ਸੁਪਰੀਮ ਕੋਰਟ ਵੱਲੋਂ ਹੋਈ ਕੇਜਰੀਵਾਲ ਦੀ ਜਮਾਨਤ, ਲੋਕਤੰਤਰ ਦੇ ਹੱਕ ‘ਚ ਵੱਡਾ ਫਤਵਾ: ਪਵਨ ਟੀਨੂੰ

* ਕੇਂਦਰ ਨੇ ਕਦੇ ਪੰਜਾਬ ਨੂੰ ਵੱਡਾ ਕਾਰਖਾਨਾ ਨਹੀਂ ਦਿਤਾ

* ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦੇ ਨੌਜਵਾਨਾਂ ਨੂੰ ਆਗੂ ਬਣਾਇਆ

* ਜਲੰਧਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਆਪਣੇ ਵੱਲੋਂ ਮਾਨ ਸਰਕਾਰ ਦੀ ਦਿਤੀ ਗਰੰਟੀ

ਜਲੰਧਰ (ਦਿਸ਼ਾ ਸੇਠੀ): ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਐਲਾਨੇ ਉਮੀਦਵਾਰ ਪਵਨ ਟੀਨੂੰ ਨੇ ਅੱਜ ਪਿੰਦਰ ਪੰਡੋਰੀ ਹਲਕਾ ਇੰਚਾਰਜ, ਜਗਤਾਰ ਸਿੰਘ ਸੰਘੇੜਾ ਚੇਅਰਮੈਨ ਇੰਪਰੂਮੈਂਟ ਟਰੱਸਟ ਤੇ ਹੋਰਨਾਂ ਸੀਨੀਅਰ ਆਗੂਆਂ ਦੇ ਨਾਲ ਅਸੰਬਲੀ ਹਲਕਾ ਸ਼ਾਹਕੋਟ ਦੇ ਪਿੰਡਾਂ ਦਾ ਦੌਰਾ ਕੀਤਾ | ਅੱਜ ਦੇ ਦੌਰੇ ਦੌਰਾਨ ਪਵਨ ਟੀਨੂੰ ਵੱਲੋਂ ਪਿੰਡ ਸੀਚੇਵਾਲ ਵਿੱਚ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਮੈਂਬਰ ਰਾਜ ਸਭਾ ਦੇ ਡੇਰੇ ਵਿਖੇ ਨਤਮਸਤਕ ਹੋਣ ਉਪਰੰਤ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਲਿਆ ਗਿਆ| ਸੰਤਾਂ ਵੱਲੋਂ ਉਨ੍ਹਾਂ ਦੇ ਨਾਲ ਪੰਜਾਬ ਵਿੱਚ ਵੱਧ ਰਹੇ ਪ੍ਰਦੂਸ਼ਨ ਸਬੰਧੀ ਵੇਰਵੇ ਸਹਿਤ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਵੀ ਦਿਤਾ |

ਪਵਨ ਟੀਨੂੰ ਵੱਲੋਂ ਪਿੰਡ ਢੰਡੋਵਾਲ, ਸੀਚੇਵਾਲ, ਈਦਾ, ਫਤਿਹ ਪੁਰ, ਬੰਸੀਆਂ, ਮਹਿਮਦਪੁਰ, ਪੂਨੀਆ, ਕੰਨੀਆਂ ਕਲਾਂ, ਦਾਨੇਵਾਲ, ਬਾਹੋਪੁਰ, ਮਹਿਮੋਵਾਲ, ਯੂਸਫਪੁਰ, ਬੱਲ ਨੌ ਆਦਿ ਪਿੰਡਾਂ ਦੇ ਵਾਸੀਆਂ ਨਾਲ ਮੁਲਾਕਾਤਾਂ ਕਰਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਬਾਰੇ ਵੇਰਵੇ ਸਹਿਤ ਚਰਚਾ ਕੀਤੀ ਗਈ | ਪਵਨ ਟੀਨੂੰ ਨੇ ਕਿਹਾ ਕਿ ਹੁਣੇ ਜਿਹੇ ਹੋਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੁਪਰੀਮ ਕੋਰਟ ਰਾਹੀਂ ਜਮਾਨਤ ਲੋਕਤੰਤਰ ਦੇ ਹੱਕ ਵਿੱਚ ਵੱਡਾ ਫਤਵਾ ਹੈ | ਮੋਦੀ ਸਰਕਾਰ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ ਵਿੱਚ ਹੈ ਜਿਸ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਨਾਕਾਮ ਕਰ ਦਿਤਾ ਜਾਏਗਾ | ਉਨ੍ਹਾਂ ਕਿਹਾ ਕਿ ਅੱਜ ਨਰਿੰਦਰ ਮੋਦੀ ਨੂੰ ਆਪਣੇ ਲਈ ਸਭ ਤੋਂ ਵੱਡਾ ਖਤਰਾ ਅਰਵਿੰਦ ਕੇਜਰੀਵਾਲ ਹੀ ਦਿਖਾਈ ਦੇ ਰਹੇ ਹਨ |

