ਵਾਸ਼ਿੰਗਟਨ: ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਾਰੰਗਪੁਰ ਦੇ ਅਮਰੀਕਾ ਵਿਚ ਰਹਿ ਰਹੇ ਇਕ ਪਰਿਵਾਰ ਦੇ ਘਰੇਲੂ ਵਿਵਾਦ ਕਾਰਨ ਭਰਾ ਨੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸੇ ਦੌਰਾਨ ਉਸਦੀ ਮਾਂ ਦੇ ਵੀ ਗੋਲੀ ਮਾਰਨ ਉਪਰੰਤ ਘਰ ਤੋਂ ਥੋੜ੍ਹੀ ਦੂਰ ਜਾ ਕੇ ਕਥਿਤ ਦੋਸ਼ੀ ਨੇ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੀ ਮਾਂ ਨੂੰ ਹਸਪਤਾਲ ਦਾਖਲ ਕਰਵਾ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸੰਬਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸਾਬਕਾ ਸਰਪੰਚ ਸਰਬਜੀਤ ਸਿੰਘ ਪੱਪਲ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਸਾਬਕਾ ਸਰਪੰਚ ਸੁਰਤ ਸਿੰਘ ਜਿਸਦਾ ਬੇਟਾ ਭੁਪਿੰਦਰ ਸਿੰਘ ਪਿਛਲੇ 80 ਸਾਲਾਂ ਤੋਂ ਅਮਰੀਕਾ ਵਿਚ ਮੰਡਹਿੱਲ ਆਪਣੇ ਦੋ ਬੇਟੇ ਕਰਮਜੀਤ ਸਿੰਘ ਮੁਲਤਾਨੀ ਤੇ ਵਿਪੁੰਨਪਾਲ ਮੁਲਤਾਨੀ ਸਮੇਤ ਪਰਿਵਾਰ ਨਾਲ ਰਹਿ ਰਿਹਾ ਸੀ। ਬੀਤੇ ਦਿਨ ਦੀ ਰਾਤ ਨੂੰ ਭੁਪਿੰਦਰ ਸਿੰਘ ਵੱਡਾ ਲੜਕਾ ਕਰਮਜੀਤ ਮੁਲਤਾਨੀ ਘਰ ਆਇਆ ਤਾਂ ਆਪਣੇ ਕਮਰੇ ਵਿਚ ਸੋ ਰਹੇ ਆਪਣੇ 26 ਸਾਲ ਛੋਟੇ ਭਰਾ ਵਿਪੂਨ ਮੁਲਤਾਨੀ ਤੇ ਗੋਲੀਆਂ ਚਲਾ ਦਿੱਤੀਆਂ ਜਿਸਦੀ ਆਵਾਜ਼ ਸੁਣਕੇ ਨਾਲ ਦੇ ਕਮਰੇ ਵਿਚ ਸੁੱਤੇ ਉਸ ਦੇ ਮਾਤਾ ਪਿਤਾ ਬਾਹਰ ਆਏ ਤਾਂ ਬਚਾਅ ਦੌਰਾਨ ਮਾਂ ਦੇ ਗੋਲੀ ਲੱਗ ਗਈ। ਇਸ ਘਟਨਾਂ ਉਪਰੰਤ ਹਮਲਾਵਾਰ ਕਰਮਜੀਤ ਮੁਲਤਾਨੀ ਘਰੋਂ ਬਾਹਰ ਨਿਕਲ ਗਿਆ ਤੇ ਮਗਰੋਂ ਪਰਿਵਾਰ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਘਟਨਾ ਸਥਾਨ ‘ਤੇ ਪੁੱਜੀ ਜਿਨ੍ਹਾਂ ਨੇ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਦ ਕਿ ਇਸ ਘਟਨਾ ਦੌਰਾਨ ਵਿਪਨ ਮੁਲਤਾਨੀ ਮ੍ਰਿਤਕ ਪਾਇਆ ਗਿਆ। ਇਸ ਉਪਰੰਤ ਘਟਨਾ ਦੀ ਜਦ ਪੁਲਿਸ ਕਾਤਲ ਦੀ ਭਾਲ ਲਈ ਬਾਹਰ ਨਿਕਲੀ ਤਾਂ ਘਰ ਤੋਂ ਇੱਕ ਕਿਲੋਮੀਟਰ ਦੂਰ ਕਾਤਲ ਨੌਜਵਾਨ ਮ੍ਰਿਤਕ ਪਾਇਆ ਗਿਆ। ਪੁਲਿਸ ਵੱਲੋਂ ਮੁੱਢਲੀ ਜਾਂਚ ਦੌਰਾਨ ਕਿਹਾ ਕਿ ਕਾਤਲ ਵੱਲੋਂ ਆਪਣੇ ਹਥਿਆਰ ਨਾਲ ਖੁਦ ਨੂੰ ਗੋਲੀ ਮਾਰ ਕੇ ਇਸਨੇ ਖੁਦਕਸ਼ੀ ਕੀਤੀ ਹੈ। ਇਸ ਘਟਨਾਂ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵਲੋਂ ਵੱਖ ਵੱਖ ਪਹਿਲੂਆਂ ‘ਤੇ ਜਾਂਚ ਕਰਨ ਲਈ ਘਟਨਾ ਵਾਲੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਖਬਰ ਪਿੰਡ ਪੁੱਜਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਉਥੇ ਇਲਾਕੇ ਸੌਕ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੌਵਾ ਮ੍ਰਿਤਕ ਨੌਜਵਾਨਾਂ ਦੀ ਪਿੰਡ ਵਿਚ ਰਹਿ ਰਹੀ ਬਜ਼ੁਰਗ ਦਾਦੀ ਦੀ ਹਾਲਤ ਦੇਖੀ ਨਹੀਂ ਜਾ ਰਹੀ ਜਿਸ ਦਾ ਰੋ ਰੋ ਕੇ ਬੁਰਾ ਹਾਲ ਸੀ।

