ਜਲੰਧਰ ਛਾਉਣੀ ਦੇ ਨਾਲ ਲੱਗਦੇ ਜਮਸ਼ੇਰ ਖਾਸ ਦੇ ਪੱਤੀ ਸੇਖੋਂ ‘ਚ ਰਹਿੰਦੇ 33 ਸਾਲਾ ਨੌਜਵਾਨ ਦਾ ਦੁਬਈ ‘ਚ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਪੰਕਜ ਡੋਲ ਪੁੱਤਰ ਬਲਵਿੰਦਰ ਵਜੋਂ ਹੋਈ ਹੈ। ਪੰਕਜ ਨਾਲ ਕੰਮ ਕਰ ਰਹੇ ਸਾਥੀਆਂ ਵੱਲੋਂ ਇਸ ਦੀ ਜਾਣਕਾਰੀ ਰਾਤ ਕਰੀਬ ਸਾਡੇ ਨੌਂ ਵਜੇ ਛੋਟੇ ਭਰਾ ਗੁਰਪ੍ਰੀਤ ਦੌਲ ਉਰਫ ਗੋਪੀ ਨੂੰ ਦਿੱਤੀ ਗਈ। ਪੰਕਜ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਡੋਲ ਐਤਵਾਰ ਨੂੰ ਦੁਬਈ ਦੇ ਅਲਕੋਜ਼ ਸਥਿਤ ਗੁਰਦੁਆਰੇ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਦਾ ਪੰਕਜ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਮਾਮਲਾ ਇੰਨਾ ਵੱਧ ਗਿਆ ਕਿ ਉਕਤ ਨੌਜਵਾਨਾਂ ਨੇ ਪੰਕਜ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸਦੀ ਵੀਡੀਓ ਵੀ ਸਾਮਣੇ ਆਈ ਹੈ। ਘਟਨਾ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਖੂਨ ਨਾਲ ਲੱਥਪੱਥ ਪੰਕਜ ਘਟਨਾ ਵਾਲੀ ਥਾਂ ‘ਤੇ ਦਰਦ ਨਾਲ ਤੜਪਦਾ ਰਿਹਾ। ਕੁਝ ਸਮਾਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਉਸੇ ਸਮੇਂ ਪਿਛੇ ਆ ਰਹੇ ਪੰਕਜ ਦੇ ਸਾਥੀਆਂ ਨੇ ਉਕਤ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਉਥੋਂ ਫ਼ਰਾਰ ਹੋ ਗਏ| ਜਿਸ ਤੋਂ ਬਾਅਦ ਅਲਕੋਜ਼ ਸਿਟੀ ਪੁਲਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪੁਲਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸਮੇਂ ਬਾਅਦ ਪੁਲੀਸ ਨੇ ਉਕਤ ਕਾਤਲਾਂ ਨੂੰ ਸ਼ਹਿਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਗੋਪੀ ਨੇ ਦੱਸਿਆ ਕਿ ਪੰਕਜ ਕਰੀਬ 13 ਸਾਲ ਪਹਿਲਾਂ ਦੁਬਈ ਗਿਆ ਸੀ। ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਫੋਰਮੈਨ ਵਜੋਂ ਕੰਮ ਕਰਦਾ ਸੀ। ਹਰ ਸਾਲ ਇੱਕ ਵਾਰ ਉਹ ਛੁੱਟੀਆਂ ਮਨਾਉਣ ਪੰਜਾਬ ਆਉਂਦਾ ਸੀ।

Share This
1
About Author

Social Disha Today

Leave a Reply

Your email address will not be published. Required fields are marked *