ਕੇਂਦਰ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਸਕੀਮ ਕੀਤੀ ਜਾਵੇਗੀ ਲਾਗੂ : ਚਰਨਜੀਤ ਸਿੰਘ ਚੰਨੀ
ਪ੍ਰਧਾਨ ਮੰਤਰੀ ਦੱਸਣ ਕਿ ਕੇਂਦਰ ਨੇ 10 ਸਾਲਾ ਵਿੱਚ ਪੰਜਾਬ ਨੂੰ ਦਿੱਤਾ ਕੀ : ਚਰਨਜੀਤ ਸਿੰਘ ਚੰਨੀ
ਜਲੰਧਰ (ਦਿਸ਼ਾ ਸੇਠੀ): ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਾਂਗਰਸ ਦੀਆਂ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਜਦ ਕਿ ਹੁਣ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣਨ ਤੇ ਕੇਂਦਰ ਅਤੇ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮੋਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਵਾਰ ਕੈਬਨਿਟ ਵਿੱਚ ਪੁਰਾਣੀ ਪੈਨਸ਼ਨ ਸਕੀਮ ਦਾ ਮਤਾ ਪਾਸ ਕਰ ਲਿਆ ਪਰ ਇਸਦੇ ਬਾਵਜੂਦ ਵੀ ਸਕੀਮ ਲਾਗੂ ਨਹੀਂ ਕੀਤੀ ਗਈ।ਉਨਾ ਕਿਹਾ ਕਿ ਇਸ ਸਰਕਾਰ ਦੀ ਨੀਅਤ ਹੀ ਨਹੀਂ ਹੈ ਕਿ ਇਸ ਸਕੀਮ ਨੂੰ ਲਾਗੂ ਕੀਤਾ ਜਾਵੇ।ਉਨਾਂ ਕਿਹਾ ਕਿ ਸਰਕਾਰ ਵੱਲੋਂ ਕਰਮਚਾਰੀ ਯੂਨੀਅਨਾਂ ਨੂੰ ਵਾਰ ਵਾਰ ਬੁਲਾ ਕੇ ਵੀ ਇਸ ਸਬੰਧੀ ਮੀਟਿੰਗਾਂ ਕਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਭਰੋਸਾ ਦੇ ਕੇ ਵੀ ਇਹ ਸਕੀਮ ਲਾਗੂ ਨਹੀਂ ਕੀਤੀ ਗਈ।ਸ.ਚੰਨੀ ਨੇ ਕਿਹਾ ਕਿ ਅੱਜ ਜਿੱਥੇ ਵੀ ਮੁੱਖ ਮੰਤਰੀ ਪ੍ਰਚਾਰ ਕਰਨ ਦੇ ਲਈ ਜਾ ਰਹੇ ਹਨ ਉਥੇ ਕਰਮਚਾਰੀ ਯੂਨੀਅਨਾਂ ਦੇ ਲੀਡਰਾਂ ਨੂੰ ਨਜਰਬੰਦ ਕਰ ਲਿਆ ਜਾਦਾ ਹੈ।ਉਨਾਂ ਕਿਹਾ ਕਿ ਜਿਸ ਮੁੱਖ ਮੰਤਰੀ ਨੂੰ ਆਪਣੇ ਕਰਮਚਾਰੀਆ ਤੇ ਹੀ ਭਰੋਸਾ ਨਹੀਂ ਹੈ ਉਸਦੀ ਆਪਣੀ ਭਰੋਸੇਯੋਗਤਾ ਕੀ ਹੋਵੇਗੀ।ਚੰਨੀ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ ਕਰਮਚਾਰੀਆ ਵਿੱਚ ਅਰਾਜਕਤਾ ਫੈਲਾਈ ਹੋਈ ਹੈ ਤੇ ਸਰਕਾਰ ਹਰ ਸਰਕਾਰੀ ਕਰਮਚਾਰੀ ਨੂੰ ਪ੍ਰੇਸ਼ਾਨ ਕਰ ਰਹੀ ਹੈ।ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ 12 ਪ੍ਰਤੀਸ਼ਤ ਡੀ.ਏ ਦੇ ਦਿੱਤਾ ਹੈ ਪਰ ਪੰਜਾਬ ਸਰਕਾਰ ਕਰਮਚਾਰੀਆਂ ਨੂੰ ਡੀ.ਏ ਦੀ ਕਿਸ਼ਤ ਨਹੀਂ ਦੇ ਰਹੀ।ਉਨਾਂ ਮੁੱਖ ਮੰਤਰੀ ਰਹਿੰਦਿਆਂ ਦੀਆਂ ਸਰਕਾਰੀ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਤੇ ਉਨਾਂ ਦੀ ਲਮਕਦੀਆਂ ਮੰਗਾਂ ਵੀ ਮੰਨੀਆਂ।