ਅਮਰਨਾਥ ਯਾਤਰਾ ਦੌਰਾਨ ਕਠੂਆ ਭੰਡਾਰੇ ਲਈ ਛੇਹਰਟਾ ਤੋਂ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ

◆ਆਰਤੀ ਦੇਵਾ ਜੀ ਮਹਾਰਾਜ ਨੇ ਸ਼ਿਵ ਪੂਜਾ ਅਤੇ ਜਾਪ ਨਾਲ ਸਾਰੇ ਕਾਰਜ ਆਰੰਭੇ

◆ਭੰਡਾਰਾ ਦੀ ਸ਼ੁਰੂਆਤ 28 ਜੂਨ ਨੂੰ ਸ਼ਿਵ ਜਾਗਰਣ ਨਾਲ ਹੋਵੇਗੀ-ਅਸ਼ੋਕ ਬੇਦੀ

ਅੰਮ੍ਰਿਤਸਰ (ਦਿਸ਼ਾ ਸੇਠੀ): ਅਮਰਨਾਥ ਯਾਤਰਾ ਦੇ ਸਬੰਧ ਵਿੱਚ ਕਠੂਆ ਖਰੋਟ ਮੋੜ ਵਿਖੇ ਲੰਗਰ ਭੰਡਾਰੇ ਦਾ ਪ੍ਰਬੰਧ ਕਰਨ ਵਾਲੀ ਸੰਸਥਾ ‘ਸ਼ਿਵੋਹਮ ਸੇਵਾ ਮੰਡਲ’ ਛੇਹਰਟਾ ਅੰਮ੍ਰਿਤਸਰ ਦੇ ਚੇਅਰਮੈਨ ਅਸ਼ੋਕ ਬੇਦੀ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ ਕੀਤਾ ਗਿਆ। ਪਰਮ ਸੰਤ ਅਦਵੈਤ ਸਵਰੂਪ ਆਰਤੀ ਦੇਵਾ ਜੀ ਮਹਾਰਾਜ ਅਤੇ ਗੋਲਬਾਗ ਤੋਂ ਮਹਤ ਵਿਸ਼ਾਲ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਰਾਸ਼ਨ ਸਮੱਗਰੀ ਦੇ ਟਰੱਕ ਰਵਾਨਾ ਕੀਤਾ। ਰਾਸ਼ਨ ਸਮਗਰੀ ਦੇ ਟਰੱਕ ਨੂੰ ਰਵਾਨਾ ਕਰਨ ਤੋਂ ਪਹਿਲਾਂ ਬਾਬਾ ਭੌੜੇ ਵਾਲਾ ਮੰਦਿਰ ਵਿੱਚ ਮਰਿਆਦਾ ਅਨੁਸਾਰ ਆਰਤੀ ਦੇਵਾ ਜੀ ਮਹਾਰਾਜ ਦੀ ਪੂਜਾ ਅਰਚਨਾ ਕੀਤੀ, ਜਿਸ ਦੌਰਾਨ ਸਮੂਹ ਮੈਂਬਰ ਅਤੇ ਸੰਗਤਾ ਪੂਜਾ ਅਰਚਨਾ ਵਿੱਚ ਸ਼ਾਮਿਲ ਹੋਈ। ਚੇਅਰਮੈਨ ਅਸ਼ੋਕ ਬੇਦੀ ਨੇ ਦੱਸਿਆ ਕਿ ਅਮਰਨਾਥ ਯਾਤਰਾ 29 ਜੂਨ ਨੂੰ ਸ਼ੁਰੂ ਹੋ ਰਹੀ ਹੈ, ਜਿਸ ਦੌਰਾਨ 28 ਜੂਨ ਨੂੰ ਸ਼ਿਵੋਹਮ ਸੇਵਾ ਮੰਡਲ ਵੱਲੋਂ ਕਠੂਆ ਖਰੋਟ ਮੋਡ ‘ਚ ਲੰਗਰ ਭੰਡਾਰਾ ਸ਼ੁਰੂ ਕੀਤਾ ਜਾ ਰਿਹਾ ਹੈ| ਜਿਸ ਦੌਰਾਨ ਅੱਜ ਸ਼ਿਵ ਭੋਲੇਨਾਥ ਦੀ ਕਿਰਪਾ ਅਤੇ ਆਰਤੀ ਦੇਵਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਲੰਗਰ ਭੰਡਾਰੇ ਲਈ ਰਾਸ਼ਨ ਸਮੱਗਰੀ ਦੇ ਟਰੱਕ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭੰਡਾਰੇ ਦੀ ਸ਼ੁਰੂਆਤ 28 ਜੂਨ ਦੀ ਰਾਤ ਨੂੰ ਸ਼ਿਵ ਜਾਗਰਣ ਨਾਲ ਹੋਵੇਗੀ, ਜਿਸ ਦੌਰਾਨ ਆਰਤੀ ਦੇਵਾ ਜੀ ਮਹਾਰਾਜ ਵੱਲੋਂ ਸਭ ਕਾਰਜ ਪੂਜਾ ਆਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂ ਕੀਤਾ ਗਿਆ ਲੰਗਰ ਭੰਡਾਰਾ 24 ਘੰਟੇ ਚੱਲੇਗਾ। ਅਤੇ ਮੈਡੀਕਲ ਸਹੂਲਤ ਹੋਵੇਗੀ ਅਤੇ ਛੋਟੇ ਬੱਚਿਆਂ ਲਈ ਦੁੱਧ ਦੀ ਸੇਵਾ ਵੀ ਉਪਲਬਧ ਹੋਵੇਗੀ। ਇਸ ਮੌਕੇ ਡਾ:ਅਸ਼ਵਨੀ ਮੰਨਣ, ਲਲਿਤ, ਡਿੰਪਲ ਪੰਡਿਤ, ਪਵਨ ਕੁਮਾਰ ਚੱਕੀਵਾਲੇ, ਆਪ ਆਗੂ ਮੁਖਵਿੰਦਰ ਸਿੰਘ, ਰਮਨ ਰੰਮੀ, ਦੀਪਕ ਖੰਨਾ, ਵਿੱਕੀ ਖੰਨਾ, ਵਿਨੈ ਸ਼ਰਮਾ, ਸੁਮਿਤ ਸ਼ਾਸਤਰੀ, ਗੋਇਲ ਜੀ, ਮਾਨਵ ਸੋਢੀ, ਵਿਪਨ ਸੁਕਲਾ, ਦੀਪਕ ਬਹਿਲ, ਡਾ.ਦੀਪਕ ਭਾਰਦਵਾਜ ਹਾਜ਼ਰ ਸਨ।

Share This
0
About Author

Social Disha Today

Leave a Reply

Your email address will not be published. Required fields are marked *