ਬਿਨਾ ਕਿਸੇ ਨਵੇਂ ਟੈਕਸ ਤੋਂ ਮਾਨ ਸਰਕਾਰ ਨੇ ਭਰਿਆ ਹੈ ਖਜਾਨਾ : ਪਵਨ ਟੀਨੂੰ
*ਜੀਰੋ ਬਿਜਲੀ ਬਿੱਲ ਤਾਂ ਹਾਲੇ ਟ੍ਰੇਲਰ ਹੈ, ਲੋਕ ਸਹੂਲਤਾਂ ਦੀ ਬਾਕੀ ਫਿਲਮ ਵੀ ਛੇਤੀ ਚਲੇਗੀ
*ਪਹਿਲੀਆਂ ਸਰਕਾਰਾਂ ਨੇ ਭਿ੍ਸ਼ਟਾਚਾਰ ਦੀ ਪੁਸ਼ਤਪਨਾਹੀ ਕੀਤੀ ਪਰ ਆਪ ਨੇ ਆਪਣੇ ਹੀ ਆਗੂ ‘ਤੇ ਕਾਰਵਾਈ ਕੀਤੀ
*ਸਰਮਾਏਦਾਰਾਂ ਦੇ ਲਾਭਾਂ ਲਈ ਕਾਂਗਰਸ ਤੇ ਭਾਜਪਾ ਇਕਮਿਕ
ਜਲੰਧਰ : ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਟੀਨੂੰ ਨੇ ਨਕੋਦਰ ਤੇ ਫਿਲੌਰ ਹਲਕਿਆਂ ਦੇ ਪਿੰਡਾਂ ਦਾ ਦੌਰਾ ਕਰਦਿਆਂ ਦਸਿਆ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਫਿਰ ਵੀ ਖਜਾਨਾ ਲਗਾਤਾਰ ਭਰ ਰਿਹਾ ਹੈ, ਇਸ ਦਾ ਮਤਲਬ ਪਿਛਲੀਆਂ ਸਰਕਾਰਾਂ ਵੇਲੇ ਪੰਜਾਬ ਦੇ ਖਜਾਨੇ ਨੂੰ ਮੌਕਾਪ੍ਰਸਤਾਂ ਨੇ ਮੋਰੀਆਂ ਕੀਤੀਆਂ ਹੋਈਆਂ ਸਨ |
ਪਵਨ ਟੀਨੂੰ ਵੱਲੋਂ ਪਿੰਡਾਂ ਦੇ ਦੌਰੇ ਦੀ ਸ਼ੁਰੂਅਤ ਤੋਂ ਪਹਿਲਾਂ ਨਕੋਦਰ ਵਿਖੇ ਗੁਰਦੁਆਰਾ ਧੰਨ ਧੰਨ ਬਾਬਾ ਮੱਲ ਜੀ, ਮਾਲੜੀ ਸਾਹਿਬ, ਡੇਰਾ ਬਾਬਾ ਮੁਰਾਦ ਸ਼ਾਹ ਜੀ, ਪ੍ਰਾਚੀਨ ਸ਼ਿਵਾਲਿਆ ਮੰਦਰ, ਸ੍ਰੀ ਗੁਰੂ ਰਵਿਦਾਸ ਧਾਮ, ਡੇਰਾ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਅਤੇ ਪਿੰਡ ਉਗੀ ਵਿਖੇ ਭਗਵਾਨ ਵਾਲਮੀਕਿ ਜੀ ਯੋਗ ਆਸ਼ਰਮ ਵਿਖੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ |
ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕਾ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ, ਅਸ਼ਵਨੀ ਕੋਹਲੀ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ, ਸੁਖਵਿੰਦਰ ਗੜਵਾਲ, ਮਨੀ ਮਹਿੰਦਰੂ, ਬੌਬੀ ਸ਼ਰਮਾ, ਪ੍ਰਦੀਪ ਸਿੰਘ ਸ਼ੇਰਪੁਰ ਬਲਾਕ ਪ੍ਰਧਾਨ, ਦਰਸ਼ਨ ਟਾਹਲੀ, ਜਸਵੀਰ ਧੰਜਲ, ਸੰਜੀਵ ਅਹੂਜਾ, ਹਰਭਜਨ ਸਿੰਘ ਆਦਿ ਸਖਸ਼ੀਅਤਾਂ ਸਨ |
ਪਵਨ ਟੀਨੂੰ ਨੇ ਇਸ ਪਿਛੋਂ ਪਿੰਡ ਵਿਰਕ, ਦੋਸਾਂਝ ਕਲਾਂ, ਧਲੇਤਾ, ਥਲ੍ਹਾ, ਲਸਾੜਾ, ਨਗਰ, ਸੈਫਾਬਾਦ, ਵਾਰਡ ਨੰਬਰ 12 ਗੁਰਾਇਆ, ਬਸਤੀ ਪੀਰਦਾਦ (ਜਲੰਧਰ ਪੱਛਮੀ) ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਰੋ ਬਿਜਲੀ ਬਿੱਲ, ਸਕੂਲਾਂ ਦੀ ਸੁਧਰੀ ਹਾਲਤ, ਮੁਹੱਲਾ ਕਲੀਨਿਕ, ਨਹਿਰੀ ਸਾਫ-ਸਫਾਈ ਤਾਂ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਦਿਤੀਆਂ ਜਾਂਦੀਆਂ ਸਹੂਲਤਾਂ ਦਾ ਸਿਰਫ ਅਜੇ ਟਰੇਲਰ ਹੈ, ਫਿਲਮ ਦੀ ਸ਼ੁਰੂਆਤ ਵੀ ਛੇਤੀ ਹੀ ਹੋ ਰਹੀ ਹੈ |
ਉਨÉਾਂ ਕਿਹਾ ਕਿ ਪੰਜਾਬ ਦੇ ਲੋਕ ਪੁਰਾਣੇ ਕਾਬਜ ਹੁਕਮਰਾਨ 2, 3 ਘਰਾਣਿਆਂ ਤੋਂ ਦੁਖੀ ਹਨ ਇਸੇ ਕਰਕੇ ਸੂਬੇ ਵਿੱਚ ਬਦਲਾਅ ਲਿਆ ਰਹੇ ਹਨ | ਇਸੇ ਤਰ੍ਹਾਂ ਕੇਂਦਰ ਵਿੱਚ ਨਿਜੀਕਰਣ ਦੇ ਮਾਮਲੇ ਵਿੱਚ ਭਾਜਪਾ ਤੇ ਕਾਂਗਰਸ ਇਕਮਿਕ ਹਨ ਜਿਸ ਕਾਰਣ ਪੰਜਾਬ ਵਿੱਚ ਵੀ ਨਿੱਜੀਕਰਣ ਨੇ ਵੱਡੀ ਬੇਰੋਜਗਾਰੀ ਪੈਦਾ ਕੀਤੀ ਹੈ, ਜਿਸ ਲਈ ਆਮ ਆਦਮੀ ਪਾਰਟੀ ਦੇ ਹੱਥ ਮਜਬੂਤ ਕਰਨ ਦੀ ਲੋੜ ਹੈ |
