ਪੈਰਿਸ (ਦਿਸ਼ਾ ਸੇਠੀ): ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਅਕਾਲੀ ਨੇਤਾਵਾਂ ਨੇ ਇੱਕ ਰੁਝਾਨ ਜਿਹਾ ਬਣਾ ਦਿੱਤਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਸੋਂ ਹੁਣ ਬੇਸ਼ੱਕ ਜਨਤਾ ਜਨਾਰਦਨ ਵਿੱਚ ਹੋਰ ਬੇਚੈਨੀ ਅਤੇ ਝੂੱਠ ਇਹ ਲੋਕ ਹੋਰ ਨਾ ਫੈਲਾ ਸਕਣ, ਨੂੰ ਰੋਕਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਸਤੀਫ਼ਾ ਦਿੱਤਾ ਹੋਵੇ, ਐਪਰ ਇਹ ਲੋਕ ਇਸਨੂੰ ਆਪਣੀ ਜਿੱਤ ਸਮਝ ਰਹੇ ਹਨ, ਜਦਕਿ ਅਸਲੀਅਤ ਕੁਝ ਹੋਰ ਹੀ ਹੈ | ਪਹਿਲਾਂ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਅਫਵਾਹਾਂ ਫੈਲਾ ਕੇ ਅਤੇ ਝੂਠ ਬੋਲ ਕੇ ਪੰਜਾਬ ਦੀ ਰਾਜਸਤਾਹ ਹਥਿਆ ਲਈ ਸੀ, ਹੁਣ ਇਹ ਬਾਗੀ ਨੇਤਾ ਵੀ ਇਸੇ ਰਾਹ ਤੇ ਚੱਲ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਨੂੰ ਹੀ ਬਦਨਾਮ ਕਰ ਰਹੇ ਸਨ, ਜਿਸ ਸਦਕਾ ਸੁਖਬੀਰ ਜੀ ਨੂੰ ਇਹ ਕਦਮ ਉਠਾਣਾ ਪਿਆ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਰਕਰਾਰ ਰਹੇ | ਇਸ ਸਭ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸਮੂਹ ਅਹੁਦੇਦਾਰ, ਮੈਂਬਰ ਅਤੇ ਸਪੋਰਟਰਾਂ ਦੇ ਹਵਾਲੇ ਨਾਲ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਕੋਰ ਕਮੇਟੀ ਸਰਦਾਰ ਬਾਦਲ ਦਾ ਅਸਤੀਫ਼ਾ ਫਿਲਹਾਲ ਪ੍ਰਵਾਨ ਨਾ ਕਰਨ |

