ਚਰਨਜੀਤ ਚੰਨੀ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ‘ਚ ਵਕੀਲਾਂ ਨਾਲ ਕੀਤੀ ਮੁਲਾਕਾਤ

ਵਕੀਲਾਂ ਦੀਆ ਸਮੱਸਿਆਵਾ ਪਹਿਲ ਦੇ ਅਧਾਰ ਤੇ ਕੀਤੀਆਂ ਜਾਣਗੀਆਂ ਹੱਲ : ਚਰਨਜੀਤ ਚੰਨੀ

ਜਲੰਧਰ (ਦਿਸ਼ਾ ਸੇਠੀ): ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਵਿੱਚ ਵਕੀਲ ਭਾਈਚਾਰੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਵਕੀਲਾਂ ਨੇ ਜਿੱਥੇ ਕਿ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ ਉਥੇ ਹੀ ਵਕੀਲ ਭਾਈਚਾਰੇ ਨੇ ਕਾਂਗਰਸ ਦੇ ਹੱਕ ਵਿੱਚ ਭੁਗਤਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਨਾਂ ਨੇ ਵੀ ਵਕਾਲਤ ਦੀ ਪੜਾਈ ਕੀਤੀ ਹੈ ਤੇ ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦਾ ਮੈਂਬਰ ਬਣਨ ਲਈ ਤਿਆਰ ਹਨ। ਇਸ ਦੌਰਾਨ ਵਕੀਲਾਂ ਨੇ ਪਾਰਕਿੰਗ ਅਤੇ ਚੈਂਬਰਾਂ ਦੀ ਸਮੱਸਿਆ ਬਾਰੇ ਚਰਨਜੀਤ ਸਿੰਘ ਚੰਨੀ ਨੂੰ ਦੱਸਿਆ।

ਵਕੀਲਾਂ ਨੇ ਦੱਸਿਆ ਕਿ ਕਮਿਸ਼ਨਰ ਕੋਰਟ ਦੇ ਕੇਸਾਂ ਲਈ ਉਨਾਂ ਨੂੰ ਐਫ.ਸੀ.ਆਰ ਕੋਲ ਜਾਣਾ ਪੈਂਦਾ ਹੈ ਜਦ ਕਿ ਇਹ ਕੇਸ ਡਵੀਜਨਲ ਕਮਿਸ਼ਨਰ ਹੋਣੇ ਚਾਹੀਦੇ ਹਨ ਤੇ ਚੰਨੀ ਨੇ ਵਕੀਲਾਂ ਨੂੰ ਉਨਾਂ ਦੀਆ ਸਮੱਸਿਆਵਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਵਕੀਲ ਭਾਈਚਾਰਾ ਸਮਾਜ ਦਾ ਅਹਿਮ ਅੰਗ ਹੈ ਤੇ ਉਨਾਂ ਦੀਆ ਸਮੱਸਿਆਵਾ ਦਾ ਹੱਲ ਵੀ ਪਹਿਲਾ ਦੇ ਅਧਾਰ ਤੇ ਕੀਤਾ ਜਾਵੇਗਾ। ਉਨਾਂ ਕਿਹਾ ਕਿ ਵਕੀਲ ਲੋਕਾਂ ਦੀ ਕਨੂੰਨੀ ਲੜਾਈ ਲੜ ਕੇ ਲੋਕਾਂ ਨੂੰ ਇੰਸਾਫ ਦਿਵਾਉਣ ਦਾ ਵੱਡਾ ਕਾਰਜ ਕਰਦੇ ਹਨ। ਇਸ ਦੌਰਾਨ ਵਕੀਲਾਂ ਦੇ ਨਾਲ ਉਨਾਂ ਦੇ ਸਹਿਯੋਗੀ ਮੁਨਸ਼ੀਆਂ ਨੇ ਵੀ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੋਕੇ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਦਿੱਤਿਆ ਜੈਨ ਨੇ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ। ਇਸ ਮੋਕੇ ਤੇ ਐਡਵੋਕੇਟ ਰਾਜੂ ਅੰਬੇਡਕਰ ਚੇਅਰਮੈਨ ਮਨੁੱਖੀ ਅਧਿਕਾਰ ਸੰਸਥਾ,ਰਕੇਸ਼ ਕੰਨੋਜਲਾ,ਅਸ਼ੋਰ ਸ਼ਰਮਾ, ਜਗਦੀਪ ਸਿੰਘ, ਰੋਹਿਤ ਗੰਭੀਰ, ਮਨਮੋਹਨ ਸ਼ਰਮਾ, ਅਮਨਦੀਪ ਜੰਮੂ, ਅਮਰਿੰਦਰ ਥਿੰਦ, ਬੀ.ਐਸ ਲੱਕੀ,ਸਤਪਾਲ, ਅੇਨ.ਪੀ.ਐਸ ਸਿੱਧੂ, ਪਿਆਰੇ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਕੀਲ ਹਾਜਰ ਸਨ।

Share This
0
About Author

Social Disha Today

Leave a Reply

Your email address will not be published. Required fields are marked *