ਸੁਸ਼ੀਲ ਰਿੰਕੂ ਦੇ ਗੜ ਰਹੇ ਵੈਸਟ ਹਲਕੇ ਵਿੱਚ ਕਾਂਗਰਸ ਦੀ ਵਰਕਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਵੱਡੀ ਗਿਣਤੀ ਚ ਹਾਜਰ ਲੋਕਾਂ ਨੇ ਚੰਨੀ ਨੂੰ ਜਿਤਾਉਣ ਲਈ ਹੱਥ ਖੜੇ ਕਰ ਦਿੱਤਾ ਸਮਰਥਨ

ਰਾਜ ਕੁਮਾਰ ਹੰਸ,ਕਮਲਜੀਤ ਧਨੌਆ ਤੇ ਗੁਰਸ਼ਰਨ ਕੌਰ ਸਮੇਤ ਸੈਂਕੜੇ ਲੋਕ ਵੱਖ ਵੱਖ ਪਾਰਟੀਆਂ ਛੱਡ ਕਾਂਗਰਸ ‘ਚ ਹੋਏ ਸ਼ਾਮਲ

ਜਲੰਧਰ ਲੋਕ ਸਭਾ ਹਲਕੇ ਵਿੱਚ ਪੈਂਦੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਵੱਲੋਂ ਰੱਖੀ ਗਈ ਇੱਕ ਵਰਕਰ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਗੜ ਵਿੱਚ ਹੋਈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਹਾਜਰ ਲੋਕਾਂ ਨੇ ਹੱਥ ਖੜੇ ਕਰ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦਿੱਤਾ।

ਵੇਸ਼ਟ ਹਲਕੇ ਦੇ ਵਾਰਡ ਨੰਬਰ 42 ਵਿੱਚ ਹੋਈ ਇਸ ਚੋਣ ਮੀਟਿੰਗ ਦੌਰਾਨ ਰਾਜ ਕੁਮਾਰ ਹੰਸ, ਕਮਲਜੀਤ ਧਨੌਆ, ਸਿਮਰਨ, ਗੁਲਸ਼ਨ ਕੋਰ, ਗੁਲਸ਼ਨ ਜੋਸ਼ਨ, ਮਨੋਜ, ਸੋਨੀ, ਸੂਰਜ ਪੰਕਜ, ਅਕਾਸ਼, ਸਾਜਨ, ਸ਼ਿਵ ਤੇ ਲੋਵੇਸ਼ ਸਮੇਤ ਸੈਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਭਾਜਪਾ, ਬਸਪਾ ਅਤੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਇਸ ਮੋਕੇ ਹਾਜਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ,ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਅਤੇ ਜਿਲਾ ਕਾਂਗਰਸ ਪ੍ਰਧਾਨ ਤੇ ਵਿਧਾਇਕ ਰਜਿੰਦਰ ਬੇਰੀ ਨੇ ਇਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।

ਇਸ ਦੌਰਾਨ ਪ੍ਰਸਿੱਧ ਸੂਫੀ ਗਾਇਕ ਜੋਤੀ ਨੂਰਾ ਅਤੇ ਉਨਾ ਦੇ ਪਿਤਾ ਗੁਲਸ਼ਨ ਇਸ ਮੋਕੇ ਤੇ ਲੋਕਾਂ ਨੂੰ ਸੰਬੋਧਨ ਕਰਦਿਆ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਂਵੇ ਕਿ ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਆਪਣੀ ਰਾਜਨੀਤਕ ਪਾਰਟੀਆ ਬਲਦ ਲਈਆਂ ਹਨ ਪਰ ਇਸ ਹਲਕੇ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਖੜੇ ਹਨ ਤੇ ਇਹਨਾਂ ਲੋਕਾਂ ਨੇ ਦਲ ਬਦਲੂ ਲੀਡਰਾਂ ਤੋਂ ਖਹਿੜਾ ਛੁਡਾ ਲਿਆ ਹੈ।ਉਨਾਂ ਕਿਹਾ ਕਿ ਵੇਸ਼ਟ ਇਲਾਕੇ ਦੇ ਲੋਕਾਂ ਦੇ ਇਸ ਪਿਆਰ ਨੇ ਉਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਬਲ ਦਿੱਤਾ ਤੇ ਇਸ ਹਲਕੇ ਦੀਆ ਸਮੱਸਿਆਵਾ ਦੂਰ ਕਰ ਉਹ ਲੋਕਾਂ ਦੇ ਪਿਆਰ ਦਾ ਮੁੱਲ ਮੋੜਨਗੇ।

