ਜਲੰਧਰ ਦੀ ਇੰਡਸਟਰੀ ਨੇ ਸੁਸ਼ੀਲ ਰਿੰਕੂ ਨੂੰ ਖੁੱਲ੍ਹਾ ਸਮਰਥਨ ਦਿੰਦਿਆਂ ਉਸ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਲਿਆ ਅਹਿਦ

ਕਿਹਾ- ਇਸ ਵਾਰ ਉਹ ਸਮੂਹਿਕ ਤੌਰ ‘ਤੇ ਇਹ ਸੀਟ ਦੇਣਗੇ ਭਾਜਪਾ ਨੂੰ

ਜਲੰਧਰ (ਦਿਸ਼ਾ ਸੇਠੀ) : ਅੱਜ ਜਲੰਧਰ ਦੇ ਸਨਅਤਕਾਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਖੁੱਲ੍ਹਾ ਸਮਰਥਨ ਦਿੱਤਾ ਹੈ ਅਤੇ ਤਰਕ ਦਿੱਤਾ ਹੈ ਕਿ ਇਸ ਵਾਰ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਜਾਵੇਗਾ ਅਤੇ ਇਹ ਸੀਟ ਭਾਜਪਾ ਨੂੰ ਦੇਣਗੇ। ਅੱਜ ਸ਼ਹਿਰ ਦੀਆਂ ਵੱਖ-ਵੱਖ ਸਨਅਤੀ ਜਥੇਬੰਦੀਆਂ ਦੀ ਤਰਫੋਂ ਗਦਾਈਪੁਰ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਸੁਸ਼ੀਲ ਰਿੰਕੂ ਨੇ ਵੀ ਸ਼ਮੂਲੀਅਤ ਕੀਤੀ।

ਗਦਾਈਪੁਰ ਇੰਡਸਟਰੀਅਲ ਐਸੋਸੀਏਸ਼ਨ ਦੀ ਟੀਮ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਪ੍ਰੋਗਰਾਮ ‘ਚ ਪਹੁੰਚਣ ‘ਤੇ ਸਨਮਾਨਿਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਉਦਯੋਗ ਲਈ ਜੋ ਕੁਝ ਕੀਤਾ ਹੈ, ਉਹ ਪਹਿਲਾਂ ਕਦੇ ਨਹੀਂ ਕੀਤਾ| ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਨੂੰ ਜਿਤਾਉਣ ਲਈ ਸ਼ਹਿਰ ਦੇ ਸਮੂਹ ਉਦਯੋਗਪਤੀ ਅਤੇ ਵਪਾਰੀ ਇਕਜੁੱਟ ਹਨ ਅਤੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਸੁਸ਼ੀਲ ਰਿੰਕੂ ਦੀ ਜਿੱਤ ਨੂੰ ਯਕੀਨੀ ਬਣਾਉਣਗੇ| ਉੱਦਮੀਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਕੀਤੇ ਕੰਮਾਂ ਤੋਂ ਦੇਸ਼ ਦੇ ਹਰ ਵਰਗ ਨਾਲ ਸਬੰਧਤ ਲੋਕ ਬਹੁਤ ਖੁਸ਼ ਹਨ ਅਤੇ ਹੁਣ ਤੀਜੀ ਵਾਰ ਦੇਸ਼ ਦੀ ਕਮਾਨ ਭਾਜਪਾ ਦੇ ਹਵਾਲੇ ਕਰਨਾ ਚਾਹੁੰਦੇ ਹਨ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਪਹਿਲਾਂ ਵੀ ਉਹ ਸਾਂਸਦ ਵਜੋਂ ਜਲੰਧਰ ਦੀ ਬਿਹਤਰੀ ਲਈ ਲਗਾਤਾਰ ਕੰਮ ਕਰਦੇ ਆ ਰਹੇ ਹਨ ਅਤੇ ਭਵਿੱਖ ਵਿੱਚ ਵੀ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਜਲੰਧਰ ਲਈ ਪੂਰੀ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਸਰਕਾਰ ਨੇ ਅਜਿਹੇ ਮਸਲੇ ਹੱਲ ਕੀਤੇ ਹਨ ਜਿਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਕਿਸੇ ਸਰਕਾਰ ਨੇ ਨਹੀਂ ਛੂਹਿਆ।

ਇਸ ਪ੍ਰੋਗਰਾਮ ਵਿੱਚ ਗਦਾਈਪੁਰ ਇੰਡਸਟਰੀਅਲ ਐਸੋਸੀਏਸ਼ਨ ਦੀ ਸਮੁੱਚੀ ਟੀਮ ਅਤੇ ਸੀਨੀਅਰ ਮੈਂਬਰ ਸ਼੍ਰੀ ਜਸਮੀਤ ਰਾਣਾ, ਸ਼੍ਰੀ ਗੁਰਨਾਮ ਚੋਪੜਾ, ਸ਼੍ਰੀ ਦੀਪੇਂਦਰ ਸਿੰਘ, ਸ਼੍ਰੀ ਜਗਦੀਸ਼ ਵਿੱਜ, ਮਧੂਸੂਦਨ ਅਰੋੜਾ, ਸੁਖਵਿੰਦਰ ਕਾਲੀਆ, ਵਿਸ਼ਾਲ ਸ਼ਰਮਾ, ਰਾਹੁਲ ਸ਼ਰਮਾ, ਰਮਨ ਕਾਲੜਾ, ਦੀਪਕ ਸ. ਚੋਪੜਾ, ਮਨੋਜ ਅਰੋੜਾ, ਨਿਖਿਲ ਖੰਨਾ, ਅਜੈ ਵਰਮਾ, ਸੰਜੇ ਗੁਪਤਾ, ਸੰਜੇ ਖਰਬੰਦਾ, ਅਰੁਣ ਕੋਹਲੀ, ਮੁਨੀਸ਼ ਜੁਨੇਜਾ, ਸੰਜੀਵ ਖੁੱਲਰ, ਨਿਤਿਨ ਪੁਰੀ, ਕਮਲ ਟੰਡਨ, ਨਵਦੀਪ ਬੇਦੀ, ਕੁਲਦੀਪ ਸਿੰਘ, ਨਵਜੀਤ ਸਿੰਘ, ਹਿਤੇਸ਼ ਦੱਤਾ, ਸ਼ੇਖਰ ਧਵਨ, ਤੁਸ਼ਾਰ ਗੁਪਤਾ, ਡਾ. ਮਨੋਜ ਅਗਰਵਾਲ, ਸੁਨੀਲ ਮਹਿਤਾ, ਰਾਹੁਲ ਵਿੱਜ, ਰੇਸ਼ਮ ਸਿੰਘ, ਸੁਰਿੰਦਰ ਪਾਲ, ਅਨਿਲ ਸ਼ਰਮਾ, ਡਾ: ਬਾਲੀ, ਰਾਮਕੁਮਾਰ ਅਤੇ ਪੀਯੂਸ਼ ਸੇਠ ਹਾਜ਼ਰ ਸਨ|

Share This
0
About Author

Social Disha Today

Leave a Reply

Your email address will not be published. Required fields are marked *