ਆਸ਼ਾ ਵਰਕਰਜ਼ ਅਤੇ ਫੈਲੀਟੇਟਰਾਂ ਦੇ ਸ਼ੰਘਰਸ਼ ਨੂੰ ਪਿਆ ਬੂਰ : ਮਨਦੀਪ ਕੌਰ ਬਿਲਗਾ
ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ 58 ਸਾਲ ਦੀ ਉਮਰ ਦੀਆਂ ਵਰਕਰਾਂ ਦੀ ਸੇਵਾਮੁਕਤੀ ਤੇ ਲਾਈ ਰੋਕ
ਪਟਿਆਲਾ (ਦਿਸ਼ਾ ਸੇਠੀ): ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੇ ਮੁੱਖ ਦਫ਼ਤਰ ਸਰਹਿੰਦ ਬਾਈਪਾਸ ਪਟਿਆਲਾ ਆਸ਼ਾ ਵਰਕਰਜ ਅਤੇ ਫੈਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਨੇ ਘੇਰਿਆਂ ਸਿਹਤ ਮੰਤਰੀ ਦਾ ਮੁੱਖ ਦਫ਼ਤਰ ਇਸ ਮੌਕੇ ਕਨਵੀਨਰ ਮਨਦੀਪ ਕੌਰ ਜਲੰਧਰ, ਅਮਰਜੀਤ ਕੌਰ ਫਰੀਦਕੋਟ, ਰਾਣੋ ਖੇੜੀ ਸੰਗਰੂਰ ਅਤੇ ਸਰੋਜਬਾਲਾ ਅੰਮ੍ਰਿਤਸਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕੰਮ ਕਰਦੀਆਂ ਹਜ਼ਾਰਾਂ ਆਸ਼ਾ ਵਰਕਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਉਹਨਾਂ ਨੂੰ 58 ਸਾਲ ਦੀ ਉਮਰ ਵਿੱਚ ਨੌਕਰੀ ਤੋਂ ਫਾਰਗ ਕਰਨ ਦਾ ਪੱਤਰ ਜਾਰੀ ਕਰਕੇ ਉਹਨਾਂ ਨੂੰ ਖਾਲੀ ਹੱਥ ਘਰ ਤੋਰਿਆ ਜਾ ਰਿਹਾ ਹੈ, ਪੰਜਾਬ ਵਿੱਚ ਕੰਮ ਕਰਦੇ ਹਜ਼ਾਰਾਂ ਵਰਕਰਾਂ ਨੂੰ ਪੱਕਾ ਕਰਨ ਦੇ ਸਾਰੇ ਵਾਅਦੇ ਝੂਠ ਦਾ ਪੁਲੰਦਾ ਸਾਬਤ ਹੋਏ ਹਨ। ਕਿਸੇ ਵੀ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਹਰ ਤਰ੍ਹਾਂ ਦੇ ਮੁਲਾਜ਼ਮ ਵਰਗ ਤੇ ਵਰਕਰਾਂ ਵਿੱਚ ਭਾਰੀ ਰੋਸ ਹੈ ਇਸ ਰੋਸ ਤੇ ਚਲਦਿਆ ਵੋਟ ਮੰਗਣ ਲਈ ਆਏ ਲੀਡਰਾਂ ਨੂੰ ਸਵਾਲ ਕਰਨ ਲਈ ਲੋਕਾਂ ਦਾ ਰੋਹ ਸੜਕਾਂ ਤੇ ਆ ਰਿਹਾ ਹੈ।
ਇਸ ਮੌਕੇ ਪਰਮਜੀਤ ਕੌਰ ਮਾਨ, ਜਸਵੀਰ ਕੌਰ, ਬਲਵੀਰ ਗਿੱਲਾਂ ਅਤੇ ਸੰਕੁਤਲਾ ਸਰੋਏ ਨੇ ਕਿਹਾ ਜੇ ਮੌਜੂਦਾ ਸਰਕਾਰਾਂ ਆਪਣੇ ਵਿਚਾਰ ਲੋਕਾਂ ਤੱਕ ਲੈ ਕੇ ਜਾ ਰਹੇ ਹਨ ਤਾਂ ਦੂਜੇ ਪਾਸੇ ਲੋਕਾਂ ਦੇ ਵਿਚਾਰਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਲੰਧਰ ਫੇਰੀ ਦੋਰਾਨ ਅਨੇਕਾਂ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਉਹਨਾਂ ਨੂੰ ਨਜਰਬੰਦ ਕੀਤਾ ਗਿਆ ਦੀ ਸਖ਼ਤ ਸ਼ਬਦਾਂ ਨਿਖੇਧੀ ਕੀਤੀ। ਲੰਮਾ ਸਮਾਂ ਧਰਨਾ ਚੱਲਣ ਤੋਂ ਬਆਦ ਖੁੱਦ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੂੰ ਆਪਣੀ ਚੋਣ ਸਰਗਰਮੀ ਨੂੰ ਛੱਡਕੇ ਸਾਂਝੇ ਮੋਰਚੇ ਨਾਲ ਗੱਲਬਾਤ ਲਈ ਆਉਣਾ ਪਿਆ। ਜਿਕਰਯੋਗ ਹੈ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ। ਉਹਨਾਂ ਤਰੁੰਤ ਉੱਚ ਅਧਿਕਾਰੀਆਂ ਨੂੰ ਫੋਨ ਕਰਕੇ ਕਿਹਾ ਕਿ ਵਿਭਾਗ ਵਲੋਂ ਕੱਢੇ ਪੱਤਰ ਨੂੰ ਵਾਪਿਸ ਲਿਆ ਜਾਵੇ ਅਤੇ ਕੱਢੇ ਗਏ ਵਰਕਰਾਂ ਨੂੰ ਫੇਰ ਵਾਪਿਸ ਕੰਮ ਤੇ ਬੁਲਾਇਆ ਜਾਵੇ ਅਤੇ ਵਿਸ਼ਵਾਸ਼ ਦਵਾਇਆ ਕੇ ਕਿਸੇ ਵੀ ਆਸ਼ਾ ਨੂੰ ਕੱਢਿਆ ਨਹੀਂ ਜਾਵੇਗਾ।