ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ‘ਆਪ’ ਵਿਧਾਇਕ ਪਠਾਨਮਾਜਰਾ ਪੁਲਿਸ ਹਿਰਾਸਤ ਵਿੱਚੋਂ ਫਰਾਰ
ਭੱਜਦੇ ਸਮੇਂ ਪੁਲਿਸ ‘ਤੇ ਕੀਤੀ Firing, ਇੱਕ ਪੁਲਿਸ ਵਾਲਾ ਕੁਚਲਿਆ, ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਲੈ ਜਾ ਰਹੀ ਸੀ ਥਾਣੇ
ਪਟਿਆਲਾ ( ਦਿਸ਼ਾ ਸੇਠੀ ) : ਸੂਤਰਾਂ ਅਨੁਸਾਰ, ਸਵੇਰੇ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਪਟਿਆਲਾ ਜ਼ਿਲੇ ਦੇ ਸੰਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਪੁਲਿਸ ਹਿਰਾਸਤ ਤੋਂ ਫ਼ਰਾਰ ਹੋ ਗਏ ਨੇ।
ਜਾਣਕਾਰੀ ਮੁਤਾਬਕ, ਥਾਣੇ ਲਿਜਾਂਦੇ ਸਮੇਂ ਵਿਧਾਇਕ ਅਤੇ ਉਸਦੇ ਸਾਥੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਇੱਕ ਪੁਲਿਸਕਰਮੀ ਜ਼ਖ਼ਮੀ ਵੀ ਹੋਇਆ। ਫਾਇਰਿੰਗ ਤੋਂ ਬਾਅਦ, ਪਠਾਨਮਾਜਰਾ ਨੇ ਪੁਲਿਸਕਰਮੀ ਉੱਤੇ ਗੱਡੀ ਚੜ੍ਹਾ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।
ਸੂਤਰਾਂ ਅਨੁਸਾਰ ਦੋ ਗੱਡੀਆਂ – ਸਕਾਰਪਿਓ ਅਤੇ ਫਾਰਚੂਨਰ – ਵਿੱਚ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਫਾਰਚੂਨਰ ਵਿੱਚ ਬੈਠੇ ਉਸਦੇ ਸਾਥੀਆਂ ਨੂੰ ਤਾਂ ਕਾਬੂ ਕਰ ਲਿਆ ਹੈ, ਜਦਕਿ ਵਿਧਾਇਕ ਸਕਾਰਪਿਓ ਸਮੇਤ ਅਜੇ ਵੀ ਫਰਾਰ ਹੋਣ ਤੋਂ ਬਾਅਦ ਲਾਪਤਾ ਹੈ।
ਪੁਲਿਸ ਨੇ ਖੇਤਰ ਵਿੱਚ ਨਾਕਾਬੰਦੀ ਕਰਕੇ ਵਿਧਾਇਕ ਅਤੇ ਉਸਦੇ ਸਾਥੀਆਂ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ।



