ਪੰਜਾਬ ਨੂੰ ਖੁਸ਼ਹਾਲ ਦੇ ਰਾਹ ਤੇ ਤੋਰਨ ਲਈ ਕੇਂਦਰ ਵਿੱਚ ਕਾਂਗਰਸ ਨੂੰ ਲਿਆਉਣਾ ਸਮੇਂ ਦੀ ਜ਼ਰੂਰਤ : ਚਰਨਜੀਤ ਸਿੰਘ ਚੰਨੀ
ਜਲੰਦਰ (ਦਿਸ਼ਾ ਸੇਠੀ): ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਪੱਖੀ ਕੇਂਦਰ ਸਰਕਾਰ ਲਿਆਉਣ ਲਈ ਅੱਜ ਜ਼ਰੂਰਤ ਹੈ ਕਿ ਏਕਤਾ ਦੇ ਨਾਲ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਆਈਏ। ਉੱਨਾਂ ਕਿਹਾ ਕਿ ਆਪਣੀਆਂ ਵੋਟਾਂ ਨੂੰ ਨਾਂ ਵੰਡੀਏ ਕਿਉਂ ਕਿ ਭਾਜਪਾ ਦੀ ਮੋਜੂਦਾ ਸਰਕਾਰ ਕਿਸਾਨ ਤੇ ਪੰਜਾਬ ਵਿਰੋਧੀ ਹੈ ਤੇ ਕਿਸਾਨੀ ਨੂੰ ਮਾਰਕੇ ਪੰਜਾਬ ਨੂੰ ਡੋਬਣਾ ਚਾਹੁੰਦੀ ਹੈ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਭਾਜਪਾ ਦੇ ਨਕਸ਼ੇ ਕਦਮ ਤੇ ਚੱਲ ਕੇ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੀ ਹੈ। ਉੱਨਾਂ ਕਿਹਾ ਕਿ ਅੱਜ ਸੰਵਿਧਾਨ ਤੇ ਬਾਬਾ ਭੀਮ ਰਾਉ ਅੰਬੇਡਕਰ ਸਾਹਿਬ ਦੀ ਸੋਚ ਨੂੰ ਬਚਾਉਣ ਦੀ ਲੋੜ ਹੈ। ਉੱਨਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਨੂੰ ਸਹੀ ਰਸਤੇ ਤੇ ਪਾਉਣ ਲਈ ਵੱਡੀ ਭੂਮੀਕਾ ਨਿਭਾ ਰਹੇ ਹਨ। ਚੰਨੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਸਾਰੇ ਧਰਮਾ ਨੂੰ ਇਕੱਠਾ ਕਰਕੇ ਚਲਾਉਣ ਲਈ ਜਰੂਰਤ ਹੈ ਜਿਸ ਕਰਕੇ ਕਾਂਗਰਸ ਪਾਰਟੀ ਨੂੰ ਅੱਗੇ ਲਿਆਂਦਾ ਜਾਵੇ। ਉੱਨਾਂ ਕਿਹਾ ਕਿ ਲੋਕ ਪੰਜਾਬ ਨੂੰ ਖੁਸ਼ਹਾਲ ਦੇਖਣ ਲਈ ਦੇਸ਼ ਵਿੱਚ ਕਾਂਗਰਸ ਪੱਖੀ ਸਰਕਾਰ ਨੂੰ ਚੁਣਨ।












