ਜਲੰਧਰ : ਥਾਣਾ ਪਤਾਰਾ ਦੀ ਪੁਲਿਸ ਟੀਮ ਨੇ ਇੱਕ ਲੜਕੀ ਨਾਲ ਜਬਰ ਜਿਨਾਹ ਕਰਨ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਪਤਾਰਾ ਦੇ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਲੜਕੀ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਤੇ ਦੇਰ ਸ਼ਾਮ ਉਹ ਆਪਣੇ ਇੱਕ ਦੋਸਤ ਦੇ ਨਾਲ ਦਕੋਹਾ ਵਿਖੇ ਆਪਣੇ ਨਾਲ ਪੜ੍ਹਦੇ ਦੋਸਤ ਨੂੰ ਮਿਲਣ ਲਈ ਆਈ ਹੋਈ ਸੀ ਅਤੇ ਦੇਰ ਰਾਤ ਘੁੰਮਣ ਉਪਰੰਤ ਜਦ ਉਹ ਤਿੰਨੇ ਤੱਲ੍ਹਣ ਰੋਡ ਤੋਂ ਦਕੋਹਾ ਵੱਲ ਨੂੰ ਵਾਪਿਸ ਆ ਰਹੇ ਸਨ ਤਾਂ ਇੱਕ ਮੋਟਰਸਾਈਕਲ ‘ਤੇ ਆਏ ਤਿੰਨ ਸਰਦਾਰ ਨੌਜਵਾਨਾਂ ਨੇ ਆ ਕੇ ਉਹਨਾਂ ਨੂੰ ਰੋਕ ਲਿਆ ਅਤੇ ਉਹਨਾਂ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ । ਲੜਕੀ ਨੇ ਦੱਸਿਆ ਕਿ ਉਹ ਤਿੰਨੇ ਨੌਜਵਾਨਾਂ ਵਿੱਚੋਂ ਦੋ ਨੌਜਵਾਨਾਂ ਨੇ ਉਸਨੂੰ ਧਮਕਾਉਂਦੇ ਹੋਏ ਜ਼ਬਰਦਸਤੀ ਆਪਣੇ ਮੋਟਰਸਾਈਕਲ ‘ਤੇ ਬਿਠਾ ਲਿਆ ਕਿ ਉਹ ਉਸਨੂੰ ਉਸਦੇ ਰੂਮ ਵਿੱਚ ਛੱਡ ਕੇ ਆਉਣਗੇ ਜਦਕਿ ਤੀਜਾ ਨੌਜਵਾਨ ਛੋਟੀ ਤਲਵਾਰ ਨੁਮਾ ਹਥਿਆਰ ਨਾਲ ਉਸਦੇ ਦੋਸਤਾਂ ਕੋਲ ਰੁਕ ਗਿਆ । ਉਸਨੇ ਦੱਸਿਆ ਕਿ ਜਦ ਉਹ ਤਿੰਨੇ ਢਿੱਲਵਾਂ ਰੇਲਵੇ ਲਾਈਨਾਂ ਨਜ਼ਦੀਕ ਸੁੰਨਸਾਨ ਜਗ੍ਹਾ ਕੋਲ ਪਹੁੰਚੇ ਤਾਂ ਦੋਵੇਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਨਾਲ ਜ਼ਬਰਦਸਤੀ ਜਬਰ ਜਿਨਾਹ ਕੀਤਾ ਅਤੇ ਦੂਜੇ ਕੁਝ ਦੂਰੀ ‘ਤੇ ਖੜ੍ਹਾ ਰਿਹਾ । ਉਸਨੇ ਦੱਸਿਆ ਕਿ ਉਸ ਨਾਲ ਜ਼ਬਰਦਸਤੀ ਕਰਨ ਉਪਰੰਤ ਦੋਵੇਂ ਨੌਜਵਾਨ ਉਸਨੂੰ ਧਮਕਾਉਂਦੇ ਹੋਏ ਦਕੋਹਾ ਫਾਟਕ ਨਜ਼ਦੀਕ ਉਤਾਰ ਕੇ ਚਲੇ ਗਏ ਅਤੇ ਮੁੜ ਪੂਰਨਪੁਰ ਕਲੋਨੀ ਨਜ਼ਦੀਕ ਤੋਂ ਆਪਣੇ ਤੀਜੇ ਸਾਥੀ ਨੂੰ ਨਾਲ ਲੈ ਕੇ ਫ਼ਰਾਰ ਹੋ ਗਏ ।

ਐਸ.ਐਚ.ਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਜਿਵੇਂ ਲੜਕੀ ਨੇ ਥਾਣੇ ਵਿਖੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਤਾਂ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਤਿੰਨੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ । ਉਨ੍ਹਾਂ ਦੱਸਿਆ ਕਿ ਤਿੰਨੇ ਨੌਜਵਾਨ ਪੁਲਿਸ ਹਿਰਾਸਤ ਵਿੱਚ ਹਨ, ਜਿੰਨ੍ਹਾਂ ਦੀ ਪਛਾਣ ਅਮਨਜੋਤ ਸਿੰਘ ਉਰਫ ਅਮਨ ਪੁੱਤਰ ਰਾਜ ਕੁਮਾਰ ਉਮਰ ਕਰੀਬ 22 ਸਾਲ ਵਾਸੀ ਹਾਉਸ ਨੰਬਰ 231 ਪੰਜਾਬ ਐਵਨਿਊ, ਲੱਧੇਵਾਲੀ, ਜਲੰਧਰ ਹਾਲਵਾਸੀ ਕਿਰਾਏਦਾਰ ਪਿੰਡ ਲਾਲੇਵਾਲੀ, ਲੱਧੇਵਾਲੀ ਜਲੰਧਰ, ਮਨਜੀਤ ਸਿੰਘ ਉਰਫ਼ ਸ਼ੇਰਾ ਉਰਫ ਸ਼ਮਸ਼ੇਰ ਪੁੱਤਰ ਮਹਿੰਦਰ ਸਿੰਘ ਉਮਰ ਕਰੀਬ 26 ਸਾਲ ਵਾਸੀ ਨੇੜੇ ਪ੍ਰਾਇਮਰੀ ਸਕੂਲ ਲੁਹਾਰਾ ਮਹੁੱਲਾ, ਲੱਧੇਵਾਲੀ ਜਲੰਧਰ ਅਤੇ ਰਣਵੀਰ ਸਿੰਘ ਉਰਫ਼ ਇੰਦੀ ਪੁੱਤਰ ਜੁਝਾਰ ਸਿੰਘ ਉਮਰ ਕਰੀਬ 18 ਸਾਲ ਵਾਸੀ ਨੇੜੇ ਪ੍ਰਾਇਮਰੀ ਸਕੂਲ ਲੁਹਾਰਾ ਮਹੱਲਾ, ਲੱਧੇਵਾਲੀ ਜਲੰਧਰ ਵਜੋਂ ਹੋਈ ਹੈ । ਉਨ੍ਹਾਂ ਦੱਸਿਆ ਕਿ ਤਿੰਨੇ ਨੌਜਵਾਨ ਖਿਲਾਫ਼ ਆਈ.ਪੀ.ਸੀ ਦੀ ਧਾਰਾ 376, 366, 506 ਅਤੇ 120-ਬੀ ਤਹਿਤ ਮਾਮਲਾ ਦਰਜ ਕਰ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ।

Share This
0
About Author

Social Disha Today

Leave a Reply

Your email address will not be published. Required fields are marked *