ਕੈਂਟ ਇਲਾਕੇ ਦੇ ਲੋਕ ਲਾਪਤਾ ਵਿਧਾਇਕ, ਧੋਖੇਬਾਜ ਆਪ ਨੂੰ ਨਕਾਰ ਭਾਜਪਾ ਉਮੀਦਵਾਰ ਸੁਸ਼ੀਲ ਵਿੰਕੂ ਨੂੰ ਦੇ ਰਹੇ ਸਮਰਥਨ : ਅਸ਼ੋਕ ਸਰੀਨ ਹਿਕੀ
ਕਾਂਗਰਸ ਅਤੇ ਆਪ ਨੇ ਦਿੱਤਾ ਲੋਕਾਂ ਨੂੰ ਧੋਖਾ, ਕੇਵਲ ਭਾਜਪਾ ਹੀ ਕੈਂਟ ਵਾਸੀਆਂ ਨੂੰ ਸੁਰੱਖਿਆ ਮੁਹਈਆ ਕਰਵਾ ਸਕਦੀ ਹੈ : ਜੋਰਜ ਸਾਗਰ
ਜਲੰਧਰ ਕੈਂਟ ਵਿਧਾਨ ਸਭਾ ਦੇ ਨਵ ਨਿਯੁਕਤ ਪ੍ਰਧਾਨ ਅਸ਼ੋਕ ਸਰੀਰ ਹਿਕੀ ਐਡਵੋਕੇਟ ਅਤੇ ਮਹਾ ਮੰਤਰੀ ਅਮਰਜੀਤ ਗੋਲਡੀ ਨੇ ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਕੁਮਾਰ ਅਤੇ ਹਾਈ ਕਮਾਨ ਨਾਲ ਵਿਚਾਰ ਚਰਚਾ ਕਰ ਜੰਡਿਆਲਾ, ਸਮਰਾਏ, ਦਿਵਾਲੀ, ਕੋਟ ਕਲਾ, ਜੰਡਾਲੀ ਵਰਗੇ ਦੋ ਦਰਜਨ ਪਿੰਡਾਂ ਦੇ ਮੰਡਲ ਪ੍ਰਧਾਨ ਤਜਿੰਦਰ ਬਿੱਟੂ ਦੇ ਸਹਯੋਗੀ ਰਹੇ ਜੋਰਜ ਸਾਗਰ ਨੂੰ ਨਿਯੁਕਤ ਕੀਤਾ ਹੈ। ਇਸ ਮੌਕੇ ਉਨਾਂ ਨਾਲ ਮੰਡਲ 16 ਪ੍ਰਧਾਨ ਕੁਲਦੀਪ ਮਾਣਕ, ਭਾਜਪਾ ਆਗੂ ਯਸ਼ਪਾਲ ਦੂਆ, ਵਿਕਾਸ ਕੈਂਥ, ਵਿਕਾਸ ਰਹੇਜਾ, ਸਨੀ ਭਗਤ, ਸੰਨੀ ਬਰਸਾਲ, ਲੱਖਾ ਮੀਰੀ ਖੈੜਾ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਅਸ਼ੋਕ ਸਰੀਨ ਹਿਕੀ ਨੇ ਕਿਹਾ ਕਿ ਜਲੰਧਰ ਕੈਂਟ ਦੇ ਲੋਕ ਲਾਪਤਾ ਵਿਧਾਇਕ ਅਤੇ ਧੋਖੇਬਾਜ਼ ਆਪ ਸਰਕਾਰ ਨੂੰ ਨਕਾਰਦੇ ਹੋਏ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਸਮਰਥਨ ਵਿੱਚ ਨਿਤਨੇ ਸ਼ੁਰੂ ਹੋ ਗਏ ਨੇ। ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਅਤੇ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਭ੍ਰਸ਼ਟਾਚਾਰ ਦੇ ਨਾਮ ਤੇ ਲੁੱਟ ਕੀਤੀ ਹੈ ਅਤੇ ਇਸ ਵਾਰ ਲੋਕਾਂ ਨੇ ਉਹਨਾਂ ਨੂੰ ਹਰਾਉਣ ਦਾ ਮਨ ਬਣਾ ਲਿਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਪੂਰੇ ਭਾਰਤ ਵਿੱਚ ਵਿਕਾਸ ਦੀ ਧਾਰਾ ਨੂੰ ਤੇਜ਼ੀ ਨਾਲ ਲਾਗੂ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਦੇਸ਼ ਨੇ ਨਰਿੰਦਰ ਮੋਦੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਵਾਰ 400 ਤੋਂ ਵੱਧ ਸੀਟਾਂ ਨਾਲ ਭਾਜਪਾ ਸਰਕਾਰ ਬਣਾਏਗੀ। ਇਸ ਮੌਕੇ ਤੇ ਜੋਰਜ ਸਾਗਰ ਨੇ ਕਿਹਾ ਕਿ ਕੇਵਲ ਭਾਜਪਾ ਕੈਂਟ ਵਾਸੀਆਂ ਨੂੰ ਸੁਰੱਖਿਆ ਮੁਹਈਆ ਕਰਵਾਏਗੀ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਿਰਫ ਧੋਖਾ ਹੀ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਜਲੰਧਰ ਕੈਂਟ ਦੇ ਲੋਕ ਭਾਜਪਾ ਨੂੰ ਇੱਕ ਵਿਕਲਪ ਦੇ ਰੂਪ ਵਿੱਚ ਵੇਖ ਰਹੇ ਨੇ ਅਤੇ ਇਸ ਵਾਰ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਲਈ ਤਿਆਰ ਨੇ।