ਲੋਕ ਸਭਾ ਮੈਂਬਰ ਅਤੇ ਮੌਜੂਦਾ ਭਾਜਪਾ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਬੀਤੇ ਦਿਨੀਂ ਆਪਣੀ ਪਤਨੀ ਸੁਨੀਤਾ ਰਿੰਕੂ ਨਾਲ ਮਾਤਾ ਚਿੰਤਪੁਰਨੀ ਧਾਮ ਵਿਖੇ ਨਤਮਸਤਕ ਹੋਏ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨਾਂ ਸੋਸ਼ਲ ਮੀਡੀਆ ਤੇ ਦਰਬਾਰ ਵਿੱਚ ਹਾਰਜ਼ੀ ਭਰਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਮਾਤਾ ਦੇ ਦਰਬਾਰ ਵਿਖੇ ਅਕਸਰ ਆਉਂਦੇ ਹਨ ਕਿਉਂਕਿ ਇੱਥੇ ਆ ਕੇ ਉਹ ਬੇਹੱਦ ਖੁਸ਼ ਅਤੇ ਸੁਕੂਨ ਮਹਿਸੂਸ ਕਰਦੇ ਹਨ। ਉਨ੍ਹਾਂ ਜਲੰਧਰ ਵਾਸੀਆਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਮਾਤਾ ਰਾਣੀ ਅੱਗੇ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੇ ਦਰਬਾਰ ਵਿਖੇ ਸੱਚੇ ਮਨ ਨਾਲ ਕੀਤੀ ਹਰ ਅਰਦਾਸ ਮਾਂ ਚਿੰਤਪੁਰਨੀ ਪੂਰੀ ਕਰਦੀ ਹੈ।