ਜਲੰਧਰ (ਦਿਸ਼ਾ ਸੇਠੀ): ਜਲੰਧਰ ਵੈਸਟ ਦਾ ਜਿਮਨੀ ਜੋਨ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਹਰ ਪਾਰਟੀ ਦੇ ਉਮੀਦਵਾਰ ਲੋਕਾਂ ਨੂੰ ਮਿਲਣ ਦੇ ਨਾਲ ਨਾਲ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਆਪਣੀ ਜਿੱਤ ਲਈ ਆਸ਼ੀਰਵਾਦ ਲੈ ਰਹੇ ਨੇ।
ਪਠਾਨਕੋਟ ਸਥਿਤ ਡੇਰਾ ਸਵਾਮੀ ਜਗਤ ਗੀਰੀ ਸ਼੍ਰੀ ਸ਼੍ਰੀ 108 ਸਵਾਮੀ ਗੁਰਦੀਪ ਗੀਰੀ ਜੀ ਮਹਾਰਾਜ ਕੋਲੋ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ ਨੇ ਨਤਮਸਤਕ ਹੋਕੇ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਸੁਭ ਅਵਸਰ ਤੇ ਸੁਰਿੰਦਰ ਕੌਰ ਹੁਣਾ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਗੁਲਜਾਰੀ ਲਾਲ, ਕੌਸਲਰ ਬਲਬੀਰ ਅੰਗੂਰਾਲ, ਸੀਨੀਅਰ ਆਗੂ ਸੱਲਣ ਬਲਾਕ ਪ੍ਰਧਾਨ ਜਲੰਧਰ ਪੱਛਮੀ ਰਸ਼ਪਾਲ ਜੱਖੂ, ਵੀਰ ਲੁਭਾਇਆ ਰਾਮ, ਬੀਬੀ ਪ੍ਰਸੰਨ ਜੀਤ ਕੋਰ, ਵੀਰ ਪ੍ਰਵੀਨ, ਵੀਰ ਗੋਲਡੀ ਹੁਣਾ ਵੀ ਬੀਬੀ ਸੁਰਿੰਦਰ ਕੌਰ ਹੁਣਾ ਦੇ ਨਾਲ ਨਤਮਸਤਕ ਹੋ ਬਾਬਾ ਜੀ ਕੋਲੋ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਸੁਰਿੰਦਰ ਕੌਰ ਹੋਣਾਂ ਨੇ ਕਿਹਾ ਕਿ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਅਤੇ ਲੋਕਾਂ ਦੇ ਸਾਥ ਦੇ ਨਾਲ ਜਲੰਧਰ ਜ਼ਿਮਣੀ ਚੋਣ ਦੇ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਸੀਟ ਜਿੱਤ ਕੇ ਉਹ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ।

