ਕਾਂਗਰਸ ਟੁੱਟ-ਭੱਜ ਦੀ ਸ਼ਿਕਾਰ ਅਤੇ 13 ਲੋਕ ਸਭਾ ਸੀਟਾਂ ‘ਤੇ ਚਲੇਗਾ ਝਾੜੂ: ਪਵਨ ਟੀਨੂੰ

* ਮਾਨ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਲੋਕ ਖਾਲੀ ਖਜਾਨੇ ਦਾ ਰੋਣਾ ਹੀ ਸੁਣਦੇ ਰਹੇ

* ਬੇਰੋਜਗਾਰੀ, ਨਿੱਜੀਕਰਨ, ਰੁਕੇ ਹੋਏ ਫੰਡਾਂ ਅਤੇ ਹੋਰ ਲੋਕ ਹਿਤੂ ਮੁੱਦੇ ਸੰਸਦ ‘ਚ ਚੁਕਦਾ ਰਹਾਂਗਾ

* ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਪੜ੍ਹੇ-ਲਿਖੇ ਨੌਜਵਾਨ ਨਿਗੁਣੀਆਂ ਤਨਖਾਹਾਂ ‘ਤੇ ਕੰਮ ਕਰਨ ਲਈ ਹੋਏ ਮਜਬੂਰ

ਜਲੰਧਰ: ‘ਕਾਂਗਰਸ ਪਾਰਟੀ ਅਜੋਕੇ ਦੌਰ ਵਿੱਚ ਇਕ ਅਜਿਹੀ ਗੱਡੀ ਬਣ ਚੁੱਕੀ ਹੈ ਜਿਸ ਦਾ ਇੰਜਣ ਕਮਜੋਰ ਹੋਣ ਕਾਰਨ ਇਸ ਗੱਡੀ ਨੂੰ ਹੁਣ ਖਿਚ ਨਹੀਂ ਸਕਦਾ, ਪੰਜਾਬ ਵਿੱਚ ਤਾਂ ਇਹ ਗੱਡੀ ਟੁੱਟ-ਭੱਜ ਕੇ ਖਿੱਲਰ ਚੁਕੀ ਹੈ | ਸੀਨੀਅਰ ਲੀਡਰ ਵੀ ਕਾਂਗਰਸ ਤੋਂ ਖਹਿੜਾ ਛੁਡਾ ਰਹੇ ਨੇ ਅਤੇ ਇਹੋ ਕਾਰਨ ਹੈ ਕਾਂਗਰਸ ਨੂੰ ਲੋਕਲ ਪੱਧਰ ‘ਤੇ ਲੀਡਰ ਚੋਣ ਲੜਨ ਲਈ ਵੀ ਨਹੀਂ ਮਿਲ ਰਹੇ ਅਤੇ ਕਾਂਗਰਸ ਇਕ ਫੇਲ ਜਮਾਤ ਬਣ ਕੇ ਰਹਿ ਗਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਝਾੜੂ ਹੀ ਚਲੇਗਾ|
ਉਕਤ ਵਿਚਾਰ ਅੱਜ ਨਕੋਦਰ ਅਸੰਬਲੀ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਸਿਰੜੀ ਤੇ ਹਿੰਮਤੀ ਉਮੀਦਵਾਰ ਪਵਨ ਟੀਨੂੰ ਨੇ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਤੇ ਹੋਰਨਾ ਆਗੂਆਂ ਦੇ ਨਾਲ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇੇ |

ਪਵਨ ਟੀਨੂੰ ਨੇ ਪਿੰਡ ਮੁਹੇਮ, ਸ਼ੰਕਰ, ਤਲਵੰਡੀ ਭਰੋਂ, ਉਗੀ, ਕਾਂਗਨਾ, ਹੁਸੈਨਪੁਰ, ਚੂਹੇਕੀ, ਉਪਲ ਖਾਲਸਾ, ਮੋਆਈ, ਨਕੋਦਰ ਆਦਿ ਇਲਾਕਿਆਂ ਦਾ ਦੌਰਾ ਕਰਦਿਆਂ ਵੋਟਰਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀਆਂ 2 ਸਾਲਾਂ ਦੀਆਂ ਪ੍ਰਾਪਤੀਆਂ ਵੀ ਗਿਣ-ਗਿਣ ਕੇ ਦਸੀਆਂ |
ਪਵਨ ਟੀਨੂੰ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲੀਆਂ ਸਰਕਾਰਾਂ ਦੇ ਵੇਲੇ ਤਾਂ ਸਰਕਾਰ ਦਾ ਖਜਾਨਾ ਖਾਲੀ ਹੋਣ ਬਾਰੇ ਹੀ ਸੁਣਦੇ ਰਹਿੰਦੇ ਸੀ, ਹੁਣ ਕਦੇ ਮਾਨ ਸਰਕਾਰ ਨੇ ਇਸ ਤਰ੍ਹਾਂ ਨਹੀਂ ਕਿਹਾ ਸਗੋਂ ਖਜਾਨੇ ਨੂੰ ਭਿ੍ਸ਼ਟਾਚਾਰੀਆਂ ਵਲੋਂ ਕੀਤੀਆਂ ਗਈਆਂ ਮੋਰੀਆਂ ਨੂੰ ਬੰਦ ਕਰਕੇ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ |

ਪਵਨ ਟੀਨੂੰ ਨੇ ਦਸਿਆ ਕਿ ਦੇਸ਼ ਦਾ ਹੁਕਮਰਾਨ ਲੋਕਤੰਤਰ ਨੂੰ ਕੁਚਲਣ ‘ਤੇ ਤੁਲਿਆ ਹੋਇਆ ਹੈ | ਸੰਵਿਧਾਨ ਨੂੰ ਬਚਾਉਣ ਲਈ ਇਕੋ ਇਕ ਧਿਰ ਆਮ ਆਦਮੀ ਪਾਰਟੀ ਹੀ ਹੈ ਜੋ ਭਾਜਪਾਈ ਕਾਰਵਾਈਆਂ ਨੂੰ ਠੱਲ ਪਾ ਸਕਦੀ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਆਪ ਦੇ ਹੱਥ ਮਜਬੂਤ ਕਰਨੇ ਹੋਣਗੇ | ਪਵਨ ਟੀਨੂੰ ਨੇ ਦਸਿਆ ਕਿ ਕੇਂਦਰੀ ਸਰਕਾਰਾਂ ਕਾਰਨ ਨਿੱਜੀਕਰਨ ਤੇ ਬੇਰੋਜਗਾਰੀ ਵੱਧ ਰਹੀ ਹੈ, ਪੰਜਾਬ ਨਾਲ ਪੈਰ-ਪੈਰ ‘ਤੇ ਧੱਕੇ ਕੀਤੇ ਜਾ ਰਹੇ ਹਨ, ਪ੍ਰਾਈਵੇਟ ਅਦਾਰੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਨਿਗੁਣੀਆਂ ਤਨਖਾਹਾਂ ਦੇ ਕੇ ਸੋਸ਼ਨ ਕਰ ਰਹੇ ਹਨ | ਮੈਂ ਇਸ ਸਭ ਕੁਝ ਦੇ ਖਿਲਾਫ ਤੁਹਾਡੇ ਸਹਿਯੋਗ ਨਾਲ ਅਵਾਜ਼ ਚੁਕਾਂਗਾ ਤੇ ਮੈਂਨੂੰ ਵੋਟ ਦੇ ਕੇ ਤੁਹਾਨੂੰ ਕਦੇ ਪਛਤਾਉਣਾ ਨਹੀਂ ਪਵੇਗਾ |

ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ ਵੱਲੋਂ ਕੀਤੇ ਗਏ ਇਨ੍ਹਾਂ ਪਿੰਡਾਂ ਦੇ ਦੌਰੇ ਦੌਰਾਨ ਪਿੰਡ ਮਹੇਮ ਵਿੱਚ ਸੋਹਨ ਲਾਲ ਬਲਾਕ ਪ੍ਰਧਾਨ, ਰਣਜੀਤ ਕੁਮਾਰ ਸਾਬਕਾ ਸਰਪੰਚ, ਮਨਜਿੰਦਰ ਸਿੰਘ, ਜਤਿੰਦਰ ਕੁਮਾਰ, ਗੋਪੀ ਆਦਿ, ਪਿੰਡ ਸ਼ੰਕਰ ਵਿੱਚ ਅਮਨਦੀਪ ਬਲਾਕ ਪ੍ਰਧਾਨ, ਲਖਵੀਰ ਸਿੰਘ ਪੰਚ, ਸਤਨਾਮ ਬਾਬਾ, ਅਮਨ ਆਦਿ, ਪਿੰਡ ਤਲਵੰਡੀ ਭਰੋਂ ਵਿਖੇ ਅਰਜਨ ਸਿੰਘ ਬਲਾਕ ਪ੍ਰਧਾਨ, ਹਰਨੇਕ ਸਿੰਘ ਸੈਕਟਰੀ, ਹਰਪ੍ਰੀਤ ਸਿੰਘ ਸੈਕਟਰੀ, ਰਜਨੀਸ਼ ਗੌਤਮ ਸਰਪੰਚ ਚੂੜ ਪਿੰਡ, ਪਰਮਜੀਤ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ ਲੰਬੜਦਾਰ, ਰਾਮ ਲਾਲ ਨਾਹਰ ਪ੍ਰਧਾਨ ਐਸ ਸੀ ਵਿੰਗ, ਪਿੰਡ ਉਗੀ ਢੱਡਾ ਵਿੱਚ ਬੂਟਾ ਸਿੰਘ ਬਲਾਕ ਪ੍ਰਧਾਨ, ਸਵਰਨ ਸਿੰਘ ਟੁਰਨਾ ਸਿਹਾਰੀਵਾਲ, ਮਹਿੰਦਰਪਾਲ ਮਾਸਟਰ ਉਗੀ ਆਦਿ, ਕਾਂਗਣਾ ਪਿੰਡ ‘ਚ ਆਤਮਾ ਸਿੰਘ ਨੂਰਪੁਰ, ਦਰਸ਼ਨ, ਕੁਲਦੀਪ ਸਿੰਘ ਆਦਿ, ਹੁਸੈਨਪੁਰ ਪਿੰਡ ਵਿੱਚ ਬਲਾਕ ਪ੍ਰਧਾਨ ਪਰਦੀਪ ਸਿੰਘ ਸ਼ੇਰਪੁਰ ਤੇ ਉਸ ਦੇ ਸਾਥੀੀਆਂ ਦੀ ਅਗਵਾਈ ਵਿੱਚ ਹਸੈਨਪੁਰੀਆਂ ਦੇ ਨਾਲ ਹੋਰਨਾਂ ਪਿੰਡਾਂ ਦੇ ਲੋਕਾਂ ਅਤੇ ਪਿੰਡ ਚੂਹੇ ਕੀ ਵਿਖੇ ਹਰਿੰਦਰ ਬੱਧਣ, ਡਾ. ਵਿੰਗ ਕੁਆਰਡੀਨੇਟਰ ਡਾ. ਰਣਜੀਤ ਸਿੰਘ, ਹੈਪੀ, ਕਰਨੈਲ ਰਾਮ ਬਾਲੂ ਦੀ ਅਗਵਾਈ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਮਾਨ ਸਰਕਾਰ ਦੀਆਂ ਲੋਕ ਹਿਤੂ ਨੀਤੀਆਂ ਪ੍ਰਤੀ ਹਾਂ ਪੱਖੀ ਹੁੰਗਾਰਾ ਦਿਤਾ |

Share This
0
About Author

Social Disha Today

Leave a Reply

Your email address will not be published. Required fields are marked *