ਜਲੰਧਰ ਪੱਛਮੀ ਦੇ ਵਿੱਚ ਸੁਸ਼ੀਲ ਰਿੰਕੂ ਦੇ ਗੜ ਵਿੱਚ ਹੋਈ ਕਾਂਗਰਸ ਦੀ ਰੈਲੀ ਦੌਰਾਨ ਲੋਕਾਂ ਨੇ ਚਰਨਜੀ ਚੰਨੀ ਨੂੰ ਜਿਤਾਉਣ ਦਾ ਕੀਤਾ ਐਲਾਨ

ਲੋਕਾਂ ਨੂੰ ਡਰ ਦੀ ਸਿਆਸਤ ਚੋਂ ਬਾਹਰ ਕੱਢਣਾ ਤੇ ਨਸ਼ਾ ਮਾਫੀਏ ਨੂੰ ਭਜਾਉਣਾ ਮੁੱਖ ਏਜੰਡੇ ‘ਚ ਸ਼ਾਮਲ : ਚਰਨਜੀਤ ਚੰਨੀ
ਜਲੰਧਰ (ਦਿਸ਼ਾ ਸੇਠੀ): ਜਲੰਧਰ ਪੱਛਮੀ ਹਲਕੇ ਦੇ ਵਿੱਚ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਗੜ ਬਸਤੀ ਦਾਨਿਸ਼ਨੰਦਾ ‘ਚ ਹੋਈ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਹੱਥ ਖੜੇ ਕਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਲੀਡ ਨਾਲ ਜਿਤਾਉੁਣ ਦਾ ਐਲਾਨ ਕਰ ਦਿੱਤਾ।ਕਾਂਗਰਸੀ ਨੇਤਾ ਅਸ਼ਵਨੀ ਜੰਗਰਾਲ ਵੱਲੋਂ ਕਰਵਾਈ ਗਈ ਇਸ ਚੋਣ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਨੂੰ ਡਰ ਅਤੇ ਸਹਿਮ ਦੇ ਸਿਆਸੀ ਮਾਹੋਲ ਤੋਂ ਬਾਹਰ ਕੱਢਿਆ ਜਾਵੇਗਾ।ਉਨਾਂ ਕਿਹਾ ਕਿ ਹੁਣ ਤੱਕ ਲੋਕਾਂ ਨੂੰੰ ਡਰਾ ਧਮਕਾ ਕੇ ਇਥੇ ਰਾਜਨੀਤੀ ਕੀਤੀ ਜਾਂਦੀ ਰਹੀ ਹੈ ਪਰ ਉਨਾਂ ਲੋਕਾਂ ਨੂੰ ਸੁਖਾਵਾਂ ਮਾਹੋਲ ਦੇਣਗੇ।ਉਨਾਂ ਕਿਹਾ ਕਿ ਇਸ ਇਲਾਕੇ ਵਿੱਚ ਨਸ਼ੇ ਫੈਲਾਉਣ ਵਾਲੇ ਮਾਫੀਏ ਤੇ ਕੱਸਣਾ ਉਨਾਂ ਦਾ ਮੁੱਖ ਟੀਚਾ ਹੈ।ਉਨਾਂ ਕਿਹਾ ਕਿ ਇਥੇ ਨਸ਼ਿਆਂ ਦੇ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ ਹਨ ਤੇ ਇਹ ਨਸ਼ੇ ਦੀ ਸਪਲਾਈ ਸਿਆਸੀ ਸ਼ਹਿ ਤੇ ਹੋ ਰਹੀ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੱਛਮੀ ਹਲਕੇ ਦੇ ਲੋਕ ਉਨਾਂ ਨੂੰ ਸਭ ਤੋਂ ਵੱਡੀ ਲੀਡ ਦੇ ਨਾਲ ਜਿਤਾਉਣਗੇ।ਉਨਾਂ ਕਿਹਾ ਕਿ ਇਸ ਇਲਾਕੇ ਦੀ ਤਰੱਕੀ ਕਰਵਾਉਣਾ ਤੇ ਲੋਕਾਂ ਦੀਆ ਸਮੱਸਿਆਵਾ ਦਾ ਹੱਲ ਕਰਵਾਉਣਾ ਉਨਾਂ ਦੀ ਪਹਿਲਕਦਮੀ ਰਹੇਗੀ।ਉਨਾਂ ਕਿਹਾ ਕਿ ਇਥੋਂ ਲੋਕਾਂ ਤਾਂ ਬੁਨਿਆਦੀ ਸਹੂਲਤਾ ਹੀ ਨਹੀਂ ਮਿਲ ਰਹੀਆ ਜਦ ਕਿ ਉਹ ਲੋਕਾਂ ਨੂੰ ਬੁਨਿਆਦੀ ਸਹੂਲਤਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਇਥੇ ਸਿਹਤ ਸੁਵਿਧਾਵਾ ਦੇ ਖੇਤਰ ਵਿੱਚ ਵੱਡਾ ਕੰਮ ਕਰਨਗੇ।ਉਨਾਂ ਕਿਹਾ ਕਿ ਜਲੰਧਰ ਲੋਕਾਂ ਨੂੰ ਅੱਜ ਪੀ.ਜੀ.ਆਈ ਤੇ ਏਮਜ਼ ਵਰਗੇ ਹਸਪਤਾਲ ਦੀ ਲੋੜ ਹੈ ਤੇ ਇਹ ਕੰਮ ਵੀ ਉਨਾਂ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਹੈ।

Share This
0
About Author

Social Disha Today

Leave a Reply

Your email address will not be published. Required fields are marked *