ਆਪ ਪਾਰਟੀ ਦੇ ਸਰਗਰਮ ਉਮੀਦਵਾਰ ਪਵਨ ਟੀਨੂੰ ਨੂੰ ਫਿਲੌਰ ਹਲਕੇ ਦੇ ਪਿੰਡ ਧਲੇਤਾ ਵਿਖੇ ਸਰਪੰਚ ਹਰਜੀਤ ਸਿੰਘ, ਕਰਮਜੀਤ ਪੰਚ, ਪਹਿਲਵਾਨ ਬੁੱਧ ਸਿੰਘ ਧੁਲੇਤਾ, ਅਮਰੀਕ ਸਿੰਘ, ਅਮਰਜੀਤ ਕੈਲੇ, ਜਗਦੀਸ਼ ਪਾਲ, ਸੁਰਿੰਦਰ ਸੂਦ, ਕਸ਼ਮੀਰੀ ਲਾਲ ਵਿਰਦੀ ਤੇ ਹੋਰਾਂ ਵੱਲੋਂ ਸਵਾਗਤ ਕੀਤਾ ਗਿਆ | ਪਿੰਡ ਫਲਪੋਤਾ ਵਿਖੇ ਗੁਰਮੁੱਖ ਸਿੰਘ ਫਲਪੋਤਾ, ਮਨਜਿੰਦਰ ਸਿੰਘ ਮਿੰਟੂ, ਗੁਰਚਰਨ ਭਾਟੀਆ, ਕੇਵਲ ਸਿੰਘ ਪਟਵਾਰੀ ਸਰਕਲ ਪ੍ਰਧਾਨ ਬੜਾ ਪਿੰਡ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਮੋਹਨ ਲਾਲ ਸਾਬਕਾ ਸਰਪੰਚ, ਬਾਲੀ ਰਾਮ ਪੰਚ, ਸੁੱਚਾ ਰਾਮ ਤੇ ਉਨ੍ਹਾਂ ਦੇ ਹਿਮਾਇਤੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ |
ਇਸੇ ਤਰ੍ਹਾਂ ਪਿੰਡ ਥਲ੍ਹਾ ਵਿੱਚ ਮਲਕੀਤ ਸਿੰਘ ਪੰਚ, ਵਿਜੇ ਕੁਮਾਰ ਪੰਚ, ਹਰਦੀਪ ਸਿੰਘ ਜੇਈ, ਜੋਗਾ ਸਿੰਘ ਜੇਈ, ਸੰਤੋਖ ਸਿੰਘ, ਕੁਲਦੀਪ ਸਿੰਘ, ਡੀਵੀਆਰ ਮੇਜਰ ਸਿੰਘ, ਤਜਿੰਦਰ ਸਿੰਘ, ਸਤਵੀਰ ਸਿੰਘ, ਗੁਰਦੀਪ ਸਿੰਘ ਆਦਿ, ਪਿੰਡ ਲਸਾੜਾ ਵਿਖੇ ਧਰਮਿੰਦਰ ਸਿੰਘ, ਰਸ਼ਪਾਲ ਸਿੰਘ, ਪਰਮਜੀਤ, ਕਸ਼ਮੀਰ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਪਰਮਿੰਦਰ ਕੁਮਾਰ, ਬਲਵੀਰ ਸਿੰਘ, ਮਨੋਹਰ ਸਿੰਘ, ਹਰਚਰਨ ਸਿੰਘ, ਮਦਨ ਲਾਲ, ਸੁੱਚਾ ਸਿੰਘ, ਬਿੰਦਰ ਸਰਪੰਚ ਮੋਰੋਂ, ਰਾਮ ਸਿੰਘ ਪੁਆਰੀ, ਕਾਕਾ ਸੋਲਕੀਆਣਾ ਤੇ ਹੋਰ ਸਖਸ਼ੀਅਤਾਂ ਦੀ ਅਗਵਾਈ ‘ਚ ਆਪ ਦੀ ਚੋਣ ਮੁਹਿੰਮ ਦਾ ਉਤਸ਼ਾਹ ਪੂਰਣ ਸਵਾਗਤ ਦੇਖਣ ਨੂੰ ਮਿਲਿਆ ਤੇ ਹਾਜਰੀਨ ਨੇ ਆਮ ਆਦਮੀ ਪਾਰਟੀ ਦੀ ਡੱਟ ਕੇ ਮੱੱਦਦ ਕਰਨ ਦਾ ਐਲਾਨ ਕੀਤਾ |