ਕਾਂਗਰਸ ਦੀ ਗੱਲ ਕਰਦਿਆਂ ਪਵਨ ਟੀਨੂੰ ਨੇ ਕਿਹਾ ਕਿ ਕਾਂਗਰਸ ਨੇ ਲੰਬਾ ਸਮਾਂ ਦੇਸ਼ ਵਿੱਚ ਰਾਜ ਕੀਤਾ ਪਰ ਗਰੀਬੀ, ਬੇਰੋਜਗਾਰੀ, ਤੇ ਹੋਰ ਅਲਾਮਤਾਂ ਕਾਂਗਰਸ ਦੀ ਵੀ ਦੇਸ਼ ਨੂੰ ਵੱਡੀ ਦੇਣ ਹੈ | ਦੂਜੇ ਪਾਸੇ ਕੇਂਦਰ ਵਿੱਚ ਭਾਵੇਂ ਕੋਈ ਵੀ ਸਰਕਾਰ ਹੋਵੇ ਉਸ ਨੇ ਕਦੇ ਪੰਜਾਬ ਨੂੰ ਕੋਈ ਵੱਡਾ ਪ੍ਰਾਜੈਕਟ ਜਾਂ ਕਾਰਖਾਨਾ ਨਹੀਂ ਦਿਤਾ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੇਸ਼ ਆਉਂਦੀਆਂ ਬੇਰੋਜਗਾਰੀ, ਗਰੀਬੀ, ਵੱਖ-ਵੱਖ ਸਕੀਮਾਂ ਲਈ ਫੰਡਾਂ ਨੂੰ ਜਾਰੀ ਕਰਵਾਉਣ ਅਤੇ ਸੂਬੇ ਦੀਆਂ ਹੋਰਨਾਂ ਲੋੜਾਂ ਲਈ ਸੰਸਦ ਵਿੱਚ ਜੋਰਦਾਰ ਅਵਾਜ਼ ਉਠਾਉਣ ਦੀ ਲੋੜ ਹੈ ਜੋ ਆਮ ਆਦਮੀ ਪਾਰਟੀ ਦੇ ਤੁਹਾਡੇ ਰਾਹੀਂ ਚੁਣੇ ਗਏ ਸੰਸਦ ਮੈਂਬਰ ਆਪਣੀ ਪੂਰੀ ਜੁੰਮੇਵਾਰੀ ਨਿਭਾਉਣਗੇ |

ਪਵਨ ਟੀਨੂੰ ਵੱਲੋਂ ਇਸ ਮੌਕੇ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਲੋਕ ਸਭਾ ਹਲਕਾ ਜਲੰਧਰ ਵਿੱੱਚ ਭਰਪੂਰ ਵਿਕਾਸ ਕਰਾਉਣ ਦੀ ਆਪਣੇ ਵੱਲੋਂ ਗਰੰਟੀ ਵੀ ਦਿਤੀ ਗਈ |

ਪਵਨ ਟੀਨੂੰ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਵਿੱਚੋਂ ਨੌਜਵਾਨਾਂ ਨੂੰ ਅੱਗੇ ਲਿਆ ਕੇ ਲੀਡਰ ਬਣਾਇਆ ਅਤੇ ਇਸ ਪਾਰਟੀ ਦੀ ਹਰਮਨਪਿਆਰਤਾ ਦਾ ਇਸ ਨੁਕਤੇ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿਰਫ 12 ਸਾਲਾਂ ਵਿੱਚ ਹੀ 2 ਸੂਬਿਆਂ ਵਿੱਚ ਨਾ ਸਿਰਫ ਆਪ ਨੇ ਹਕੂਮਤ ਕਾਇਮ ਕੀਤੀ ਸਗੋਂ ਕਈ ਹੋਰ ਸੂਬਿਆਂ ਵਿੱਚ ਸੰਸਦ ਮੈਂਬਰ, ਵਿਧਾਇਕ ਤੇ ਮੇਅਰ ਤਕ ਵੀ ਬਣਾਏ |

