ਧਰਨਾ ਦੇਣਾ ਹਰ ਇਕ ਪਾਰਟੀ ਦਾ ਹੱਕ, ਪਰ ਕਿਸੇ ਦੇ ਦਫ਼ਤਰ ਅੰਦਰ ਦਾਖ਼ਲ ਹੋਣਾ ਗਲਤ: ਰਜਿੰਦਰ ਬੇਰੀ
ਜਲੰਧਰ ( ਦਿਸ਼ਾ ਸੇਠੀ ) : ਅੱਜ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਭਵਨ ਦੇ ਅੰਦਰ ਦਾਖਲ ਹੋ ਕੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਇਹ ਬਿਲਕੁਲ ਹੀ ਘਿਨੌਣੀ ਹਰਕਤ ਹੈ। ਧਰਨਾ ਲਗਾਉਣ ਦਾ ਕੰਮ ਹਰ ਇੱਕ ਪਾਰਟੀ ਨੂੰ ਹੈ ਪਰ ਇਦਾ ਕਿਸੇ ਦਫ਼ਤਰ ਦੇ ਅੰਦਰ ਬਿਲਕੁਲ ਵੀ ਠੀਕ ਨਹੀ ਹੈ ।
ਕਾਂਗਰਸ ਭਵਨ ਦਾ ਮੇਨ ਗੇਟ ਵੀ ਧੱਕੇ ਮਾਰ ਕੇ ਤੋੜਿਆ ਗਿਆ ਹੈ ।
ਪੁਲਿਸ ਪ੍ਰਸ਼ਾਸਨ ਨੂੰ ਇੰਤਜ਼ਾਮ ਕਰਨੇ ਚਾਹੀਦੇ ਸੀ ਸਾਡੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਇਹੋ ਜਿਹੀਆਂ ਕੋਝੀਆ ਹਰਕਤਾਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਹੈ । ਬੇਅਦਬੀਆਂ ਕਿਸ ਸਰਕਾਰ ਦੇ ਰਾਜ ਵਿੱਚ ਹੋਈਆ ਹਨ ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ, ਇਹੋ ਜਿਹੇ ਧਰਨੇ ਲਗਾ ਕੇ ਅਕਾਲੀ ਦਲ ਵਾਲੇ ਆਪਣੇ ਆਪ ਨੂੰ ਲੋਕਾਂ ਵਿੱਚ ਸੱਚੇ ਸਾਬਿਤ ਨਹੀ ਹੋ ਸਕਦੇ ।
ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਮਨੋਜ ਕੁਮਾਰ ਮਨੂੰ ਵੜ੍ਹਿੰਗ, ਜਤਿੰਦਰ ਜੋਨੀ, ਐਡਵੋਕੇਟ ਵਿਕਰਮ ਦੱਤਾ, ਮਾਸਟਰ ਸ਼ਰੀਫ਼ ਚੰਦ ਮੌਜੂਦ ਸਨ।

