ਜਲੰਧਰ ਚੋਂ ਨਸ਼ਾ ਖਤਮ ਕਰਨ ਲਈ ਨਸ਼ਾ ਵਿਕਾਉਣ ਵਾਲੇ ਲੀਡਰਾਂ ਨੂੰ ਭਜਾਉਣਾ ਪਵੇਗਾ : ਚਰਨਜੀਤ ਚੰਨੀ
ਜਲੰਧਰ ਵੈਸਟ ਹਲਕੇ ਚ ਹੋਈਆਂ ਚੋਣ ਮੀਟਿੰਗ ਰੈਲੀਆਂ ਚ ਬਦਲੀਆਂ, ਲੋਕਾਂ ਨੇ ਕੇਕ ਕੱਟ ਦਿੱਤਾ ਜਿੱਤ ਦਾ ਸੰਕੇਤ
ਜਲੰਧਰ (ਦਿਸ਼ਾ ਸੇਠੀ) : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਨੂੰ ਲਗਾਤਾਰ ਵੱਡਾ ਹੁੰਗਾਰਾ ਮਿਲਦਾ ਜਾ ਰਿਹਾ ਹੈ। ਜਲੰਧਰ ਵੇਸ਼ਟ ਹਲਕੇ ਦੇ ਵਾਰਡ ਨੰਬਰ 78 ਗੁਰੂ ਨਾਨਕ ਨਗਰ ਦੇ ਵਿੱਚ ਕੋਸਲਰ ਜਗਦੀਸ਼ ਰਾਏ ਸਮਰਾਏ ਵੱਲੋਂ ਰੱਖੀ ਗਈ ਚੋਣ ਮੀਟਿੰਗ ਰੈਲੀ ਦੇ ਰੂਪ ਵਿੱਚ ਬਦਲ ਗਈ। ਇਸ ਦੋਰਾਨ ਇਲਾਕੇ ਦੇ ਲੋਕਾਂ ਨੇ ਕੇਕ ਕੱਟ ਕੇ ਚਰਨਜੀਤ ਸਿੰਘ ਚੰਨੀ ਦੀ ਜਿੱਤ ਦਾ ਸੰਕੇਤ ਦਿੱਤਾ ਤੇ ਹੱਥ ਖੜੇ ਕਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ ਕੀਤਾ।
ਇਸ ਮੀਟਿੰਗ ਦੋਰਾਨ ਵੱਡੀ ਗਿਣਤੀ ‘ਚ ਮਹਿਲਾਵਾਂ ਹਾਜ਼ਰ ਸਨ ਤੇ ਚਰਨਜੀਤ ਚੰਨੀ ਨੇ ਮਹਿਲਾਵਾਂ ਵੱਲੋ ਦਿੱਤੇ ਹੁੰਗਾਰੇ ਦਾ ਧੰਨਵਾਦ ਕਰਦਿਆਂ ਕਿਹਾ ਉਹ ਉੱਨਾਂ ਦੀਆ ਉਮੀਦਾਂ ਤੇ ਖਰਾ ਉਤਰ ਕੇ ਦਿਖਾਉਣਗੇ। ਇਸ ਦੋਰਾਨ ਚੰਨੀ ਨੇ ਕਿਹਾ ਕਿ ਜਲੰਧਰ ਦੇ ਵਿੱਚ ਨਸ਼ੇ ਦੀ ਭਰਮਾਰ ਹੈ ਤੇ ਉਹ ਇੱਥੋਂ ਨਸ਼ਾ ਖਤਮ ਕਰਕੇ ਦਿਖਾਉਣਗੇ। ਉੱਨਾਂ ਕਿਹਾ ਕਿ ਨਸ਼ਾ ਖਤਮ ਕਰਨ ਲਈ ਨਸ਼ਾ ਵੇਚਣ ਵਾਲੇ ਲੀਡਰਾਂ ਨੂੰ ਭਜਾਉਣਾ ਜ਼ਰੂਰੀ ਹੈ ਤੇ ਇਹ ਕੰਮ ਜਲੰਧਰ ਦੇ ਲੋਕ ਕਰ ਰਹੇ ਹਨ।
