ਅਰਜੁਨ ਤ੍ਰੇਹਨ ਨੇ ਚੰਡੀਗੜ ਦੀ ਮੇਅਰ ਬਣਨ ਤੇ ਹਰਪ੍ਰੀਤ ਕੌਰ ਬਬਲਾ ਨੂੰ ਦਿੱਤੀ ਵਧਾਈ
ਚੰਡੀਗੜ੍ਹ/ਜਲੰਧਰ ( ਦਿਸ਼ਾ ਸੇਠੀ ): ਚੰਡੀਗੜ੍ਹ ਵਿੱਚ ਅੱਜ ਯਾਨੀ ਵੀਰਵਾਰ ਨੂੰ ਮੇਅਰ ਚੌਣ ਖਤਮਹੋਈ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਰਪ੍ਰੀਤ ਕੌਰ ਬਬਲਾ ਮੇਅਰ ਚੁਣੀ ਗਈ। ਇਸ ‘ਤੇ ਜਾਲੰਧਰ ਦੇ ਨੌਜਵਾਨ ਨੇਤਾ ਅਤੇ ਭਾਜਪਾ ਤੋਂ ਬਰਖਾਸਤ ਅਰਜੁਨ ਤ੍ਰੇਹਨ ਨੇ ਹਰਪ੍ਰੀਤ ਕੌਰ ਬਬਲਾ ਨੂੰ ਵਧਾਈ ਦਿੱਤੀ।
ਗੌਰਤਲਬ ਹੈ ਕਿ ਅਰਜੁਨ ਜਾਲੰਧਰ ਨਿਗਮ ਚੋਣ ਸਮੇਂ ਪਾਰਟੀ ਤੋਂ ਬਰਖਾਸਤ ਕੀਤੇ ਗਏ ਸਨ ਪਰ ਉਦੋਂ ਵੀ ਉਨ੍ਹਾਂ ਨੇ ਭਾਜਪਾ ਦਾ ਸਾਥ ਨਹੀਂ ਛੱਡਿਆ ਅਤੇ ਪ੍ਰਚਾਰ ਕਰ ਮਿਸਾਲ ਪੇਸ਼ ਕਰ ਦਿੱਤੀ ਸੀ। ਇਸ ਬਾਰੇ ਇੱਕ ਗੱਲਬਾਤ ਵਿੱਚ ਤ੍ਰੇਹਨ ਨੇ ਕਿਹਾ ਕਿ ਭਾਜਪਾ ਉਨ੍ਹਾਂ ਦੇ ਖੂਨ ਵਿੱਚ ਹੈ। ਉਨ੍ਹਾਂ ਨੂੰ ਪਾਰਟੀ ਤੋਂ ਕੋਈ ਕੱਢ ਸਕਦਾ ਹੈ ਪਰ ਪਾਰਟੀ ਵਿਚਾਰਧਾਰਾ ਨੂੰ ਦਿਲ ਤੋਂ ਕਿਵੇਂ ਕੱਢੇਗਾ।