ਪਰਾਲੀ ਦੀ ਸਾਂਭ ਸੰਭਾਲ ਲਈ ਸਬਸਿਡੀ ’ਤੇ ਖੇਤੀਮਸ਼ੀਨਰੀ ਲਈ 19 ਸਤੰਬਰ ਤੱਕ ਕਿਸਾਨ ਕਰ ਸਕਦੇ ਨੇ ਅਪਲਾਈ : ਅਮਿਤ ਕੁਮਾਰ ਪੰਚਾਲ

ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਮਿਲ ਰਹੀਆਂ ਮਸ਼ੀਨਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ

ਵਧੇਰੇ ਜਾਣਕਾਰੀ ਲਈ ਮੁੱਖ ਖੇਤੀਬਾੜੀ ਅਫ਼ਸਰ ਜਾਂ ਬਲਾਕ ਖੇਤੀਬਾੜੀ ਅਫਸਰ ਨਾਲ ਕੀਤਾ ਜਾ ਸਕਦੈ ਸੰਪਰਕ

ਕਪੂਰਥਲ਼ਾ (ਹਰੀਸ਼ ਚਨਕਾਰਿਆ): ਪੰਜਾਬ ਸਰਕਾਰ ਵਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਮਸ਼ੀਨਾਂ ’ਤੇ ਸਬਸਿਡੀ ਪ੍ਰਾਪਤ ਕਰਨ ਦੀ ਮਿਤੀ ’ਚ ਵਾਧਾ ਕਰਦਿਆਂ ਹੁਣ ਚਾਹਵਾਨ ਕਿਸਾਨ 19 ਸਤੰਬਰ ਸ਼ਾਮ 5 ਵਜੇ ਤੱਕ ਵਿਭਾਗ ਦੇ ਆਨਲਾਈਨ ਪੋਰਟਲ agrimachinerypb.com ’ਤੇ ਅਰਜੀਆ ਦੇ ਸਕਦੇ ਹਨ।

ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਪਰਾਲੀ ਸਾਂਭਣ ਲਈ ਸੁਪਰ ਐਸ.ਐਮ.ਐਸ, ਸਰਫੇਸ ਸੀਡਰ, ਸਰਬ ਮਾਸਟਰ/ ਰੋਟਰੀ ਸਲੈਸਰ, ਹੈਪੀ ਸੀਡਰ, ਸੁਪਰ ਸੀਡਰ, ਉਲਟਾਵੇਂ ਪਲਾਓ, ਪੈਡੀ ਸਟਰਾਅ ਚੌਪਰ/ ਸਰੈਡਰ/ ਮਲਜ਼ਰ,ਬੇਲਰ, ਰੇਕ, ਕਸਟਮ ਹਾਈਰਿੰਗ ਸੈਂਟਰ, ਸਮਾਰਟ ਸੀਡਰ, ਕਰਾਪ ਰੀਪਰ, ਪੈਡੀ ਸਪਲਾਈ ਚੇਨ ਅਤੇ ਜੀਰੋ ਟਿੱਲ ਡਰਿੱਲ ਵਰਗੀਆਂ ਮਸ਼ੀਨਾਂ ਸਬਸਿਡੀ ’ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਚਾਹਵਾਨ ਕਿਸਾਨ ਵਿਭਾਗ ਦੇ ਆਨਲਾਈਨ ਪੋਰਟਲ ’ਤੇ ਜਾ ਕੇ 19 ਸਤੰਬਰ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਸਬਸਿਡੀ ’ਤੇ ਦਿੱਤੀਆਂ ਜਾਂਦੀਆਂ ਖੇਤੀ ਮਸ਼ੀਨਾਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਫਸਲਾਂ ਦੀ ਰਹਿੰਦ-ਖੂੰਹਦ ਦਾ ਸਹੀ ਨਿਪਟਾਰਾ ਕਰਕੇ ਵਾਤਾਵਰਨ ਨੂੰ ਸਿਹਤਮੰਦ ਤੇ ਸਾਫ ਸੁਥਰਾ ਰੱਖਿਆ ਜਾ ਸਕੇ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ, ਜ਼ਿਲ੍ਹਾ ਖੇਤੀਬਾੜੀ ਅਫਸਰ ਜਾਂ ਸਬੰਧਿਤ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਮੁੱਖ ਖੇਤੀਬਾੜੀ ਅਫਸਰ ਡਾ.ਬਲਬੀਰ ਚੰਦ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਪਰਾਲੀ ਸੰਦਾਂ ਦੀ ਮਸ਼ੀਨਰੀ ਲਈ ਮਨਜ਼ੂਰੀ ਜਾਰੀ ਹੋ ਚੁੱਕੀ ਹੈ, ਉਹ ਮਨਜੂਰੀ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ-ਪਹਿਲ਼ਾਂ ਖੇਤੀਬਾੜੀ ਮਸ਼ੀਨਰੀ ਦੀ ਖਰੀਦ ਯਕੀਨੀ ਬਣਾਉਣ।

ਉਨ੍ਹਾਂ ਕਿਹਾ ਕਿ ਕਿਸਾਨ ਬਲਾਕ ਖੇਤੀਬਾੜੀ ਅਫਸਰ ਕਪੂਰਥਲਾ ਡਾ.ਹਰਕਮਲਪ੍ਰੀਤ ਪਾਲ ਸਿੰਘ ਭਰੋਤ (95920-94002), ਬਲਾਕ ਖੇਤੀਬਾੜੀ ਅਫਸਰ ਢਿਲਵਾਂ-ਸੁਲਤਾਨਪੁਰ ਲੋਧੀ ਡਾ.ਬਲਕਾਰ ਸਿੰਘ (97814-11660), ਬਲਾਕ ਖੇਤੀਬਾੜੀ ਅਫਸਰ ਨਡਾਲਾ ਡਾ.ਸਤਨਾਮ ਸਿੰਘ (88720-07506) ਅਤੇ ਬਲਾਕ ਖੇਤੀਬਾੜੀ ਅਫਸਲ ਫਗਵਾੜਾ ਡਾ.ਪਰਮਜੀਤ ਮਹੈ (94634-44250) ਨਾਲ ਕਿਸੇ ਵੀ ਤਰ੍ਹਾਂ ਦੀ ਲੋੜੀਂਦੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ।

Share This
0
About Author

Social Disha Today

Leave a Reply

Your email address will not be published. Required fields are marked *