ਚਰਨਜੀਤ ਚੰਨੀ ਨੇ ਸਿੱਧੂ ਮੂਸੇਵਾਲਾ ਦੀ ਬਰਸੀ ਮੋਕੇ ਸ਼ਰਧਾਂਜਲੀ ਭੇਂਟ ਕੀਤੀ
ਇੱਕ ਦਿਨ ਆਵੇਗਾ ਜਦੋਂ ਸਿੱਧੂ ਮੂਸੇਵਾਲਾ ਦੀ ਮੋਤ ਦਾ ਇੰਸਾਫ ਮਿਲੇਗਾ : ਚਰਨਜੀਤ ਚੰਨੀ
ਜਲੰਧਰ (ਦਿਸ਼ਾ ਸੇਠੀ): ਮਰਹੂਮ ਗਾਇਕ ਸਵ.ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਬਰਸੀ ਮੋਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨਾਂ ਨੂੰ ਸ਼ਰਧਾਂਜਲ਼ੀ ਭੇਂਟ ਕੀਤੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਜਿੱਥੇ ਕਿ ਇੱਕ ਚੰਗਾ ਗਾਇਕ ਸੀ ਉਥੇ ਹੀ ਚਾਨਣ ਮੁਨਾਰਾ ਵੀ ਸੀ। ਉਨਾਂ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲਿਆਂ ਨੂੰ ਕਿਹਾ ਕਿ ਮੋਜੂਦਾ ਸਰਕਾਰਾਂ ਭਾਂਵੇਂ ਜੋ ਕੁੱਝ ਮਰਜੀ ਕਰ ਲੈਣ ਪਰ ਇੱਕ ਦਿਨ ਆਵੇਗਾ ਜਦੋਂ ਮੂਸੇਵਾਲਾ ਨੂੰ ਇੰਸਾਫ ਮਿਲੇਗਾ ਅਤੇ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸਦੇ ਚਾਹੁੰਣ ਵਾਲਿਆਂ ਨੂੰ ਇੰਸਾਫ ਦਿਵਾ ਕੇ ਰਹਿਣਗੇ। ਉਨਾਂ ਕਿਹਾ ਕਿ ਮੇਰਾ ਸਿੱਧੂ ਮੂਸੇਵਾਲਾ ਨਾਲ ਬਹੁਤ ਪਿਆਰ ਸੀ ਤੇ ਉਹ ਸਦਾ ਉਨਾਂ ਦੇ ਦਿਲ ਵਿੱਚ ਵਸਦਾ ਰਹੇਗਾ।

