ਬਸਪਾ ਨੇ ਸਰਕਾਰੀ ਖੇਤਰ ਦਾ ਦਾਇਰਾ ਵਧਾਇਆ, ਕਾਂਗਰਸ-ਭਾਜਪਾ-ਆਪ ਨੇ ਨਿੱਜੀਕਰਨ ਵੱਲ ਤੋਰਿਆ
ਜਲੰਧਰ (ਦਿਸ਼ਾ ਸੇਠੀ): ਬਸਪਾ ਦੇ ਲੋਕਸਭਾ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਵੱਖ-ਵੱਖ ਜਗ੍ਹਾ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਬਸਪਾ ਤੇ ਦੂਜੀਆਂ ਪਾਰਟੀਆਂ ਵਿਚਕਾਰ ਫਰਕ ਹੈ। ਬਸਪਾ ਨੇ ਲਗਾਤਾਰ ਲੋਕਾਂ ਲਈ ਸਰਕਾਰੀ ਖੇਤਰ ਦਾ ਦਾਇਰਾ ਵਧਾਉਣ ਦਾ ਕੰਮ ਕੀਤਾ ਹੈ, ਜਦਕਿ ਕਾਂਗਰਸ, ਭਾਜਪਾ ਤੇ ਆਪ ਦੇ ਰਾਜ ’ਚ ਲਗਾਤਾਰ ਸਰਕਾਰੀ ਖੇਤਰ ਦਾ ਦਾਇਰਾ ਘਟਾ ਕੇ ਪ੍ਰਾਈਵੇਟ ਖੇਤਰ ਵੱਲ ਲੋਕਾਂ ਨੂੰ ਤੋਰਿਆ ਗਿਆ ਹੈ।

ਇਨ੍ਹਾਂ ਪਾਰਟੀਆਂ ਦੇ ਰਾਜ ’ਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਉਪਲਭਧ ਕਰਵਾਉਣ ਤੋਂ ਪਾਸਾ ਵੱਟਿਆ ਗਿਆ ਹੈ। ਇਸੇ ਤਰ੍ਹਾਂ ਹੀ ਸਰਕਾਰੀ ਸਿੱਖਿਆ ਤੋਂ ਦੂਰ ਕੀਤਾ ਗਿਆ। ਪੱਕਾ ਰੁਜ਼ਗਾਰ ਨਹੀਂ ਦਿੱਤਾ ਗਿਆ। ਮਤਲਬ, ਇਨ੍ਹਾਂ ਪਾਰਟੀਆਂ ਨੇ ਆਪਣੇ ਰਾਜ ’ਚ ਲੋਕਾਂ ਨੂੰ ਸਰਕਾਰੀ ਸਿਹਤ ਸੁਵਿਧਾਵਾਂ ਦੇਣ ਪ੍ਰਤੀ ਜ਼ਿੰਮੇਵਾਰੀ ਨਹੀਂ ਸਮਝੀ। ਇਸੇ ਤਰ੍ਹਾਂ ਹੀ ਸਿੱਖਿਆ ਦੇਣ ਪ੍ਰਤੀ ਜ਼ਿੰਮੇਵਾਰੀ ਨਹੀਂ ਨਿਭਾਈ ਗਈ ਤੇ ਨਾ ਹੀ ਪੱਕੀਆਂ ਨੌਕਰੀਆਂ ਦੇਣ ਪ੍ਰਤੀ ਕੋਈ ਗੰਭੀਰਤਾ ਦਿਖਾਈ ਗਈ।

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਹ ਪਾਰਟੀਆਂ ਲੁਭਾਉਣੇ ਚੋਣ ਮੈਨੀਫੈਸਟੋ ਜਾਰੀ ਕਰਕੇ ਲੋਕਾਂ ਦੀਆਂ ਵੋਟਾਂ ਲੈਂਦੀਆਂ ਰਹੀਆਂ, ਪਰ ਸਰਕਾਰ ਬਣਾ ਕੇ ਇਨ੍ਹਾਂ ਵਾਅਦਿਆਂ ’ਤੇ ਅਮਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਜਲੰਧਰ ਦੇ ਲੋਕ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ ਤੇ ਉਹ ਬਸਪਾ ਨੂੰ ਜਿਤਾ ਕੇ ਮੌਕਾ ਦੇਣਗੇ।

Share This
0
About Author

Social Disha Today

Leave a Reply

Your email address will not be published. Required fields are marked *