ਜਲੰਧਰ ‘ਚ ਗੋਲੀਆਂ ਚਲਵਾ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਹੋਲ ਬਣਾਇਆ ਜਾ ਰਿਹਾ : ਚਰਨਜੀਤ ਸਿੰਘ ਚੰਨੀ
ਜਲੰਧਰ (ਦਿਸ਼ਾ ਸੇਠੀ): ਜਲੰਧਰ ਦੇ ਵਿੱਚ ਗੋਲੀਆਂ ਚਲਾ ਕੇ ਅਮਨ ਕਨੂੰਨ ਦੀ ਸਥਿਤੀ ਨੂੰ ਵਿਗਾੜਿਆ ਜਾ ਰਿਹਾ ਹੈ ਤੇ ਦਹਿਸ਼ਤ ਦਾ ਮਾਹੋਲ ਬਣਾਇਆ ਜਾ ਰਿਹਾ ਹੈ ਤਾਂ ਜੋ ਲੋਕ ਡਰ ਦੇ ਮਾਰੇ ਚੋਣਾਂ ਵਿੱਚ ਹਿੱਸਾ ਨਾਂ ਲੈਣ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆ ਕਹੀ। ਚੰਨੀ ਨੇ ਕਿਹਾ ਕਿ ਰਾਜਨੀਤਕ ਲੀਡਰਾਂ ਨੇ ਇਥੋਂ ਦਾ ਮਾਹੋਲ ਵਿਗਾੜਿਆ ਪਿਆ ਹੈ ਤੇ ਇਸ ਮਾਹੋਲ ਨੂੰ ਸੁਧਾਰਨ ਲਈ ਵੱਡੇ ਕਦਮ ਚੁੱਕਣਾ ਸਮੇਂ ਦੀ ਜਰੂਰਤ ਹੈ। ਉਨਾਂ ਕਿਹਾ ਕਿ ਵਡਾਲਾ ਚੋਂਕ ਵਿੱਚ ਵੀ ਗੋਲੀ ਚੱਲੀ ਹੈ ਤੇ ਉਨਾਂ ਨੂੰ ਸ਼ੱਕ ਹੈ ਕਿ ਚੌਣਾਂ ਮੋਕੇ ਰਾਜਨੀਤਕ ਪਾਰਟੀਆਂ ਅਜਿਹੀਆਂ ਸਾਜਿਸ਼ਾ ਕਰ ਲੋਕਾਂ ਨੂੰ ਡਰਾਉਣਾ ਚਾਹੁੰਦੀਆਂ ਹਨ।

ਚੰਨੀ ਨੇ ਕਿਹਾ ਕਿ ਅਜਿਹੇ ਮੋਕੇ ਤੇ ਲੋਕਾਂ ਨੂੰ ਡਰਾਉਣ ਲਈ ਇਹ ਖੇਡਾਂ ਖੇਡੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਡਰ ਦੇ ਮਾਰੇ ਵੋਟ ਪਾਉਣ ਲਈ ਘਰਾਂ ਚੋਂ ਬਾਹਰ ਹੀ ਨਾਂ ਆਉਣ ਤੇ ਯਾਂ ਸਭ ਕੁੱਝ ਚੰਗਾ ਕਰਨ ਦਾ ਦਾਵਾ ਕਰਨ ਵਾਲੀ ਪਾਰਟੀ ਨੂੰ ਵੋਟ ਪਾ ਦੇਣ। ਉਨਾਂ ਕਿਹਾ ਕਿ ਵੋਟਾਂ ਨੇੜੇ ਹੀ ਅਜਿਹੇ ਕੰਮ ਕਿਉ ਹੋਣ ਲੱਗ ਪਏ ਹਨ ਪਰ ਜਲੰਧਰ ਦੇ ਲੋਕ ਅਜਿਹੀਆਂ ਖੇਡਾਂ ਤੋਂ ਨਹੀਂ ਡਰਦੇ। ਉਨਾਂ ਕਿਹਾ ਕਿ ਮੈਂ ਜਲੰਧਰ ਦੇ ਲੋਕਾਂ ਦੇ ਮੂਹਰੇ ਖੜਾ ਹਾਂ ਤੇ ਇਥੇ ਚੱਲਣ ਵਾਲੀ ਗੋਲੀ ਪਹਿਲਾਂ ਉਨਾਂ ਦੇ ਲੱਗੇਗੀ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਦੇ ਲਈ ਵੱਡੇ ਵੱਡੇ ਕੰੰਮ ਕਰਵਾਉੁਣ ਦੇ ਦਾਵੇ ਕਰਨ ਵਾਲੇ ਲੀਡਰ ਦੱਸਣ ਕਿ ਇਥੇੇ ਸ਼ਰੇਆਮ ਗੋਲੀਆਂ ਕਿੳੇਂ ਚਲਦੀਆਂ ਹਨ ਇਥੋੋਂ ਦੀ ਅਮਨ ਕਨੂੰਨ ਦੀ ਸਥਿਤੀ ਦਾ ਮੰਦੜਾ ਹਾਲ ਕਿਉਂ ਹੈ। ਚੰਨੀ ਨੇ ਕਿਹਾ ਕਿ ਜਦੋਂ ਤੋਂ ਹੀ ਉਨਾਂ ਨਸ਼ਿਆਂ ਦਾ ਮੁੱਦਾ ਚੁੱਕਿਆ ਹੈ ਉਦੌਂ ਹੀ ਪੁਲਿਸ ਨਸ਼ਾਂ ਤਸਕਰਾਂ ਨੂੰ ਪਕੜਨ ਦੇ ਵਿੱਚ ਸਰਗਰਮ ਹੋਈ ਹੈ ਤੇ ਹੁਣ ਰੋਜਾਨਾ ਹੀ ਇਥੋਂ ਨਸ਼ਾ ਪਕੜਨ ਦੀਆਂ ਖਬਰਾਂ ਸਾਹਮਣੇ ਆ ਰਹੀਆ ਹਨ। ਉਨਾਂ ਸਵਾਲ ਚੁੱਕਿਆ ਕਿ ਪੁਲਿਸ ਦੱਸੇ ਕਿ ਅੱਜ ਤੱਕ ਪੁਲਿਸ ਨੇ ਇਨਾਂ ਨਸ਼ਾ ਤਸਕਰਾਂ ਨੂੰ ਕਿਸ ਦੀ ਛਤਰ ਛਾਇਆ ਹੇਠ ਹੋਣ ਕਾਰਨ ਹੱਥ ਨਹੀਂ ਪਾਇਆ। ਚੰਨੀ ਨੇ ਕਿਹਾ ਕਿ ਉਹ ਜਲੰਧਰ ਚੋਂ ਨਸ਼ਾ ਬੰਦ ਕਰਵਾ ਕੇ ਹੀ ਸਾਹ ਲੈਣਗੇ।

Share This
1
About Author

Social Disha Today

Leave a Reply

Your email address will not be published. Required fields are marked *