ਭੋਗਪੁਰ ਤਹਿਸੀਲ ਅਤੇ ਬੀ.ਡੀ.ਪੀ.ਓ. ਦਫ਼ਤਰ ਜਿਉਂ ਦੀ ਤਿਉਂ ਹੀ ਰਹਿਣਗੇ – ਪਵਨ ਟੀਨੂੰ
ਜਲੰਧਰ ( ਦਿਸ਼ਾ ਸੇਠੀ ) : ਪਿਛਲੇ ਕੁੱਝ ਅਰਸੇ ਤੋਂ ਕੁੱਝ ਜਥੇਬੰਦੀਆ ਪ੍ਰਚਾਰ ਕਰ ਰਹੀਆਂ ਸਨ ਕਿ ਭੋਗਪੁਰ ਦੀ ਤਹਿਸੀਲ ਅਤੇ ਬੀਡੀਪੀਓ ਦਫ਼ਤਰ ਤਬਦੀਲ ਹੋ ਕੇ ਆਦਮਪੁਰ ਵਿੱਚ ਮਰਜ ਹੋ ਰਹੇ ਹਨ ਜਿਸ ਨਾਲ ਲੋਕਾਂ ਨੂੰ ਭਰਮ ਭੁਲੇਖੇ ਵਿੱਚ ਪਾਇਆ ਜਾ ਰਿਹਾ ਸੀ। ਇਸ ਸੰਬੰਧ ਵਿੱਚ ਹਲਕਾ ਆਦਮਪੁਰ ਤੋਂ ਆਮ ਆਦਮੀ ਪਾਰਟੀ ਦੀ ਪੂਰੀ ਸੀਨੀਅਰ ਲੀਡਰਸ਼ਿਪ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਹਿਮਾਂਸ਼ੂ ਅਗਰਵਾਲ ਨੂੰ ਇੱਕ ਡੈਪੂਟੇਸ਼ਨ ਲੈਕੇ ਮਿਲੇ ਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਇਹੋ ਜਿਹੀ ਸਰਕਾਰ ਦੀ ਕੋਈ ਪਲੈਨਿੰਗ ਨਹੀਂ ਹੈ।
ਇਹ ਇੱਕ ਝੂਠੀ ਅਫ਼ਵਾਹ ਫੈਲਾਈ ਜਾ ਰਹੀ ਹੈ। ਅੱਜ ਤੋਂ ਕੁਝ ਸਮਾਂ ਪਹਿਲਾਂ ਭੋਗਪੁਰ ਬੀਡੀਪੀਓ ਬਲਾਕ ਦੇ ਕੁਝ ਪਿੰਡ ਆਦਮਪੁਰ ਵਿੱਚ ਸ਼ਾਮਲ ਕਰ ਦਿੱਤੇ ਸਨ ਇਸ ਸੰਬੰਧੀ ਅਸੀਂ ਸੀਨੀਅਰ ਲੀਡਰਸ਼ਿਪ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਪਾਰਟੀ ਪ੍ਰਧਾਨ ਸ੍ਰੀ ਅਮਨ ਅਰੋੜਾ ਅਤੇ ਡਾਇਰੈਕਟਰ ਕਟਰ ਪੰਚਾਇਤ ਨਾਲ ਵਿਚਾਰ ਵਟਾਂਦਰਾ ਕੀਤਾ ਕਿ ਇਹ ਪਿੰਡ ਜਿਵੇਂ ਕਿ ਚੋਲਾਂਗ, ਰਾਜਪੁਰ, ਖਰਾਲ ਕਲਾਂ, ਭੱਟੀਆਂ, ਸਨੋਰਾ, ਰਸਤਗੋ, ਖੋਜਪੁਰ, ਟਾਂਡੀ, ਭਟਨੁਰਾ ਲੁਬਾਣਾ, ਲੜੋਆ, ਲੜੋਈ ਅਤੇ ਡੱਲਾ ਆਦਿ ਸ਼ਾਮਿਲ ਹਨ।ਇੰਨਾ ਪਿੰਡਾ ਦੇ ਲੋਕਾਂ ਨੂੰ ਆਪਣੇ ਕੰਮ ਕਰਾਉਣ ਚ ਮੁਸ਼ਕਿਲ ਆਏਗੀ ਸਾਡੀ ਇਹ ਗੱਲ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਸਰਕਾਰ ਨੇ ਮਨ ਲਿਆ ਹੈ ਕਿ ਆਦਮਪੁਰ ਦਾ ਦਫ਼ਤਰ ਆਦਮਪੁਰ ਵਿੱਚ ਹੀ ਰਹੇਗਾ ਅਤੇ ਭੋਗਪੁਰ ਦਾ ਦਫ਼ਤਰ ਭੋਗਪੁਰ ਵਿੱਚ ਹੀ ਰਹੇਗਾ ਭੋਗਪੁਰ ਦੇ ਨਾਲ ਲਗਦੇ ਉਪਰਲੇ ਪਿੰਡ ਉੱਥੇ ਹੀ ਕੰਮ ਕਰਾਉਣਗੇ ਅਤੇ ਇਸ ਦਫ਼ਤਰ ਵਿੱਚ ਬੀਡੀਪੀਓ ਲੈਵਲ ਦਾ ਕੋਈ ਅਧਿਕਾਰੀ ਸਮੇਤ ਕਲੈਰੀਕਲ ਸਟਾਫ਼ ਉੱਥੇ ਮੌਜੂਦ ਰਹੇਗਾ ਇਹ ਭਰੋਸਾ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਦਵਾਇਆ ਗਿਆ ਕਿ ਇਨ੍ਹਾਂ ਦਫਤਰਾਂ ਨੂੰ ਕੀਤੇ ਵੀ ਤਬਦੀਲ ਨਹੀਂ ਕੀਤਾ ਜਾਵੇਗਾ ਤੇ ਜਿਉਂ ਦੀ ਤਿਉਂ ਏਥੇ ਰਹਿਣਗੇ।
ਇਸ ਡੈਪੂਟੇਸ਼ਨ ਵਿੱਚ ਪਰਮਜੀਤ ਸਿੰਘ ਪੰਮਾ ਸੰਗਠਨ ਇੰਚਾਰਜ ਆਦਮਪੁਰ, ਸ੍ਰੀ ਅਸ਼ੋਕ ਕੁਮਾਰ ਨੌਜਵਾਨ ਆਗੂ ਇੰਦਰਜੀਤ ਸਿੰਘ ਬਲਾਕ ਪ੍ਰਧਾਨ, ਜਸਦੀਆਲ ਸਿੰਘ ਜੱਸ, ਅਮਰਜੀਤ ਸਿੰਘ ਸਰਪੰਚ, ਸੰਦੀਪ ਮਾਹੀ, ਸਰਪੰਚ ਲੜੋਈ ਸਰਪੰਚ ਰਾਜਪੁਰ, ਸਰਪੰਚ ਰਸਤਗੋ, ਸਰਪੰਚ ਟਾਂਡੀ, ਗੁਰਪ੍ਰੀਤ ਸਿੰਘ ਭੋਗਪੁਰ, ਬਲਜੀਤ ਸਿੰਘ ਢਿੱਲੋ ਤੇ ਹੋਰ ਸ਼ਾਮਿਲ ਸਨ।



