ਲੋਕਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਆਪਣੀ ਯੂਥ ਸ਼ਹਿਰੀ ਅਤੇ ਦਿਹਾਤੇ ਜਥੇਬੰਦੀ ਦਾ ਗਠਨ ਕੀਤਾ ਜਾ ਰਿਹਾ। ਸੋਮਵਾਰ ਨੂੰ ਯੂਥ ਅਕਾਲੀ ਦਲ ਦੇ ਪ੍ਰਧਾਨ ਅੰਮ੍ਰਿਤ ਬੀਰ ਸਿੰਘ ਵੱਲੋਂ ਨੌਰਥ ਅਤੇ ਸੈਂਟਰਲ ਦੀ ਜਥੇਬੰਦੀ ਵਿੱਚ ਵਾਰਡ ਪ੍ਰਧਾਨ ਤੋਂ ਲੈ ਕੇ ਬਾਕੀ ਹੋਰ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਸੈਂਟਰਲ ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ ਵਿਸ਼ੇਸ਼ ਰੂਪ ਵਿੱਚ ਪਹੁੰਚੇ ਜਿਨਾਂ ਵੱਲੋਂ ਸਾਰੀਆਂ ਨਵੀਆਂ ਨਿਯੁਕਤੀਆਂ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਹਿਰੀ ਪ੍ਰਧਾਨ ਅੰਮ੍ਰਿਤ ਬੀਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਪੜੇ ਲਿਖੇ ਅਤੇ ਮਿਹਨਤੀ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਿਆ ਜਾ ਰਿਹਾ। ਉਹਨਾਂ ਕਿਹਾ ਕਿ ਪਾਰਟੀ ਦੀ ਪੰਥਕ ਸੋਚ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੌਮ ਅਤੇ ਸੂਬੇ ਲਈ ਅਗਾਂ ਵਧੂ ਸੋਚ ਨੂੰ ਅੱਗੇ ਵਧਾਉਣ ਦਾ ਕੰਮ ਯੂਥ ਅਕਾਲੀ ਦਲ ਕਰ ਰਿਹਾ। ਉਹਨਾਂ ਕਿਹਾ ਕਿ ਹੁਣ ਅਕਾਲੀ ਦਲ ਲਗਾਤਾਰ ਉਬਰਦਾ ਹੋਇਆ ਸਾਹਮਣੇ ਆ ਰਿਹਾ। ਉਹਨਾਂ ਕਿਹਾ ਕਿ ਲੋਕ ਸਭਾ ਸੀਟ ਲਈ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੀ ਜਿੱਤ ਦੇ ਲਈ ਨੌਜਵਾਨ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ। ਅੰਮ੍ਰਿਤ ਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਕਾਂਗਰਸ ਦੀ ਪਿਛਲੀ ਸਰਕਾਰ ਵਿੱਚ ਹੋਏ ਘੁਟਾਲਿਆਂ ਨੂੰ ਸਾਰਿਆਂ ਦੇ ਸਾਹਮਣੇ ਉਜਾਗਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਝੂਠ ਬੋਲ ਕੇ ਸੱਤਾ ਵਿੱਚ ਆਈ ਸੀ ਜਿਸ ਖਿਲਾਫ ਹੁਣ ਲੋਕੀ ਜਾਗਰੂਕ ਹੋ ਚੁੱਕੇ ਨੇ। ਯੂਥ ਅਕਾਲੀ ਦਲ ਵੱਲੋਂ ਜਲੰਧਰ ਦੀ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਸੋਮਨਾਥ ਬੱਬੂ ਨੂੰ ਜਨਰਲ ਸੈਕਟਰੀ, ਰਾਹੁਲ ਵਧਵਾ ਸੀਨੀਅਰ ਵਾਈਸ ਪ੍ਰਧਾਨ, ਜੋਤ ਕੁਮਾਰ, ਹਰਸਿਮਰਨ ਸਿੰਘ, ਰੰਜਮ ਸ਼ਰਮਾ, ਚੇਤਨ ਸਿੰਘ, ਅਵਤਾਰ ਸਿੰਘ ਨੂੰ ਵਾਈਸ ਪ੍ਰਧਾਨ, ਗੋਬਿੰਦਪ੍ਰੀਤ ਸਿੰਘ, ਮਨਜੋਤ ਸਿੰਘ ਨੂੰ ਸੈਕਟਰੀ, ਹਰਪ੍ਰੀਤ ਸਿੰਘ, ਸਿਮਰਨ ਪ੍ਰੀਤ ਸਿੰਘ, ਨਿਰਮਲਜੀਤ ਸਿੰਘ, ਗਗਨਦੀਪ ਸਿੰਘ ਨੂੰ ਸਰਕਲ ਪ੍ਰਧਾਨ, ਰਮਣਦੀਪ ਸਿੰਘ ਨੂੰ ਵਾਰਡ 8, ਰਣਜੀਤ ਸੰਧੂ ਨੂੰ ਵਾਰਡ 9, ਸਿੰਦਰ ਢਿੱਲੋਂ ਨੂੰ ਵਾੜ 10, ਪ੍ਰਭਜੋਤ ਸਿੰਘ ਵਾਲੀਆ ਨੂੰ ਵਾਰਡ 14, ਨਿਖਿਲ ਸ਼ਰਮਾ ਨੂੰ 15, ਗੁਰਪ੍ਰੀਤ ਸਿੰਘ ਨੂੰ 16, ਮਨਦੀਪ ਸਿੰਘ ਨੂੰ 18, ਦਿਲਜਾਨ ਸਿੰਘ ਨੂੰ 52, ਬਾਵੇਸ਼ ਵਲੋਤਰਾ ਨੂੰ 68, ਅਮਨਦੀਪ ਸਿੰਘ 12 ਅਤੇ ਇੰਦਰਪਾਲ ਸਿੰਘ ਨੂੰ 11 ਨੰਬਰ ਵਾਰਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।