ਹਮ ਭਾਰਤੀਯ ਪਾਰਟੀ ਨੇ ਕਾਂਗਰਸ ਪਾਰਟੀ ਵਿੱਚ ਕੀਤਾ ਰਲੇਵਾਂ, ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਭੁਗਤਣ ਦਾ ਕੀਤਾ ਐਲਾਨ
ਜਲੰਧਰ (ਦਿਸ਼ਾ ਸੇਠੀ): ਹਮ ਭਾਰਤੀਯ ਪਾਰਟੀ ਵੱਲੋਂ ਕਾਂਗਰਸ ਪਾਰਟੀ ਵਿੱਚ ਰਲੇਵਾਂ ਕਰ ਲਿਆ ਗਿਆ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਦੀ ਹਾਜਰੀ ਵਿੱਚ ਹਮ ਭਾਰਤੀਯ ਪਾਰਟੀ ਦੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।ਪਾਰਟੀ ਦੇ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਨੇ ਖੁੱਲ ਕੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਪ੍ਰਚਾਰ ਕਰਨ ਅਤੇ ਵੱਧ ਤੋਂ ਵੱਧ ਵੋਟਾਂ ਪਵਾਉਣ ਦੀ ਗੱਲ ਆਖੀ।ਪਾਰਟੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇੱਕ ਤਜੁਰਬੇਕਾਰ ਸਿਆਸਤਦਾਨ ਹਨ ਤੇ ਸ.ਚੰਨੀ ਦੀ ਦੂਰਅੰਦੇਸ਼ੀ ਵਾਲੀ ਸਿਆਸੀ ਸੋਚ ਅਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆ ਕਾਰਨ ਉਨਾਂ ਕਾਂਗਰਸ ਪਾਰਟੀ ਵਿੱਚ ਰਲੇਵਾਂ ਕੀਤਾ ਹੈ।ਉਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਹਲਕੇ ਦੇ ਵਿਕਾਸ ਲਈ ਜਾਰੀ ਕੀਤੇ ਗਿਆ ਚੋਣ ਮਨੋਰਥ ਪੱਤਰ ਤੋਂ ਵੀ ਲੋਕ ਪ੍ਰਭਾਵਿਤ ਹੋਏ ਹਨ ਜਿਸ ਵਿੱਚ ਜਲੰਧਰ ਦੇ ਵਿਕਾਸ ਤੇ ਤਰੱਕੀ ਦਾ ਰੋਡ ਮੈਪ ਦਿੱਤਾ ਗਿਆ ਹੈ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਹਮ ਭਾਰਤੀਯ ਪਾਰਟੀ ਦੇ ਆਗੂਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਕਾਂਗਰਸ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਹਮ ਭਾਰਤੀਯ ਪਾਰਟੀ ਦੇ ਉਨਾਂ ਦੇ ਹੱਕ ਵਿੱਚ ਆਉਣ ਨਾਲ ਉਨਾਂ ਦੀ ਚੋਣ ਮੁਹਿੰਮ ਨੂੰ ਬਲ ਮਿਿਲਆ ਹੈ।ਸ.ਚੰਨੀ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਜਲੰਧਰ ਦੀ ਤਰੱਕੀ ਤੇ ਵਿਕਾਸ ਦੇ ਨਵੇਂ ਰਾਹ ਖੋਲੇ ਜਾਣਗੇ।ਇਸ ਦੌਰਾਨ ਪਰਮਿੰਦਰ ਕੁਮਾਰ ਮੱਟੂ,ਚਰਨਜੀਤ ਕੋਰ,ਪ੍ਰਵੀਨ,ਨਿਰਮਲ ਸਿੰਘ ਭੱਟੀ,ਦਰਸ਼ਨ ਕੋਰ ਭੱਟੀ,ਸੀਤਾ ਰਾਮ,ਗੁਰਦੇਵ ਮਾਲੜੀ,ਸਤਪਾਲ,ਤਰਲੋਚਨ ਸਿੰਘ ਕਰਤਾਰਪੁਰ,ਮੂਰਤੀ ਲਾਲ,ਰਾਜਨ ਮਸੀਹ,ਸੈਮਨ,ਜੋਸਨ ਮਸੀਹ,ਪਾਸਟਰ ਮਰਕਸ,ਮਨਜੀਤ ਗਾਖਲ ਆਦਿ ਤੋਂ ਪਾਰਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Share This
0
About Author

Social Disha Today

Leave a Reply

Your email address will not be published. Required fields are marked *