ਇੱਥੇ ਮਾਹੌਲ ਪਹਿਲਾਂ ਅਜਿਹਾ ਨਹੀਂ ਸੀ ਪਰ ਇਸ ਸਰਕਾਰ ਕਾਰਨ ਲੋਕ ਡਰ ਦੇ ਸਾਏ ਹੇਠ ਰਹਿ ਰਹੇ ਹਨ: ਬਚਿੱਤਰ ਸਿੰਘ ਕੋਹਾੜ
ਅਕਾਲੀ ਦਲ ਨੂੰ ਮੁੜ ਤੋਂ ਸੱਤਾ ਵਿਚ ਲਿਆਉਣ ਹੋਵੇਗਾ ਤਾਂ ਜੋ ਪੰਜਾਬ ਵਿਚ ਡਰ ਅਤੇ ਭੈਅ ਦਾ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਖਤਮ ਕੀਤਾ ਜਾ ਸਕੇ: ਮਹਿੰਦਰ ਸਿੰਘ ਕੇ.ਪੀ
ਸ਼ਾਹਕੋਟ (ਦਿਸ਼ਾ ਸੇਠੀ): ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਵਲੋਂ ਵੀ ਤੂਫਾਨੀ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਰੈਲੀਆਂ ਵਿਚ ਲੋਕਾਂ ਦਾ ਭਾਰੀ ਇਕੱਠ ਸਾਬਿਤ ਕਰ ਰਿਹਾ ਹੈ ਕਿ ਲੋਕ ਇਸ ਵਾਰ ਪੰਜਾਬ ਦੀ ਆਪਣੀ ਪਾਰਟੀ ਦੇ ਹੱਕ ਵਿਚ ਹੀ ਫਤਵਾ ਦੇਣਗੇ। ਉਥੇ ਹੀ ਉਨ੍ਹਾਂ ਵਲੋਂ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਵੱਖ-ਵੱਖ ਹਲਕੇ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਪਿਆਰ ਕਰਨ ਵਾਲੇ ਅਤੇ ਪੰਜਾਬ ਦੇ ਹਿੱਤਾਂ ਲਈ ਖੜ੍ਹਣ ਵਾਲੇ ਵਰਕਰ ਅਤੇ ਲੋਕ ਵੱਡੀ ਗਿਣਤੀ ਵਿਚ ਪਾਰਟੀ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋ ਰਹੇ ਹਨ। ਉਥੇ ਹੀ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੂੰ ਭਾਰੀ ਮਾਰਜਨ ਨਾਲ ਜਿਤਾਉਣ ਦਾ ਜ਼ੋਰ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਮਹਿੰਦਰ ਸਿੰਘ ਕੇ.ਪੀ. ਨੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਨੂੰ ਮੁੜ ਤੋਂ ਸੱਤਾ ਵਿਚ ਲਿਆਉਣ ਹੋਵੇਗਾ ਤਾਂ ਜੋ ਪੰਜਾਬ ਵਿਚ ਡਰ ਅਤੇ ਭੈਅ ਦਾ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਅਤੇ ਪੰਜਾਬ ਦਾ ਵਪਾਰੀ ਜੋ ਕਿ ਬਾਹਰੀ ਸੂਬਿਆਂ ਦਾ ਰੁਖ ਕਰ ਰਿਹਾ ਹੈ, ਉਸ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਸਿਰਫ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਹੰਭਲਾ ਮਾਰ ਰਹੀ ਹੈ। ਪੰਜਾਬ ਦੇ ਲੋਕਾਂ ਦੇ ਹਿੱਤਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਅਕਾਲੀ ਦਲ ਹੀ ਐਸੀ ਪਾਰਟੀ ਹੈ ਜਿਸ ਨੇ ਆਪਣਾ ਸਿਆਸੀ ਹਿੱਤ ਨਾ ਵੇਖਦਿਆਂ ਹੋਇਆ ਸੱਤਾਧਿਰ ਪਾਰਟੀ ਵਿਰੁੱਧ ਆਵਾਜ਼ ਚੁੱਕੀ ਹੈ ਅਤੇ ਪੰਜਾਬ ਦੇ ਹੱਕਾਂ ਲਈ ਸਦਾ ਲੜਦੀ ਆ ਰਹੀ ਹੈ।
ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਜੀ ਦੀ ਅਗਵਾਈ ਵਿਚ ਸਵੇਰੇ 11 ਵਜੇ ਮਹਿਤਪੁਰ ਅਤੇ ਦੁਪਹਿਰ 1 ਵਜੇ ਲੋਹੀਆਂ ਖਾਸ ਤੇ ਸ਼ਾਮ 3 ਵਜੇ ਸਿੱਧੂ ਕੋਲਡ ਸਟੋਰ ਬਿਲੀ ਚਾਓ ਤੇ 5 ਵਜੇ ਰਾਮਗੜੀਆ ਚੌਕ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਉਥੇ ਹੀ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਜਿਥੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਜਾਂ ਭੈਅ ਨਹੀਂ ਸੀ ਪਰ ਹੁਣ ਤਾਂ ਲੋਕਾਂ ਨੂੰ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਹਨ ਅਤੇ ਪੰਜਾਬ ਦਾ ਨੌਜਵਾਨ ਜੋ ਬੇਰੁਜ਼ਗਾਰੀ ਕਾਰਨ ਨਸ਼ਿਆਂ ਦੇ ਦਲਦਲ ਵਿਚ ਫੱਸਦਾ ਜਾ ਰਿਹਾ ਹੈ ਅਤੇ ਘਰ-ਘਰ ਵਿਚ ਨਸ਼ਾ ਆਸਾਨੀ ਨਾਲ ਪਹੁੰਚ ਰਿਹਾ ਹੈ। ਜਿਸ ਨੂੰ ਸਿਰਫ ਇਕੋ ਹੀ ਪਾਰਟੀ ਰੋਕ ਸਕਦੀ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ। ਪੰਜਾਬ ਦੀ ਆਪਣੀ ਪਾਰਟੀ ਨੂੰ ਵੱਧ-ਵੱਧ ਸਮਰਥਨ ਦੇ ਕੇ ਸਰਕਾਰ ਵਿਚ ਲਿਆਓ ਫਿਰ ਵੇਖੋ ਪੰਜਾਬ ਦਾ ਵਿਕਾਸ ਹਨ੍ਹੇਰੀ ਵਾਂਗ ਨਜ਼ਰ ਆਵੇਗਾ।