ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਮਹਿਲਾ ਕਾਂਗਰਸ ਨੇ ਜਲੰਧਰ ‘ਚ ਕੀਤਾ ਪ੍ਰਦਰਸ਼ਨ
ਆਮ ਆਦਮੀ ਪਾਰਟੀ ਚਰਿੱਤਰਹੀਨ ਮੰਤਰੀਆਂ ਤੇ ਕਾਰਵਾਈ ਕਰੇ : ਜਲਸੀਨ ਸੇਠੀ
ਜਲੰਧਰ : ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਸਾਹਮਣੇ ਆਈ ਕਥਿਤ ਅਸ਼ਲੀਲ ਵਿਿਡਉ ਨੂੰ ਲੈ ਕੇ ਮਹਿਲਾ ਕਾਂਗਰਸ ਦੀ ਕੌਮੀ ਕੋਆਰਡੀਨੇਟਰ ਤੇ ਸਾਬਕਾ ਕੋਸਲਰ ਜਸਲੀਨ ਸੇਠੀ ਦੀ ਅਗਵਾਈ ਵਿੱਚ ਮਹਿਲਾਵਾਂ ਨੇ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ।ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਮਹਿਲਾਵਾਂ ਨੇ ਕਾਂਗਰਸ ਭਵਨ ਤੋਂ ਲੈ ਕੇ ਡੀ.ਸੀ ਦਫਤਰ ਤੱਕ ਰੋਸ ਮਾਰਚ ਕੀਤਾ ਤੇ ਡੀ.ਸੀ ਦਫਤਰ ਦੇ ਅੱਗੇ ਪ੍ਰਦਰਸ਼ਨ ਕੀਤਾ।ਇਨਾਂ ਦੌਰਾਨ ਮਹਿਲਾਵਾ ਨੇ ਮੰੰਗ ਕੀਤੀ ਕਿ ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਕੇਸ ਦਰਜ ਕੀਤਾ ਜਾਵੇ।
ਇਸ ਦੌਰਾਨ ਜਸਲੀਨ ਕੋਰ ਸੇਠੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀਆਂ ਲਗਾਤਾਰ ਅਜਿਹੀਆਂ ਵਿਿਡਉਜ਼ ਸਾਹਮਣੇ ਆ ਰਹੀਆ ਹਨ ਪਰ ਇਨਾਂ ਮੰਤਰੀਆ ਤੇ ਕੋਈ ਕਾਰਵਾਈ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਇਨਾਂ ਹਰਕਤਾ ਤੇ ਪਰਦਾ ਪਾਉਣਾ ਚਾਹੁੰਦੀ ਹੈ ਤੇ ਮੰਤਰੀਆ ਨੂੰ ਬਚਾ ਰਹੀ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਦ ਕਿ ਹੁਣ ਵੀ ਬਲਕਾਰ ਸਿੰਘ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।ਉਨਾਂ ਕਿਹਾ ਕਿ ਸਰਕਾਰ ਦੇ ਅਜਿਹੇ ਮੰਤਰੀਆਂ ਕੋਲ ਕੰਮ ਕਰਵਾਉਣ ਦੇ ਲਈ ਜਾਣ ਵਾਲੀਆਂ ਮਹਿਲਾਵਾਂ ਤੇ ਇਨਾਂ ਦੇ ਕੋਲ ਵਿਭਾਗਾ ਦੇ ਵਿੱਚ ਕੰੰਮ ਕਰਨ ਵਾਲੀਆਂ ਮਹਿਲਾਵਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।ਉਨਾਂ ਕਿਹਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ ਮੰਤਰੀਆਂ ਨੂੰ ਲੋਕਾਂ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿੳੇ ਕਿ ਲੋਕ ਹੁਣ ਇਨਾਂ ਦੇ ਚਰਿੱਤਰ ਤੋਂ ਜਾਣੂ ਹੋ ਚੁੱਕੇ ਹਨ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਆਪਣੇ ਘਰਾਂ ਵਿੱਚ ਨਾਂ ਵੜਨ ਦਿੱੱਤਾ ਜਾਵੇ ਕਿਉ ਕਿ ਇਹ ਲੀਡਰ ਹੁਣ ਆਪਣਾ ਵਿਸ਼ਵਾਸ਼ ਗਵਾ ਚੁੱਕੇ ਹਨ।ਇਸ ਦੌਰਾਨ ਸੁਰਜੀਤ ਕੋਰ ਸੂਬਾ ਜਨਰਲ ਸਕੱਤਰ,ਕੁਲਵਿੰਦਰ ਕੋਰ ਸੂਬਾ ਮੀਤ ਪ੍ਰਧਾਨ,ਮਨਦੀਪ ਕੋਰ ਸੂਬਾ ਸਕੱਤਰ,ਵੰਸ਼ਿਕਾ ਸੂਬਾ ਸਕੱਤਰ,ਪਲਵੀ ਸੂਬਾ ਸਕੱੱਤਰ,ਆਸ਼ਾ ਸੂਬਾ ਸਕੱਤਰ,ਰਣਜੀਤ ਰਾਣੋ,ਆਸ਼ਾ ਅਗਰਵਾਲ,ਰੀਤੂ ਭੱਟੀ,ਰਜਨੀ ਥਾਪਰ,ਸੀਮਾ,ਪੂਨਮ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾ ਕਾਂਗਰਸ ਦੀਆਂ ਵਰਕਰ ਹਾਜਰ ਸਨ।