ਆਪਣੀ ਰਿਹਾਇਸ਼ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉਨਾਂ ਕਰਮਚਾਰੀਆਂ ਨੂੰ ਪੱਕਾ ਕਰਨ ਵਾਲੇ ਕਨੂੰਨ ਲਿਆਦਾ ਗਿਆ ਤੇ ਵਿਧਾਨ ਸਭਾ ਵਿੱਚ ਪਾਸ ਵੀ ਕੀਤਾ ਜਿਸ ਤੇ ਮੋਜੂਦਾ ਪੰਜਾਬ ਸਰਕਾਰ ਵੱਲੋਂ ਅਗਲੀ ਪੈਰਵਾਈ ਕਰਨ ਦੀ ਬਜਾਏ ਦੁਬਾਰਾ ਹਲਕਾ ਹਲਕਾ ਕਨੂੰਨ ਲਿਆਂਦਾ ਜਿਸ ਕਾਰਨ ਕੱਚੇ ਮੁਲਾਜਮ ਪੱਕੇ ਨਹੀਂ ਹੋ ਪਾਏ।ਸ.ਚੰਨੀ ਨੇ ਕਿਹਾ ਕਿ ਜਦੋਂ ਉਨਾਂ ਦੀ ਸਰਕਾਰ ਦੁਬਾਰਾ ਪੰਜਾਬ ਦੀ ਸੱਤਾ ਵਿੱਚ ਆਈ ਤਾਂ ਕੱਚੇ ਮੁਲਾਜਮ ਪੱਕੇ ਕੀਤੇ ਜਾਣਗੇ।ਪੱਤਰਕਾਰਾ ਦੇ ਇੱਕ ਸਵਾਲ ਦੇ ਜਵਾਬ ਵਿੱਚ ਸ.ਚੰਨੀ ਨੇ ਕਿਹਾ ਕਿ ਜਿਸ ਮੁੱਖ ਮੰਤਰੀ ਫੰਡਾਂ ਨੂੰ ਸਹੀ ਵਰਤੋ ਕਰਨ ਬਾਰੇ ਨਹੀਂ ਪਤਾ ਉਸਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਜਲੰਧਰ ਆ ਰਹੇ ਹਨ ਤੇ ਇਥੇ ਆ ਕੇ ਦੱਸਣ ਕਿ ਉਨਾਂ 10 ਸਾਲਾਂ ਵਿੱਚ ਜਲੰਧਰ ਨੂੰ ਕੀ ਦਿੱਤਾ ਹੈ।ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾ ਵਿੱਚ ਪੰਜਾਬ ਨੂੰ ਕੁੱਝ ਨਹੀਂ ਦਿੱਤਾ।ਸ.ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਥੇ ਆ ਕੇ ਉਨਾਂ ਨੂੰ ਭੰਡਣ ਦੀ ਬਜਾਏ ਇਹ ਦੱਸਣ ਕਿ ਕਿਉ ਉਹ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਹਨ।ਪ੍ਰਧਾਨ ਮੰਤਰੀ ਇਹ ਵੀ ਦੱਸਣ ਕਿ ਆਦਮਪੁਰ ਹਵਾਈ ਅੱਡੇ ਦਾ ਨਾਮ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਰੱਖਣ ਦਾ ਮਤਾ ਪਾਸ ਕਰਨ ਦੇ ਬਾਵਜੂਦ ਵੀ ਕਿਉਂ ਨਹੀਂ ਰੱਖਿਆ ਗਿਆ ਜਦ ਕਿ ਇਹ ਪੰਜਾਬ ਦੀ ਵਿਧਾਨ ਸਭਾ ਦਾ ਮਤਾ ਸੀ।ਉਨਾ ਕਿਹਾ ਕਿ ਪ੍ਰਧਾਨ ਮੰਤਰੀ ਦਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਬਾਲਮਿਕੀ ਮਹਾਰਾਜ ਦੇ ਨਾਲ ਵਿਰੋਧ ਹੈ।ਉਨਾਂ ਕਿਹਾ ਕਿ ਜਲੰਧਰ ਦੇ ਉਦਿਯੋਗ ਕੇਂਦਰ ਸਰਕਾਰ ਦੀਆ ਮਾੜੀਆਂ ਨੀਤੀਆਂ ਦੀ ਭੇਂਟ ਚੜ ਰਹੇ ਹਨ।ਉਨਾ ਕਿਹਾ ਕਿ ਪ੍ਰਧਾਨ ਮੰਤਰੀ ਆਪਣਾ 10 ਸਾਲਾ ਦਾ ਰਿਪੋਟ ਲੈ ਕੇ ਆਉਣ।ਸ.ਚੰਨੀ ਨੇ ਕਿਹਾ ਕਿ ਜਿਸ ਪਾਰਟੀ ਦੀ ਸਰਕਾਰ ਨੇ 10 ਸਾਲਾਂ ਕੁੱਝ ਦਿੱਤਾ ਉਹਨਾਂ ਤੇ ਅੱਗੋਂ ਵੀ ਕੋਈ ਆਸ ਨਹੀਂ ਹੈ।