ਉਨਾ ਕਿਹਾ ਕਿ ਲੀਡਰ ਪੁਲਿਸ ਨਾਲ ਮਿਲ ਕੇ ਨਸ਼ਾ ਵਿਕਾਉਂਦੇ ਹਨ ਤੇ ਜਦੋਂ ਤੋਂ ਉਹਨਾ ਭੇਦ ਖੋਲਣੇ ਸ਼ੁਰੂ ਕੀਤੇ ਹਨ ਉਦੋਂ ਤੋਂ ਹੀ ਨਸ਼ਾ ਪਕੜਨਾ ਵੀ ਸ਼ੁਰੂ ਹੋ ਗਿਆ ਹੈ ਤੇ ਨਸ਼ੇ ਦੇ ਤਸਕਰ ਭੱਜ ਰਹੇ ਹਨ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨਾਂ ਦਾ ਏਜੰਡਾ ਸਿੱਖਿਆ ਤੇ ਰੋਜਗਾਰ ਨਾਲ ਗਰੀਬੀ ਖਤਮ ਕਰਨਾ ਹੈ।ਉਨਾਂ ਕਿਹਾ ਕਿ ਲੋਕਾਂ ਦੇ ਉਤਸ਼ਾਹ ਨੇ ਵੈਸਟ ਹਲਕੇ ਦੀ ਹਵਾ ਨੂੰ ਹੁਣ ਇੱਕ ਪਾਸੜ ਹੀ ਕਰ ਦਿੱਤਾ ਹੈ।
ਇਸ ਦੋਰਾਨ ਕਾਂਗਰਸ ਪਾਰਟੀ ਦੇ ਕੋਸਲਰ ਜਗਦੀਸ਼ ਰਾਏ ਸਮਰਾਏ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਤਿੰਨ ਮਹੀਨੇ ਦੀ ਸਰਕਾਰ ਨੇ ਲਾਜਵਾਬ ਕੰਮ ਕਰਕੇ ਦਿਖਾਏ ਹਨ ਤੇ ਗਰੀਬ ਲੋਕਾਂ ਦਾ ਭਲਾ ਕੀਤਾ ਹੈ ਜਿਸ ਕਰਕੇ ਅੱਜ ਲੋਕ ਚਰਨਜੀਤ ਸਿੰਘ ਚੰਨੀ ਦੇ ਨਾਲ ਹਨ। ਉੱਨਾ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਚਰਨਜੀਤ ਸਿੰਘ ਚੰਨੀ ਨੇ 24 ਘੰਟੇ ਕੰਮ ਕਰਕੇ ਮਿਸਾਲ ਪੈਦਾ ਕੀਤੀ ਜਿਸ ਕਰਕੇ ਲੋਕਾ ਨੂੰ ਚਰਨਜੀਤ ਚੰਨੀ ਤੋ ਵੱਡੀਆਂ ਉਮੀਦਾ ਹਨ।ਉੱਨਾਂ ਕਿਹਾ ਕਿ ਜਲੰਧਰ ਵਿੱਚ ਘਰ ਘਰ ਨਸ਼ਾ ਵਿੱਕ ਰਿਹਾ ਹੈ ਤੇ ਲਾਟਰੀ ਦੀਆਂ ਭਰਮਾਰ ਹੈ।ਇਸ ਮੋਕੇ ਤੇ ਜਿਲਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਸੁਰਿੰਦਰ ਚੋਧਰੀ, ਅਸ਼ਵਨੀ ਜਾਰੰਗਲ, ਨੀਲਕੰਠ ਬੰਟੀ ਤੋ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕ ਹਾਜ਼ਰ ਸਨ।