ਅੰਮ੍ਰਿਤਸਰ ਵਿਖੇ ਲੋਕਸਭਾ ਚੋਣਾਂ ਦਾ ਮਾਹੌਲ ਪੂਰਾ ਭਖਿਆ ਹੋਇਆ ਹੈ। ਸਾਰੀ ਰਿਵਾਇਤੀ ਪਾਰਟੀਆਂ ਆਪਣਾ ਦੱਮ ਖੱਲ ਦਿਖਾਉਣ ਵਿੱਚ ਲੱਗਿਆ ਹੋਇਆ ਨੇ ਪਰ ਗੱਲ ਕਰੀਏ ਮਸੀਹ ਸਮਾਜ ਦੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਉਮੀਦਵਾਰ ਜਸਪਾਲ ਮਸੀਹ ਵਲੋਂ ਵੀ ਲੋਕਾਂ ਵਿੱਚ ਲਗਾਤਾਰ ਆਪਣੀ ਪੈਠ ਜਮਾਈ ਜਾ ਰਹੀ ਹੈ। ਬੀਤੇ ਦਿਨੀਂ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪੱਛਮੀ ਵਿਧਾਨ ਸਭਾ ਇਲਾਕੇ ਜੰਡ ਪੀਰ ਕਲੋਨੀ ਵਿਖੇ ਪਾਸਟਰ ਸਿਲਾਸ ਮਸੀਹ ਅਤੇ ਪਾਸਟਰ ਅਕਾਸ ਸੰਧੂ ਦੀ ਅਗਵਾਈ ਹੇਠ ਇੱਕ ਵਿਸ਼ਾਲ ਪਾਸਟਰ ਮਿਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅੰਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਚਰਚ ਮੁੱਖੀਆਂ ਨੇ ਹਿੱਸਾ ਲਿਆ। ਜਿਸ ਵਿੱਚ NLSP ਦੇ ਉਮੀਦਵਾਰ ਜਸਪਾਲ ਮਸੀਹ ਲੋਕ ਸਭਾ ਹਲਕਾ ਅੰਮ੍ਰਿਤਸਰ ਨੇ ਵੀ ਹਾਜ਼ਰੀ ਲਗਵਾਈ। ਜਸਪਾਲ ਮਸੀਹ ਵੱਲੋਂ ਆਏ ਹੋਏ ਪਾਸਟਰ ਸਹਿਬਾਨਾਂ ਨੇ ਜਸਪਾਲ ਮਸੀਹ ਨੂੰ ਵਿਸ਼ਵਾਸ ਦਵਾਇਆ ਕਿ ਹਰ ਤਰ੍ਹਾਂ ਨਾਲ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਅਤੇ ਉਮੀਦਵਾਰ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਆਏ ਹੋਏ ਸਬ ਪਾਸਟਰਾਂ ਵਲੋਂ ਉਮੀਦਵਾਰ ਜਸਪਾਲ ਮਸੀਹ ਦੀ ਚੜ੍ਹਦੀ ਕਲਾ ਲਈ ਜਿੱਤ ਲਈ ਪ੍ਰਭੂ ਅੱਗੇ ਪ੍ਰਾਥਨਾ ਵੀ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਨਯੋਗ ਪਾਸਟਰ ਪਤਰਸ ਮਸੀਹ, ਪਾਸਟਰ ਚਮਨ ਮਸੀਹ, ਪਾਸਟਰ ਰਾਜਪਾਲ ਮਸੀਹ, ਪਾਸਟਰ ਪ੍ਰਦੀਪ ਤੇਜ਼ੀ, ਪਾਸਟਰ ਬੈਂਜਾਮਿਨ, ਪਾਸਟਰ ਸਪਰਜਨ, ਪਾਸਟਰ ਸੋਨੂੰ ਪੋਲ, ਪਾਸਟਰ ਬਰਨਾਬਾਸ, ਪਾਸਟਰ ਮਨੋਹਰ ਮਸੀਹ, ਪਾਸਟਰ ਬਲਰਾਜ ਗਿੱਲ, ਪਾਸਟਰ ਬਿੱਟੂ ਮਸੀਹ, ਪਾਸਟਰ ਰਹਿਮਤ ਮਸੀਹ, ਪਾਸਟਰ ਵਿਲਿਅਮ ਖੋਖਰ ਅਤੇ ਹੋਰ ਹਾਜ਼ਿਰ ਸਨ।