ਬ੍ਰਿਗੇਡੀਅਰ ਕੀ ਇਸ ਬਾਬਾ ਗਰੁੱਪ ਕਮਾਂਡਰ ਐਨਸੀਸੀ ਅੰਮ੍ਰਿਤਸਰ ਨੇ ਬੀਤੇ ਦਿਨੀ ਖਾਲਸਾ ਕਾਲਜ ਅੰਮ੍ਰਿਤਸਰ ਦਾ ਦੌਰਾ ਕੀਤਾ। ਬ੍ਰਿਗੇਡੀਅਰ ਕੇਸ ਬਾਬਾ ਨੇ ਪ੍ਰਿੰਸੀਪਲ ਡਾਕਟਰ ਮਾਹਲ ਸਿੰਘ ਅਤੇ ਕਾਲਜ ਦੇ ਐਨਸੀਸੀ ਇੰਚਾਰਜ ਦੇ ਨਾਲ ਇੱਕ ਸਾਰਥਕ ਗੱਲਬਾਤ ਕਰਦਿਆਂ ਕਿਹਾ ਕਿ ਐਨਸੀਸੀ ਸਾਡੇ ਨੌਜਵਾਨਾਂ ਦੇ ਜੀਵਨ ਅਤੇ ਭਵਿੱਖ ਨੂੰ ਚੰਗਾ ਰੂਪ ਦੇਣ ਵਿੱਚ ਬੇਹਦ ਜਰੂਰੀ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਕਰਨਲ ਏਐਸ ਔਲਖ ਐਸ ਐਮ ਸੀ.ਓ 1 ਪੰਜਾਬ ਮਹਿਲਾ ਬਟਾਲੀਅਨ ਵੀ ਮੌਜੂਦ ਸਨ।

ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾਕਟਰ ਮਾਲ ਸਿੰਘ ਨੇ ਕਾਲਜ ਵਿਖੇ ਐਨਸੀਸੀ ਦੇ ਕੈਡਡੇਟਸ ਦੀ ਸੰਖਿਆ ਨੂੰ ਵਧਾਉਣ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਐਨਸੀਸੀ ਕੈਂਪ ਅਤੇ ਪ੍ਰੀਖਿਆ ਮਿਤੀਆਂ ਵਿੱਚ ਕੋਈ ਟਕਰਾ ਨਹੀਂ ਹੋਣਾ ਚਾਹੀਦਾ। ਬ੍ਰਿਗੇਡੀਅਰ ਬਾਵਾ ਨੇ ਆਸ਼ਵਾਸਨ ਦਿੰਦੇ ਆ ਕਿਹਾ ਕਿ ਖਾਲਸਾ ਕਾਲਜ ਵਿਖੇ ਐਨਸੀਸੀ ਦੀ ਪੜ੍ਹਾਈ ਕਰਨ ਵਾਲੇ ਐਨਸੀਸੀ ਕੈਡੇਟਸ ਦੀ ਬੇਹਤਰੀ ਲਈ ਇਹਨਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਉਨਾਂ ਐਨਸੀਸੀ ਕੈਡੀਡੇਟਸ ਦੀ ਸਮਰੱਥਾ ਅਤੇ ਪਰਸ਼ਿਕਸ਼ਨ ਨੂੰ ਹੋਰ ਵਧਾਉਣ ਲਈ (ਬਾਧਾ) ਓਬਸਟੈਕਲ ਕੋਰਸ ਅਤੇ ਸ਼ਾਰਟ ਰੇਂਜ ਫਾਇਰਿੰਗ ਰੇਂਜ ਦੇ ਨਿਰਮਾਣ ਦੀ ਜਰੂਰਤ ਤੇ ਵੀ ਚਾਨਣਾ ਪਾਇਆ।

ਥਲ ਸੈਨਾ ਵਿੰਗ ਦੇ ਏ ਐਨ ਓ ਡਾਕਟਰ ਹਰਬਿਲਾਸ ਸਿੰਘ ਰੰਧਾਵਾ ਨੇ ਕਿਹਾ ਕਿ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਐਨਸੀਸੀ ਦੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਅਸੈਸਮੈਂਟ ਅਤੇ ਫੀਸ ਮਾਫੀ ਦਾ ਪ੍ਰਾਵਧਾਨ ਵੀ ਹੈ। ਇਸ ਮੌਕੇ ਨਾ ਆਪਣੇ ਵਾਯੂ ਵਿੰਗ ਦੇ ਪ੍ਰਭਾਰੀ ਡਾਕਟਰ ਪਰਮਿੰਦਰ ਸਿੰਘ ਅਤੇ ਡੀਨ ਅਕੈਡਮਿਕ ਮਾਮਲੇ ਡਾਕਟਰ ਤਮਿੰਦਰ ਸਿੰਘ ਭਾਟੀਆ ਵੀ ਮੌਜੂਦ ਸਨ। ਬਰਗੇਡੀਅਰ ਬਾਬਾ ਅਤੇ ਪ੍ਰਿੰਸੀਪਲ ਡਾਕਟਰ ਮਾਲ ਸਿੰਘ ਨੇ ਸਦਭਾਵਨਾ ਦੇ ਤੌਰ ਤੇ ਸਮਰਿਤੀ ਪੁਰਸਕਾਰਾਂ ਦਾ ਅਦਾਨ ਪ੍ਰਦਾਨ ਕੀਤਾ।

Share This
1
About Author

Social Disha Today

Leave a Reply

Your email address will not be published. Required fields are marked *