ਜਲੰਧਰ ਲੋਕ ਸਭਾ ਹਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ ਰਿੰਕੂ ਨੇ ਕਿਹਾ ਕਿ ਇਸ ਵਾਰ ਜਲੰਧਰ ਵਾਸੀ ਭਾਜਪਾ ਦੇ ਚੋਮੁਖੀ ਵਿਕਾਸ ਮਾਡਲ ਤੇ ਵੋਟ ਕਰਨਗੇ। ਉਹਨਾਂ ਕਿਹਾ ਕਿ ਰਾਜਨੀਤੀ ਦੇ ਬਦਲਦੇ ਸਵਰੂਪ ਵਿੱਚ ਮਤਦਾਤਾ ਦੇ ਵੋਟ ਦੀ ਅਹਿਮੀਅਤ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਅੱਜ ਹਰ ਕੋਈ ਇਸ ਗੱਲ ਨੂੰ ਬੜੇ ਚੰਗੇ ਤਰੀਕੇ ਨਾਲ ਜਾਣਦਾ ਹੈ ਕਿ ਜੋ ਪਾਰਟੀ ਦੇਸ਼ ਵਾਸੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈਂਦੀ ਹੈ ਉਸ ਨੂੰ ਹੀ ਬਾਰ-ਬਾਰ ਸੱਤਾ ਤੇ ਕਾਬਜ਼ ਕਰਕੇ ਆਪਣੇ ਦੇਸ਼ ਦਾ ਭਲਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਜਪਾ ਹੀ ਇੱਕ ਅਜਿਹਾ ਦਲ ਹੈ ਜਿਸ ਨੇ ਪੂਰੇ ਭਾਰਤ ਦੇ ਕੋਨੇ ਕੋਨੇ ਵਿੱਚ ਵਿਕਾਸ ਦੀ ਗੰਗਾ ਬਹਾ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਹਰ ਭਾਰਤ ਵਾਸੀ ਨਰਿੰਦਰ ਮੋਦੀ ਦੇ ਕੁਸ਼ਲ ਸ਼ਾਸਨ ਵਿੱਚ ਆਪਣੇ ਆਪ ਨੂੰ ਗੌਰਵ ਮਈ ਮਹਿਸੂਸ ਕਰਦਾ ਹੈ। ਉਹਨਾਂ ਕਿਹਾ ਕਿ ਵਿਰੋਧੀ ਦਲਾਂ ਦੇ ਸਾਰੇ ਏਜੰਡੇ ਮੋਦੀ ਸਰਕਾਰ ਦੀ ਵਿਕਾਸਸ਼ੀਲ ਨੀਤੀਆਂ ਤੇ ਅੱਗੇ ਫੇਲ ਨੇ। ਸੁਸ਼ੀਲ ਰਿੰਕੂ ਨੇ ਕਿਹਾ ਕਿ ਜਲੰਧਰ ਵਿੱਚ ਭਾਜਪਾ ਆਉਣ ਨਾਲ ਜਿੱਥੇ ਵਿਕਾਸ ਦੀ ਲਹਿਰ ਰਫਤਾਰ ਨਾਲ ਅੱਗੇ ਵਧੇਗੀ ਉਥੇ ਹੀ ਆਮ ਲੋਕਾਂ ਦਾ ਜੀਵਨ ਸਤਰ ਵੀ ਹੋਰ ਉੱਚਾ ਹੋਵੇਗਾ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਵਿਸ਼ਵ ਸਤਰ ਤੇ ਆਪਣੀ ਪਹਿਚਾਣ ਬਣਾਈ ਹੈ ਜਿਸ ਦਾ ਸਭ ਤੋਂ ਵੱਡਾ ਫਾਇਦਾ ਜਲੰਧਰ ਦੇ ਖੇਡ ਕਾਰੋਬਾਰ ਨੂੰ ਹੋਵੇਗਾ। ਉਹਨਾਂ ਕਿਹਾ ਕਿ ਅੱਜ ਜਲੰਧਰ ਦੇ ਹਰ ਇਲਾਕੇ ਤੋਂ ਇੱਕ ਹੀ ਆਵਾਜ਼ ਦਾ ਸ਼ੋਰ ਸੁਣਾਈ ਦੇ ਰਿਹਾ ਕਿ “ਸਾਰਿਆਂ ਨੂੰ ਪਰਖਿਆ ਬਾਰ ਬਾਰ, ਇਸ ਵਾਰ ਭਾਜਪਾ ਪਰਖਾਂਗੇ ਇੱਕ ਵਾਰ”।

