ਜਨਤਾ ਜਨਾਰਦਨ ‘ਚ ਆਮ ਆਦਮੀ ਪਾਰਟੀ ਦੀ ਚਰਚਾ ਨੇ ਵਿਰੋਧੀਆਂ ਨੂੰ ਛੇੜੀ ਕੰਬਣੀ : ਪਵਨ ਟੀਨੂੰ

* ਘਰਾਣਿਆਂ ਦੀਆਂ ਸਰਕਾਰਾਂ 5ਵੇਂ ਸਾਲ ਕੰਮ ਕਰਦੀਆਂ, ਪਰ ਭਗਵੰਤ ਸਿੰਘ ਮਾਨ ਨੇ ਪਹਿਲੇ ਦਿਨ ਤੋਂ ਵਿਕਾਸ ਕਾਰਜ ਸ਼ੁਰੂ ਕੀਤੇ

ਜਲੰਧਰ (ਦਿਸ਼ਾ ਸੇਠੀ): ਪਹਿਲੀ ਜੂਨ ਨੂੰ ਪੈ ਰਹੀਆਂ ਲੋਕ ਸਭਾ ਦੀਆਂ ਵੋਟਾਂ ਸਬੰਧੀ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਦੀ ਹੋਈ ਸਮਾਪਤੀ ਪਿਛੋਂ ਕੁਝ ਚੋਣਵੇ ਪੱਤਰਕਾਰਾਂ ਵੱਲੋਂ ਜਲੰਧਰ ਲੋਕ ਸਭਾ ਹਲਕੇ ਵਿੱਚ ਲੋਕ ਰਾਏ ਜਾਨਣ ਦੇ ਯਤਨ ਕੀਤੇ ਗਏ| ਇਸ ਦੌਰਾਨ ਲੋਕਾਂ ਵਿੱਚ ਭਗਵੰਤ ਸਿੰਘ ਮਾਨ ਵੱਲੋਂ ਆਪਣੀ ਸਰਕਾਰ ਦੇ ਸਿਰਫ ਸਵਾ ਕੁ 2 ਸਾਲਾਂ ਵਿੱਚ ਲਏ ਫੈਸਲੇ ਅਤੇ ਉਨ੍ਹਾਂ ‘ਤੇ ਕਰਵਾਏ ਗਏ ਅਮਲ ਲੋਕਾਂ ਦੀ ਜੁਬਾਨ ‘ਤੇ ਰੱਟੇ ਹੋਏ ਦਿਖਾਈ ਦਿਤੇ|

ਲੋਕਾਂ ਵੱਲੋਂ ਦਿਤੀ ਜਾਣਕਾਰੀ ਅਨੁਸਾਰ ਮਾਨ ਸਰਕਾਰ ਵੱਲੋਂ ”ਇੱਕ ਵਿਧਾਇਕ- ਇੱਕ ਪੈਨਸ਼ਨ, ਬਿਜਲੀ ਦੇ ਜੀਰੋ ਬਿੱਲ, 24 ਘੰਟੇ ਬਿਜਲੀ ਸਪਲਾਈ, ਥਰਮਲ ਪਲਾਂਟਾਂ ਦੀ ਖਰੀਦ, ਔਰਤਾਂ ਲਈ ਮੁਫਤ ਬੱਸ ਸਫਰ, ਬਜ਼ੁਰਗਾਂ ਲਈ ਮੁਫਤ ਤੀਰਥ ਯਾਤਰਾ, ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਨਾ, 43000 ਸਰਕਾਰੀ ਨੌਕਰੀਆਂ ਮੁਹੱਈਆ ਕਰਾਉਣੀਆਂ, ਪੰਚਾਇਤੀ ਜ਼ਮੀਨਾਂ ਤੋਂ ਕਬਜੇ ਛਡਵਾਉਣਾ, ਭਿ੍ਸ਼ਟਾਚਾਰ ਵਿਰੁੱਧ ਸਖਤ ਕਾਰਵਾਈ, ਸੜਕ ਸੁਰੱਖਿਆ ਫੋਰਸ ਦੀ ਸਥਾਪਨਾ, ਐਸ.ਐਸ.ਐਫ ਲਈ ਟੋਇਟਾ ਗੱਡੀਆਂ ਦੀ ਖਰੀਦ, ਨਵੀਆਂ ਸਨਅਤੀ ਕੰਪਨੀਆਂ ਦੀ ਸਥਾਪਨਾ, ਮੂੰਗੀ ਦੀ ਐਮਐਸਪੀ ਅਤੇ ਹੜ੍ਹਾਂ ਦੇ ਮੁਆਵਜ਼ੇ, ਨਹਿਰੀ ਪਾਣੀਆਂ ਦੀ ਖੇਤਾਂ ਦੇ ਆਖਰੀ ਸਿਰਿਆਂ ਤਕ ਪਹੁੰਚ, ਸੂਏ ਕੱਸੀਆਂ ਪੱਕੇ ਕਰਵਾਉਣਾਂ, 835 ਮੁਹੱਲਾ ਕਲੀਨਿਕ ਬਣਵਾਉਣਾ, 12 ਟੋਲ ਪਲਾਜ਼ੇ ਬੰਦ ਕਰਵਾਉਣਾ, ਐਮੀਨਸ ਸਕੂਲਾਂ ਦੀ ਸ਼ੁਰੂਆਤ, ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ 20 ਤੋਂ ਵਧੇਰੇ ਸਰਕਾਰੀ ਕੰਮ ਘਰ ਬੈਠੇ ਕਰਾਉਣ ਦੀ ਸਹੂਲਤ, ਆਰਥਕ ਤੌਰ ‘ਤੇ ਕਮਜੋਰ ਲੋਕਾਂ ਲਈ ਵਧੀਆ ਰਾਸ਼ਨ ਦੀ ਉਪਲਬਧਤਾ” ਆਦਿ ਫੈਸਲੇ ਲੋਕਾਂ ਵਿੱਚ ਦੰਦ ਕਥਾਵਾਂ ਬਣ ਚੁਕੇ ਹਨ| ਕੁਲਮਿਲਾ ਕਿ ਲੋਕਾਂ ਵਿੱਚ 1 ਜੂਨ ਦੀ ਤੀਬਰਤਾ ਨਾਲ ਉਡੀਕ ਹੋ ਰਹੀ ਹੈ|

Share This
0
About Author

Social Disha Today

Leave a Reply

Your email address will not be published. Required fields are marked *