ਚੰਨੀ ਨੇ ਇਸ ਹਲਕੇ ਵਿੱਚ ਨਸ਼ੇ,ਦੜੇ ਸੱਟੇ ਸਮੇਤ ਹੋਰ ਗੈਰ ਕਨੂੰਨੀ ਕੰਮਾਂ ਬਾਰੇ ਬੋਲਦਿਆ ਕਿਹਾ ਕਿ ਜੇਕਰ ਚੋਂਕੀਦਾਰ ਹੀ ਚੋਰ ਨਾਲ ਰਲ ਜਾਵੇ ਤਾਂ ਫਿਰ ਅਜਿਹੇ ਗੈਰ ਕਨੂੰਨੀ ਕੰਮਾਂ ਨੂੰ ਹੋਰ ਵਧਾਵਾ ਮਿਲਦਾ ਹੈ।ਉਨਾਂ ਕਿਹਾ ਕਿ ਅੱਜ ਵੇਸ਼ਟ ਹਲਕੇ ਵਿੱਚ ਆ ਕੇ ਉਨਾਂ ਨੂੰ ਜਦੋਂ ਲੋਕਾਂ ਨੇ ਆਪਣੇ ਹਾਲਾਤ ਤੇ ਸਮੱਸਿਆਵਾ ਦੱਸ਼ੀਆਂ ਤਾਂ ਉਹ ਹੈਰਾਨ ਰਹਿ ਗਏ।ਉਨਾਂ ਕਿਹਾ ਕਿ ਇਥੋਂ ਦੇ ਲੀਡਰ ਇਲਾਕੇ ਤੇ ਲੋਕਾਂ ਦਾ ਵਿਕਾਸ ਕਰਨ ਦੀ ਬਜਾਏ ਗੈਰ ਕਨੂੰਨੀ ਕੰਮਾਂ ਜਰੀਏ ਆਪਣਾ ਵਿਕਾਸ ਹੀ ਕਰਦੇ ਰਹੇ।

ਉਨਾਂ ਕਿਹਾ ਕਿ ਅੱਜ ਭਾਜਪਾ ਦੇਸ਼ ਦਾ ਸੰਵਿਧਾਨ ਬਲਦਣਾ ਚਾਹੁੰਦੀ ਹੈ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਗਰ ਜੀ ਦਾ ਨਾਮ ਵੀ ਦੇਸ਼ ਦੇ ਇਤਿਹਾਸ ਚੋਂ ਖਤਮ ਕਰਨ ਦੇ ਰਾਹ ਤੇ ਤੁਰੀ ਹੋਈ ਹੈ ਇਸ ਕਰਕੇ ਇਸ ਵਾਰ ਭਾਜਪਾ ਨੂੰ ਹਰਾਉਣਾ ਸਮੇਂ ਦੀ ਜਰੂਰਤ ਹੈ।
ਇਸ ਮੋਕੇ ਤੇ ਅਸ਼ਵਨੀ ਜਾਰੰਗਲ,ਸੁਰਿੰਦਰ,ਕਮਲ ਲੋਵੇਸ਼,ਰਮਨ ਜਾਰੰਗਲ,ਬਲਬੀਰ ਅੰਗੁਰਾਲ,ਗੁਲਜਾਰੀ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਹੋਏ।

Share This
0
About Author

Social Disha Today

Leave a Reply

Your email address will not be published. Required fields are marked *