ਇਸ ਮੌਕੇ ਸੀਚੇਵਾਲ ਵਿੱਚ ਹੋਈ ਰੈਲੀ ਨੁਮਾ ਭਰਵੀਂ ਮੀਟਿੰਗ ‘ਚ ਹੋਰਨਾਂ ਦੇ ਨਾਲ-ਨਾਲ ਬਾਬਾ ਸੁਰਜੀਤ ਸਿੰਘ ਜੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਜਗਤਾਰ ਸਿੰਘ ਸੰਘੇੜਾ, ਹਲਕਾ ਇੰਚਾਰਜ ਪਿੰਦਰ ਪੰਡੋਰੀ, ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਗੁਰਪ੍ਰੀਤ ਸਿੰਘ, ਦਾਰਾ ਸਿੰਘ, ਦਸੌਂਦਾ ਸਿੰਘ, ਬਲਕਾਰ ਚੱਠਾ, ਜਸਵੰਤ ਸਿੰਘ, ਸਰਪੰਚ ਰਾਜਵਿੰਦਰ ਸਿੰਘ ਰਾਣਾ, ਬਲਜੀਤ ਸਿੰਘ ਗੱਬਰ, ਬੂਟਾ ਸਿੰਘ ਸੀਚੇਵਾਲ, ਸਰਪੰਚ ਗੁਰਜੀਤ ਆਦਿ, ਪਿੰਡ ਪੂਨੀਆਂ ਵਿੱਚ ਸਰਪੰਚ ਦਲਵਿੰਦਰ ਸਿੰਘ, ਲੰਬੜਦਾਰ ਹਰਜਿੰਦਰ ਸਿੰਘ ਸੋਢੀ, ਕੁਲਦੀਪ ਸਿੰਘ, ਕਰਨੈਲ ਸਿੰਘ, ਰੂਪ ਲਾਲ, ਪਰਮਜੀਤ, ਲਕਸ਼ਮਣ ਸਿੰਘ, ਤੀਰਥਾ ਸਿੰਘ, ਮਲਕੀਤ ਸਿੰਘ, ਲਖਬੀਰ ਸਿੰਘ, ਬਲਦੇਵ ਸਿੰਘ ਆਦਿ, ਪਿੰਡ ਕੰਨੀਆਂ ਕਲਾਂ ਵਿੱਚ ਸਰਪੰਚ ਰਾਜਿੰਦਰ ਕੁਮਾਰ ਸ਼ੇਰਾ ਬਲਾਕ ਪ੍ਰਧਾਨ, ਅਮਰਜੀਤ ਸਿੰਘ, ਹਰਮਿੰਦਰ ਸਿੰਘ, ਹਰਦੇਵ ਸਿੰਘ ਪੰਚ, ਸੋਹਨ ਲਾਲ ਪੰਚ, ਸਰੂਪ ਲਾਲ ਪੰਚ, ਜਸਪਾਲ ਮੌਂਗਾ ਪੰਚ, ਇੰਸ: ਮਦਨ ਲਾਲ, ਪਵਨ ਕੁਮਾਰ ਪੰਚ, ਮਨਜੀਤ ਰਾਮ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਪਰਦੀਪ ਸਿੰਘ, ਸਲੱਖਣ ਸਿੰਘ ਆਦਿ, ਪਿੰਡ ਬਊਪੁਰ ਖੁਰਦ ਵਿੱਖੇ ਐਸ ਬੀ ਕਲਿਆਣ, ਤਰਸੇਮ ਸਿੰਘ, ਤਰਲੋਚਨ ਸਿੰਘ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ, ਗੁਰਮੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਪਵਨ ਟੀਨੂੰ ਦੇ ਵਿਚਾਰਾਂ ਦੀ ਨਾਅਰੇ ਲਗਾ ਕਿ ਹਿਮਾਇਤ ਕੀਤੀ ਤੇ ਪਹਿਲੀ ਜੂਨ ਨੂੰ ਪੂਰੇ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦਾ ਐਲਾਨ ਕੀਤਾ |

Share This
0
About Author

Social Disha Today

Leave a Reply

Your email address will not be published. Required fields are marked *