ਸੁਖਬੀਰ ਸਿੰਘ ਬਾਦਲ ਤੇ ਮਹਿੰਦਰ ਸਿੰਘ ਕੇ.ਪੀ. ਵਲੋਂ ਭਾਜਪਾ ਤੇ ਕਾਂਗਰਸੀ ਆਗੂਆਂ ਨੂੰ ਸਿਰੋਪਾਓ ਦੇ ਕੇ ਕੀਤਾ ਅਕਾਲੀ ਦਲ ਵਿਚ ਸ਼ਾਮਲ

ਜਲੰਧਰ (ਦਿਸ਼ਾ ਸੇਠੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਲੰਧਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਦੀ ਮੌਜੂਦਗੀ ਵਿਚ ਕਈ ਕਾਂਗਰਸੀ ਅਤੇ ਆਪ ਨੇਤਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਬਲਬੀਰ ਕੁਮਾਰ ਗੱਗੀ ਮਹੇ (ਸਾਬਕਾ ਕੌਂਸਲਰ), ਬਲਬੀਰ ਸਿੰਘ ਚੌਹਾਨ (ਸਾਬਕਾ ਚੇਅਰਮੈਨ ਰਾਜਪੂਤ ਕਲਿਆਣ ਬੋਰਡ), ਜਸਪ੍ਰੀਤ ਸਿੰਘ ਜੋਨਿ (ਸੀਨੀਅਰ ਯੂਥ ਕਾਂਗਰਸ ਆਗੂ), ਪਰਮਜੀਤ ਸਿੰਘ (ਵਾਰਡ ਪ੍ਰਧਾਨ ਭਾਜਪਾ), ਇੰਦਰ ਮੋਹਨ ਸਿੰਘ ਹਨੀ (ਸੀਨੀਅਰ ਕਾਂਗਰਸ ਲੀਡਰ), ਇੰਦਰਜੀਤ ਸਿੰਘ ਰੂਬੀ (ਸੀਨੀਅਰ ਕਾਂਗਰਸੀ ਲੀਡਰ), ਰਣਜੀਤ ਸਿੰਘ ਚੱਡਾ (ਸੀਨੀਅਰ ਕਾਂਗਰਸੀ ਲੀਡਰ), ਗੁਰਜੀਤ ਸਿੰਘ (ਸੀਨੀਅਰ ਕਾਂਗਰਸੀ ਲੀਡਰ), ਡਾ. ਸਾਗਰ ਸ਼ਰਮਾ (ਸੀਨੀਅਰ ਕਾਂਗਰਸੀ ਲੀਡਰ), ਗੌਤਮ (ਸੀਨੀਅਰ ਕਾਂਗਰਸੀ ਲੀਡਰ), ਰਮੇਸ਼ (ਰਿਟਰਡ ਪਟਵਾਰੀ), ਗੁਰਕਿਰਪਾਲ ਸਿੰਘ (ਸੀਨੀਅਰ ਮੀਤਚੇਅਰਮੈਨ ਗ੍ਰਿਵਿੰਸ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ), ਅਮਰੀਕ ਸਿੰਘ (ਚੇਅਰਮੈਨ ਸਪੋਰਟਸ ਵਿੰਗ ਪੰਜਾਬ ਪ੍ਰਦੇਸ਼ ਕਾਂਗਰਸ), ਮਨੋਜ ਅਰੋੜਾ (ਚੇਅਰਮੈਨ ਈਸ਼ਵਰ ਨਗਰ ਵੈਲਫੇਅਰ ਸੋਸਾਇਟੀ), ਭਾਰਤ ਭੂਸ਼ਨ ਚਮਨਲਾਲ (ਸੀਨੀਅਰ ਕਾਂਗਰਸੀ ਲੀਡਰ) ਅਤੇ ਪ੍ਰਭਨੂਰ ਸਿੰਘ (ਸੀਨੀਅਰ ਕਾਂਗਰਸੀ ਲੀਡਰ) ਹਨ। ਇਨ੍ਹਾਂ ਸਾਰੇ ਆਗੂਆਂ ਨੂੰ ਸਿਰੋਪਾਓ ਪਾ ਕੇ ਸੁਖਬੀਰ ਸਿੰਘ ਬਾਦਲ ਅਤੇ ਮਹਿੰਦਰ ਸਿੰਘ ਕੇ.ਪੀ. ਵਲੋਂ ਪਾਰਟੀ ਵਿਚ ਸ਼ਾਮਲ ਕੀਤਾ ਗਿਆ।

ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਭਾਜਪਾ ਨੇਤਾ ਅਤੇ ਕਾਂਗਰਸੀ ਆਗੂ ਕਈ ਸਾਲਾਂ ਤੋਂ ਆਪਣੀਆਂ ਪਾਰਟੀਆਂ ਨਾਲ ਜੁੜੇ ਹੋਏ ਸਨ ਪਰ ਇਨ੍ਹਾਂ ਵਲੋਂ ਆਪਣੀ ਪਾਰਟੀ ਵਲੋਂ ਅਣਗੌਲਿਆਂ ਕੀਤਾ ਗਿਆ ਜਿਸ ਕਾਰਨ ਇਹ ਅਕਾਲੀ ਦਲ ਵਿਚ ਸ਼ਾਮਲ ਰਹੋ ਗਏ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ’ ਅਤੇ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਲੰਧਰ ਲੋਕ ਸਭਾ ਸੀਟ ‘ਤੇ ਅਕਾਲੀ ਦਲ ਦੂਜੀਆਂ ਪਾਰਟੀਆਂ ਨਾਲੋਂ ਵਧੀਆ ਪ੍ਰਦਰਸ਼ਨ ਕਰੇਗਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਭਾਜਪਾ ਨੇ ਕਬਜ਼ਾ ਕਰ ਲਿਆ ਹੈ। RSS ਵਰਗੀ ਸੰਸਥਾ ਗੁਰਦੁਆਰੇ ਚਲਾ ਰਹੀ ਹੈ, ਇਹ ਪੰਜਾਬੀਅਤ ਦੇ ਖਿਲਾਫ ਹੈ। ਸਰਕਾਰ ਵੱਲੋਂ NSA ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪੰਜਾਬ ਵਿੱਚ ਚਾਰ ਮੁੱਖ ਪਾਰਟੀਆਂ ਚੋਣ ਲੜ ਰਹੀਆਂ ਹਨ। ਪਰ ਪੰਜਾਬ ਦੀ ਆਵਾਜ਼ ਬੁਲੰਦ ਕਰਨ ਲਈ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਅੱਗੇ ਆਇਆ ਹੈ। ਬਾਕੀ ਪਾਰਟੀਆਂ ਪੰਜਾਬ ਲਈ ਨਹੀਂ ਸਗੋਂ ਆਪਣੇ ਲਈ ਕੰਮ ਕਰ ਰਹੀਆਂ ਹਨ। ਪਾਰਟੀ ਸਿਰਫ ਧਰਮ ਦੀ ਰਾਜਨੀਤੀ ਕਰ ਰਹੀ ਹੈ। ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਤਾਂ ਜੋ ਪੰਜਾਬ ਵਿੱਚ ਭਾਈਚਾਰਕ ਸਾਂਝ ਬਣੀ ਰਹੇ। ਇਸ ਨਾਲ ਪੰਜਾਬ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਮੇਰੇ ਪਿਤਾ ਜੀ ਮੁੱਖ ਮੰਤਰੀ ਸਨ ਤਾਂ ਸਾਰੇ ਧਰਮਾਂ ਦੇ ਲੋਕ ਕਹਿੰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਸਾਡਾ ਹੈ। ਪਰ ਅੱਜ ਦੀਆਂ ਪਾਰਟੀਆਂ ਅਜਿਹਾ ਨਹੀਂ ਕਰ ਰਹੀਆਂ। ਕੁਝ ਨੇਤਾਵਾਂ ਲਈ ਸਿਰਫ ਉਨ੍ਹਾਂ ਦੀ ਰਾਜਨੀਤੀ ਮਹੱਤਵਪੂਰਨ ਹੁੰਦੀ ਹੈ,ਦੇਸ਼ ਨਹੀਂ।

ਉਨ੍ਹਾਂ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਜੋ ਵੀ ਪਾਰਟੀਆਂ ਆ ਰਹੀਆਂ ਹਨ, ਜੋ ਇੱਕ ਦੂਜੇ ਦੇ ਧਰਮ ਵਿਰੁੱਧ ਲੜਦੀਆਂ ਹਨ, ਉਨ੍ਹਾਂ ਨੂੰ ਇੱਥੇ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਪੰਜਾਬ ਦੀ ਆਪਣੀ ਰਾਜਧਾਨੀ ਵੀ ਨਹੀਂ ਹੈ। ਕੋਈ ਵੀ ਪਾਰਟੀ ਪੰਜਾਬ ਲਈ ਕੰਮ ਨਹੀਂ ਕਰ ਰਹੀ। ਬਾਦਲ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀ ‘ਤੇ ਸਿਰਫ਼ ਪੰਜਾਬ ਦਾ ਹੀ ਹੱਕ ਹੈ। ਪਰ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਭੇਜਿਆ ਜਾ ਰਿਹਾ ਹੈ। ਇਹ ਸਿਰਫ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਉਸ ਪਾਣੀ ‘ਤੇ ਸਾਡਾ ਸਿਰਫ਼ ਹੱਕ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਰਾਜਸਥਾਨ ਅਤੇ ਹਰਿਆਣਾ ਨੂੰ ਅੱਧਾ ਪਾਣੀ ਦਿੱਤਾ ਹੈ। ਪੰਜਾਬ ਨੂੰ ਸਿਰਫ਼ 25 ਫ਼ੀਸਦੀ ਪਾਣੀ ਮਿਲ ਰਿਹਾ ਹੈ। ਇਸ ਨਾਲ ਪੰਜਾਬੀਆਂ ਨੂੰ ਹੀ ਦੁੱਖ ਪਹੁੰਚ ਰਿਹਾ ਹੈ। ਜੇਕਰ ਪੰਜਾਬ ਵਿੱਚ ਸਾਡੀ ਸਰਕਾਰ ਬਣੀ ਤਾਂ ਅਸੀਂ ਪੰਜਾਬ ਦਾ ਪਾਣੀ ਬਚਾਵਾਂਗੇ। ਇਸ ਮੌਕੇ ਹਰਜਾਪ ਸਿੰਘ ਸੰਘਾ, ਕੁਲਵੰਤ ਸਿੰਘ ਮੰਨਣ, ਇਕਬਾਲ ਸਿੰਘ ਢੀਂਡਸਾ ਸਮੇਤ ਸੀਨੀਅਰ ਲੀਡਰਸ਼ਿਪ ਹਾਜਰ ਸੀ

Share This
0
About Author

Social Disha Today

Leave a Reply

Your email address will not be published. Required fields are marked *