ਜਲੰਧਰ ਦੇ ਦੀਪ ਨਗਰ ਸਮੇਤ ਵੱਖ ਵੱਖ ਹਲਕਿਆਂ ਵਿੱਚ ਅਕਾਲੀ ਦਲ ਉਮੀਦਵਾਰ ਮਹਿੰਦਰ ਕੇਪੀ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਬੇਟੀ ਰੁਪਾਲੀ ਕੇਪੀ
ਇਸ ਵਾਰ ਜਲੰਧਰ ਤੋਂ ਅਕਾਲੀ ਦਲ ਦੀ ਹੋਵੇਗੀ ਇਤਿਹਾਸਿਕ ਜਿੱਤ : ਰੂਪਾਲੀ ਕੇਪੀ
ਜਲੰਧਰ : ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਜਿੱਥੇ ਇੱਕ ਪਾਸੇ ਪ੍ਰਚਾਰ ਕਰਨ ਲਈ ਕੁਝ ਹੀ ਸਮਾਂ ਬਾਕੀ ਰਹਿ ਗਿਆ ਉੱਥੇ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਆਗੂਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਜਲੰਧਰ ਤੋਂ ਅਕਾਲੀ ਦਲ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੀ ਬੇਟੀ ਰੂਪਾ ਲੀ ਕੇਪੀ ਵੱਲੋਂ ਜਲੰਧਰ ਤੇ ਦੀਪ ਨਗਰ ਇਲਾਕੇ ਵਿੱਚ ਬੜੀ ਸਰਗਰਮੀ ਨਾਲ ਚੋਣ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਅਕਾਲੀ ਦਲ ਦੇ ਸ਼ਾਸਨ ਕਾਲ ਵਿੱਚ ਪੰਜਾਬ ਚ ਹੋਏ ਕੰਮਾਂ ਦਾ ਵੇਰਵਾ ਵਿਧ ਦਿੱਤਾ ਗਿਆ। ਰੂਪਾਲੀ ਕੇਪੀ ਨੇ ਕਿਹਾ ਕਿ ਲੋਕਾਂ ਨੇ ਉਹਨਾਂ ਨੂੰ ਭਰੋਸਾ ਦਵਾਇਆ ਹੈ ਕਿ ਉਹ ਅਕਾਲੀ ਦਲ ਨੂੰ ਵੋਟ ਪਾ ਕੇ ਜੇਤੂ ਬਣਾਉਣਗੇ। ਇਸ ਮੌਕੇ ਰੁਕਾਲੀ ਕੇ ਪੀ ਨੇ ਕਿਹਾ ਕਿ ਜਲੰਧਰ ਦੇ ਲੋਕ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਨੂੰ ਵੱਡੇ ਬਹੁਮਤ ਨਾਲ ਜਿੱਤ ਹਾਸਿਲ ਕਰਵਾਉਣਗੇ।
ਉਹਨਾਂ ਕਿਹਾ ਕਿ ਲੋਕੀ ਇਸ ਵਾਰ ਪਿਛਲੀ ਵਾਰ ਵਾਲਾ ਨਹੀਂ ਬਲਕਿ ਚੰਗਾ ਬਦਲਾਵ ਚਾਹੁੰਦੇ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਆਮ ਜਨਤਾ ਲਈ ਕੁਝ ਵੀ ਨਹੀਂ ਕੀਤਾ। ਰੁਪਾਲੀ ਕੇਪੀ ਨੇ ਕਿਹਾ ਕਿ ਕਾਨੂੰਨ ਸਥਿਤੀ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ ਵਿੱਚ ਕਾਨੂੰਨ ਸਥਿਤੀ ਹਰ ਦਿਨ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਰੇ ਅਕਾਲੀ ਦਲ ਨੂੰ ਭਾਰੀ ਬਹੁਮਤ ਨਾਲ ਜਿਤਾਣਾ ਹੋਵੇਗਾ ਜੇਕਰ ਜਲੰਧਰ ਵਾਸੀ ਸ਼ਹਿਰ ਵਿੱਚ ਵਿਕਾਸ ਦੀ ਲਹਿਰ ਲੈ ਕੇ ਆਉਣਾ ਚਾਹੁੰਦੇ ਨੇ।

