ਜਲੰਧਰ: ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਵੱਲੋਂ ਅੱਜ ਫਿਲੌਰ ’ਚ ਰੋਡ ਸ਼ੋਅ ਤੇ ਕਈ ਵੱਡੇ ਸਮਾਗਮ ਕੀਤੇ ਗਏ। ਇਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਰੋਡ ਸ਼ੋਅ ਡਾ.ਅੰਬੇਡਕਰ ਚੌਕ ਤੋਂ ਸ਼ੁਰੂ ਹੋਇਆ ਤੇ ਭਗਵਾਨ ਵਾਲਮੀਕਿ ਚੌਕ, ਪਾਸੀਆ ਚੌਕ, ਨਗਰ ਕੌਂਸਲ ਫਿਲੌਰ, ਦਾਣਾ ਮੰਡੀ, ਲੱਕੜ ਮੰਡੀ, ਕਚਹਿਰੀ ਫਿਲੌਰ, ਵੇਰਕਾ, ਮੇਨ ਹਾਈਵੇ ਤੇ ਪਿੰਡ ਰਾਮਗੜ੍ਹ ਆਦਿ ਇਲਾਕਿਆਂ ’ਚੋਂ ਹੁੰਦਿਆਂ ਸਮਾਪਤ ਹੋਇਆ।
ਇਸ ਮੌਕੇ ਰਾਹ ’ਚ ਲੋਕਾਂ ਨੇ ਐਡਵੋਕੇਟ ਬਲਵਿੰਦਰ ਕੁਮਾਰ ਦਾ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਸੰਬੋਧਿਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕ ਪਿਛਲੇ 75 ਸਾਲਾਂ ਤੋਂ ਸੱਤਾ ’ਚ ਰਹੀਆਂ ਪਾਰਟੀਆਂ ਤੋਂ ਤੰਗ ਚੁੱਕੇ ਹਨ। ਰੁਜ਼ਗਾਰ, ਸਿਹਤ, ਸਿੱਖਿਆ, ਵਿਕਾਸ, ਸਾਫ ਹਵਾ-ਪਾਣੀ, ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਫੇਲ੍ਹ ਸਾਬਿਤ ਹੋਈਆਂ ਹਨ। ਇਸੇ ਕਰਕੇ ਲੋਕ ਹੁਣ ਇਨ੍ਹਾਂ ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਜਲੰਧਰ ਲੋਕਸਭਾ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਇਹ ਤੈਅ ਹੈ ਕਿ ਉਹ ਜਲੰਧਰ ਸੀਟ ਜ਼ਰੂਰ ਜਿੱਤਣਗੇ।