਜੀਤ ਸਿੰਘ, ਆਬਿਦ ਸਲਮਾਨੀ,ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ, ਵਿਨੋਦ ਕੌਲ, ਗੁਰਪ੍ਰੀਤ ਸਿੰਘ ਰੰਧਾਵਾ, ਸੁਰਜੀਤ ਸਿੰਘ ਨੀਲਾਮਹਿਲ, ਰਾਜਬੀਰ ਸਿੰਘ ਸ਼ੰਟੀ ਮੁੱਖ ਬੁਲਾਰਾ,ਹਰਦੀਪ ਸਿੰਘ ਸਿੱਧੂ,ਰਵਿੰਦਰ ਸਿੰਘ ਸਵੀਟੀ, ਗੁਰਜੀਤ ਸਿੰਘ ਪੋਪਲੀ, ਗੁਰਮਿੰਦਰ ਸਿੰਘ ਰਾਜਪਾਲ, ਸੁਰਿੰਦਰ ਸਿੰਘ ਐਸਟੀ,ਅਵਤਾਰ ਸਿੰਘ ਸੈਂਹਬੀ, ਗੁਰਬਚਨ ਸਿੰਘ ਕਥੂਰੀਆ, ਹਰਦੇਵ ਸਿੰਘ ਹੈਪੀ, ਜਗਦੀਸ਼ ਸਿੰਘ ਕਾਲਾ,ਜੈ ਦੀਪ ਸਿੰਘ ਬਾਜਵਾ, ਗੁਰਮੀਤ ਸਿੰਘ ਬਸਰਾ, ਸਤਬੀਰ ਸਿੰਘ ਸ਼ਾਨ, ਅਮਰਜੀਤ ਸਿੰਘ ਨਾਰੰਗ, ਸਿਮਰਨ ਭਾਟੀਆ, ਮਨਦੀਪ ਅਰੋੜਾ, ਡਾ ਰਘਬੀਰ ਸਿੰਘ, ਜਸਬੀਰ ਸਿੰਘ ਵਾਲੀਆ, ਜਸਵਿੰਦਰ ਸਿੰਘ ਬੰਟੀ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਜਗਦੇਵ ਸਿੰਘ ਜੰਗੀ,ਗੋਰਵ ਭਗਤ, ਅਮਿਤ ਕੁਮਾਰ, ਅਮਰਜੀਤ ਸਿੰਘ ਬਜਾਜ, ਪ੍ਰਵਿੰਦਰ ਸਿੰਘ ਠੁਕਰਾਲ ਆਦਿ ਹਾਜ਼ਰ ਸਨ।

Share This
0
About Author

Social Disha Today

Leave a Reply

Your email address will not be published. Required fields are marked *